ਮੱਖੂ, 5 ਸਤੰਬਰ (ਕੁਲਵਿੰਦਰ ਸਿੰਘ ਸੰਧੂ)- ਨੈਸ਼ਨਲ ਹਾਈਵੇ 54 'ਤੇ ਸਥਿਤ ਜੇ.ਜੇ. ਸੰਧੂ ਢਾਬਾ ਮੱਖੂ ਵਿਖੇ ਹਰ ਪ੍ਰਭਾਵਿਤ ਕਿਸਾਨ ਪਰਿਵਾਰਾਂ ਲਈ ਸਰਪੰਚ ਭਾਈ ਹਰਜਿੰਦਰ ਸਿੰਘ ਹਸ਼ਮਤਵਾਲਾ ਦੀ ਅਗਵਾਈ ਹੇਠ ਚੱਲ ਰਹੇ ਰਾਹਤ ਕੈਂਪ 'ਤੇ ਅੱਜ ਡਾਕਟਰ ਮੇਹਰਦੀਨ ਜ਼ਿਲ੍ਹਾ ਕਮੇਟੀ ਮੈਂਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਮਲੇਰਕੋਟਲਾ, ਮਨੀ ਮੁਹਮਦਗੜ੍ਹ, ਗੁਰਮੁਖ ਸਿੰਘ ਟਿਵਾਣਾ, ਦਾਰਾ ਸਿੰਘ, ਹਰਮਨ ਸਿੰਘ ਦੀ ਟੀਮ ਵਲੋਂ ਹੜ੍ਹ ਪ੍ਰਭਾਵਿਤ ਕਿਸਾਨ ਪਰਿਵਾਰਾਂ ਲਈ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਦੌਰਾਨ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਮੈਡੀਕਲ ਕੈਂਪ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਭਾਈ ਲਖਵਿੰਦਰ ਸਿੰਘ ਅਰਾਈਆਂਵਾਲਾ ਨੇ ਕਿਹਾ ਕਿ ਭਾਈ ਹਰਜਿੰਦਰ ਸਿੰਘ ਹਸ਼ਮਤਵਾਲਾ ਦੀ ਅਗਵਾਈ ਹੇਠ ਇਹ ਰਾਹਤ ਕੈਂਪ ਬਹੁਤ ਸਫਲ ਤਰੀਕੇ ਨਾਲ ਚੱਲ ਰਿਹਾ ਹੈ | ਇਸ ਮੌਕੇ ਭਾਈ ਕਾਬਲ ਸਿੰਘ ਸ਼ਹਿਜਾਦੀ ਕਮੇਟੀ ਮੈਂਬਰ ਪੰਜਾਬ, ਭਾਈ ਗੁਰਮੀਤ ਸਿੰਘ ਮਾਲਾ ਆਬਜ਼ਰਵਰ ਜ਼ਿਲ੍ਹਾ ਫ਼ਿਰੋਜ਼ਪੁਰ, ਭਾਈ ਲਖਵਿੰਦਰ ਸਿੰਘ ਅਰਾਈਆਂਵਾਲਾ, ਚੇਅਰਮੈਨ ਕਾਬਲ ਸਿੰਘ ਬੂਟੇ ਵਾਲਾ, ਜਥੇਦਾਰ ਹਰਜੀਤ ਸਿੰਘ ਨਿਜ਼ਾਮਦੀਨ ਵਾਲਾ ਭਾਈ ਅੰਮਿ੍ਤਪਾਲ ਸਿੰਘ ਟੀਮ ਮੈਂਬਰ, ਭਾਈ ਬਲਦੇਵ ਸਿੰਘ ਚੱਕੀਆਂ, ਬੋਹੜ ਸਿੰਘ ਸਰਪੰਚ ਬਹਿਕਾਂ, ਜਿੰਦਾ ਸਿੰਘ ਸੰਧੂ, ਹਰਜੀਤ ਸਿੰਘ ਕਾਲੜਾ ਆਦਿ ਹਾਜ਼ਰ ਸਨ |