15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਪਿੰਡ ਝੋਕ ਹਰੀਹਰ ਦੇ ਵਾਸੀਆਂ ਵਲੋਂ ਹਬੀਬ ਕੇ ਬੰਨ੍ਹ ਲਈ ਮਿੱਟੀ ਦੇ 500 ਗੱਟਿਆਂ ਦੀ ਸੇਵਾ <br/>

Ad Position 21
No active advertisement
ਪਿੰਡ ਹਬੀਬ ਕੇ ਬੰਨ੍ਹ ਲਈ ਮਿੱਟੀ ਨਾਲ ਭਰੇ 500 ਗੱਟਿਆਂ ਦੀ ਸੇਵਾ ਭੇਜਣ ਸਮੇਂ ਪਿੰਡ ਝੋਕ ਹਰੀਹਰ ਦੇ ਵਾਸੀ | ਅਜੀਤ ਤਸਵੀਰ <br/> 06-09-2025
ਫ਼ਿਰੋਜ਼ਪੁਰ, 5 ਸਤੰਬਰ (ਕੁਲਬੀਰ ਸਿੰਘ ਸੋਢੀ)- ਹਲਕਾ ਸ਼ਹਿਰੀ ਤੇ ਦਿਹਾਤੀ ਖੇਤਰ ਦੇ ਵਧੇਰੇ ਪਿੰਡ ਜੋ ਸਤਲੁਜ ਦਰਿਆ ਨੇੜੇ ਵਸੇ ਹੋਏ ਹਨ, ਬੀਤੇ ਕੁੱਝ ਦਿਨ ਪਹਿਲਾ ਆਏ ਹੜ੍ਹ ਦੇ ਪਾਣੀ ਦੀ ਲਪੇਟ 'ਚ ਆ ਜਾਣ ਕਰ ਕੇ ਪ੍ਰਭਾਵਿਤ ਹੋ ਗਏ ਸਨ ਜਿਨ੍ਹਾਂ ਦੇ ਵਾਸੀਆਂ ਲਈ ਸਮਾਜਸੇਵੀ, ਧਾਰਮਿਕ ਤੇ ਹੋਰਨਾਂ ਸੁਸਾਇਟੀਆਂ ਵਲੋਂ ਸੁੱਕਾ ਰਾਸ਼ਨ ਤੇ ਹੋਰ ਰਾਹਤ ਸਮਗਰੀ ਵੱਡੇ ਪੱਧਰ 'ਤੇ ਮੁਹੱਈਆ ਕਾਰਵਾਈ ਜਾ ਰਹੀ ਹੈ | ਇਸ ਦੇ ਚੱਲਦੇ ਕਰੀਬ 5 ਦਿਨ ਪਹਿਲਾ ਸ਼ਹਿਰੀ ਹਲਕੇ ਦੇ ਪਿੰਡ ਹਬੀਬ ਵਾਲਾ ਨੇੜੇ ਦਰਿਆ 'ਤੇ ਬਣੇ ਹੋਏ ਬੰਨ੍ਹ 'ਤੇ ਖੋਰ ਪੈਣੀ ਸ਼ੁਰੂ ਹੋ ਗਈ ਸੀ, ਜਿਸ ਦੇ ਬਚਾਅ ਲਈ ਦੂਰ ਦੁਰਾਡੇ ਤੋਂ ਪਿੰਡਾਂ ਦੇ ਲੋਕਾਂ ਵਲੋਂ ਮਿੱਟੀ ਦੀਆਂ ਟਰਾਲੀਆਂ ਤੇ ਖ਼ਾਲੀ ਸੀਮਿੰਟ ਵਾਲੇ ਗੱਟੂਆਂ ਦੀ ਸੇਵਾ ਵੱਡੇ ਪੱਧਰ 'ਤੇ ਕੀਤੀ ਗਈ | ਇਸੇ ਲੜੀ ਦੇ ਚੱਲਦੇ ਹਲਕਾ ਦਿਹਾਤੀ ਦੇ ਪਿੰਡ ਝੋਕ ਹਰੀਹਰ ਵਾਸੀਆਂ ਵਲੋਂ ਪਿੰਡ ਹਬੀਬ ਵਾਲਾ ਦੇ ਬੰਨ੍ਹ ਲਈ 500 ਮਿੱਟੀ ਨਾਲ ਭਰੇ ਗੱਟੂਆਂ ਦੀ ਸੇਵਾ ਭੇਜੀ ਗਈ | ਆਪ ਆਗੂ ਬੂਟਾ ਗੁਲਾਟੀ ਨੇ ਦੱਸਿਆ ਕਿ ਸਾਰਾ ਪਿੰਡ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਪਹੁੰਚ ਕਰਕੇ ਲੋਕਾਂ ਦੀ ਵੱਖ-ਵੱਖ ਢੰਗ ਨਾਲ ਸੇਵਾ ਕਰ ਰਿਹਾ ਹੈ | ਪਿੰਡ ਵਾਸੀਆਂ ਮਿੱਟੀ ਦੇ ਗੱਟੂਆਂ ਨਾਲ ਖਾਣ ਪੀਣ ਦੇ ਸਾਮਾਨ ਦੀ ਸੇਵਾ ਵੀ ਕੀਤੀ ਗਈ ਹੈ | ਇਸ ਮੌਕੇ ਬਲਕਾਰ ਸਿੰਘ, ਕੁਲਵੰਤ ਸਿੰਘ, ਸੁਖਦੇਵ ਸਿੰਘ, ਗੁਰਵਿੰਦਰ ਸਿੰਘ, ਬਾਜ ਸਿੰਘ ਗਿੱਲ, ਲਵਕੇਸ਼, ਬਲਬੀਰ ਸਿੰਘ, ਗੁਰਬਚਨ ਸਿੰਘ, ਨਿਸਾਨ ਸਿੰਘ, ਅਮਰ ਸਿੰਘ, ਰਣਜੀਤ ਸਿੰਘ, ਉਰਮਿਲਾ ਗੁਲਾਟੀ ਮਹਿਲਾ ਵਿੰਗ ਹਲਕਾ ਕੋਆਰਡੀਨੇਟਰ (ਦਿਹਾਤੀ), ਗੁਰਮੀਤ ਸਿੰਘ, ਭਜਨ ਸਿੰਘ ਤੇ ਗੁਰਦੇਵ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਤੇ ਸੂਬਾ ਸਰਕਾਰ ਹੜ੍ਹਾਂ ਕਾਰਨ ਹੋਏ ਖ਼ਰਾਬੇ ਦਾ ਜਲਦ ਮੁਆਵਜ਼ਾ ਕਰੇ ਰਿਲੀਜ਼-ਸਾਰਜ ਸਿੰਘ <br/> ਅਗਲੀ ਖ਼ਬਰ ਗਿਆਨ ਜੋਤੀ ਸੀਨੀਅਰ ਸੈਕੰਡਰੀ ਸਕੂਲ 'ਚ ਮਨਾਇਆ ਅਧਿਆਪਕ ਦਿਵਸ <br/>
Ad Position 24