ਹੜ੍ਹ ਪੀੜਤਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਮਦਦ ਕਰ ਰਹੀ ਕਾਂਗਰਸ-ਪਿੰਕੀ <br/>
ਅਜੀਤ ਡੈਸਕ
06-09-2025
ਬੰਨ੍ਹ ਮਜ਼ਬੂਤ ਕਰਨ ਲਈ ਮਿੱਟੀ ਦੀ ਸੇਵਾ : ਹਬੀਬ ਕੇ ਵਿਖੇ ਕਮਜ਼ੋਰ ਬੰਨ ਨੂੰ ਮਜ਼ਬੂਤ ਕਰਨ ਲਈ ਪਿੰਡ ਖਲਚੀਆਂ ਤੋਂ ਟਰਾਲੀਆਂ ਅਤੇ ਗੱਟੂਆਂ ਵਿਚ ਮਿੱਟੀ ਲਿਆ ਕੇ ਪਾਉਣ ਦੀ ਸੇਵਾ ਵੀ ਪਿੰਕੀ ਵਲੋਂ ਕਰਵਾਈ ਗਈ | ਇਸ ਮੌਕੇ ਨਗਰ ਕੌਂਸਲ ਪ੍ਰਧਾਨ ਰਿੰਕੂ ਗਰੋਵਰ ਨੇ ਟਰਾਲੀਆਂ ਲਈ ਡੀਜ਼ਲ ਦੀ ਸੇਵਾ ਕੀਤੀ | ਪਿੰਡ ਵਾਸੀਆਂ ਨੇ ਦਿਨ ਰਾਤ ਮਿਹਨਤ ਕਰਕੇ ਬੰਨ੍ਹ ਨੂੰ ਮਜ਼ਬੂਤ ਕੀਤਾ | ਪਿੰਕੀ ਨੇ ਕਿਹਾ ਕਿ ਜੇ ਪੰਜਾਬ ਤੇ ਕੇਂਦਰ ਸਰਕਾਰਾਂ ਵਲੋਂ ਪਹਿਲਾਂ ਹੀ ਢੁਕਵੇਂ ਪ੍ਰਬੰਧ ਕੀਤੇ ਜਾਂਦੇ ਤਾਂ ਸਤਲੁਜ ਦਾ ਪਾਣੀ ਕਾਬੂ ਵਿਚ ਆ ਸਕਦਾ ਸੀ | ਇਸ ਆਫ਼ਤ ਦੀ ਘੜੀ ਵਿਚ ਪੰਜਾਬੀਆਂ ਦੀ ਇਕਜੁੱਟਤਾ ਹੀ ਸਭ ਤੋਂ ਵੱਡੀ ਤਾਕਤ ਹੈ | ਉਨ੍ਹਾਂ ਨੇ ਸੇਵਾ ਕਰਦੇ ਨੌਜਵਾਨਾਂ ਦੀ ਸ਼ਲਾਘਾ ਵੀ ਕੀਤੀ | ਇਸ ਮੌਕੇ ਕਾਂਗਰਸੀ ਆਗੂ, ਵਰਕਰ, ਸਮੂਹ ਐਮ.ਸੀ. ਅਤੇ ਨਗਰ ਕੌਂਸਲ ਪ੍ਰਧਾਨ ਵੀ ਹਾਜ਼ਰ ਸਨ |