15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਹੜ੍ਹਾਂ ਦੇ ਕਾਰਨ ਹੋਏ ਜਾਨੀ-ਮਾਲੀ ਨੁਕਸਾਨ ਦੀ ਭਰਪਾਈ ਤੇ 70 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਤੁਰੰਤ ਜਾਰੀ ਕਰੇ ਪੰਜਾਬ ਸਰਕਾਰ-ਕਿਸਾਨ ਆਗੂ <br/>

Ad Position 21
No active advertisement
ਅਜੀਤ ਡੈਸਕ 06-09-2025
ਮੱਲਾਂਵਾਲਾ, 5 ਸਤੰਬਰ (ਸੁਰਜਨ ਸਿੰਘ ਸੰਧੂ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਜ਼ੋਨ ਬਾਬਾ ਰਾਮ ਲਾਲ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਆਗੂ ਸੁਰਜੀਤ ਸਿੰਘ ਫ਼ੌਜੀ ਦੀ ਅਗਵਾਈ ਹੇਠ ਪਿੰਡ ਜੀਵਾ ਭੇਡੀਆ ਦੇ ਗੁਰਦੁਆਰਾ ਸਾਹਿਬ ਵਿਚ ਕੀਤੀ ਗਈ | ਅਵਤਾਰ ਸਿੰਘ ਬੱਗੇ ਵਾਲਾ ਨੇ ਪ੍ਰੈੱਸ ਨਾਲ ਗੱਲਬਾਤ ਸਾਂਝੀ ਕਰਦਿਆਂ ਦੱਸਿਆ ਕੇ ਜਿਸ ਤਰ੍ਹਾਂ ਪੰਜਾਬ ਦੇ 12 ਜ਼ਿਲਿ੍ਹਆਂ ਦੇ ਵਿਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਉਸੇ ਤਰ੍ਹਾਂ ਹਰੀਕੇ ਹੈੱਡ ਤਾੋ ਲੈ ਕੇ ਫ਼ਿਰੋਜ਼ਪੁਰ ਤੱਕ ਧੁੱਸੀ ਬੰਨ ਦੇ ਅੰਦਰ ਨਾਲ ਲੱਗਦੇ ਪਿੰਡ ਜਿਵੇਂ ਹਾਮਦ ਚੱਕ, ਬੱਗੇ ਵਾਲਾ, ਵਸਤੀ ਰਤੋਕੇ, ਨਿਹਾਲਾ ਲਵੇਰਾ, ਧੀਰਾ ਘਰ, ਨਿਜਾਮ ਵਾਲਾ, ਵਾਹਕਾ ਚੌਕੀ, ਵਸਤੀ ਰਾਮ ਲਾਲ ਅਤੇ ਹੋਰ ਨਾਲ ਲੱਗਦੇ ਪਿੰਡਾ ਦੇ ਵਿਚ ਬਹੁਤ ਵੱਡੇ ਪੱਧਰ 'ਤੇ ਝੋਨੇ ਦੀ ਫਸਲ ਤਬਾਹ ਹੋ ਚੁੱਕੀ ਹੈ ਤੇ ਕਈ ਕਿਸਾਨ ਮਜ਼ਦੂਰਾਂ ਦੇ ਘਰ ਢਹਿ ਢੇਰੀ ਹੋ ਗਏ | ਇਥੋਂ ਤੱਕ ਕਿ ਕਈਆ ਦੇ ਪਸ਼ੂ ਵੀ ਰੁੜ੍ਹ ਗਏ | ਬਹੁਤ ਵੱਡੇ ਪੱਧਰ 'ਤੇ ਜਾਨੀ ਮਾਲੀ ਨੁਕਸਾਨ ਹੋਇਆ | ਆਗੂਆਂ ਨੇ ਦੱਸਿਆ ਕੇ ਇਹ ਹੜ੍ਹ ਕੁਦਰਤੀ ਆਫ਼ਤ ਦੇ ਨਾਲ ਨਾਲ ਮਾਈਡਮੇਨ ਹੜ੍ਹ ਪੰਜਾਬ ਨੂੰ ਤਬਾਹ ਕਰਨ ਲਈ ਸਰਕਾਰਾਂ ਵਲੋਂ ਛੱਡੇ ਜਾ ਰਹੇ ਹਨ | ਸਰਕਾਰਾਂ ਦੇ ਨੁਮਾਇੰਦੇ ਇਕ ਖਾਨਾ ਪੂਰਤੀ ਕਰਦੇ ਹੋਏ ਖ਼ਾਲੀ ਹੱਥ ਗੇੜੇ ਮਾਰਦੇ ਹੋਏ ਨਜ਼ਰ ਆ ਰਹੇ ਤੇ ਪੰਜਾਬ ਸਰਕਾਰ ਦੇ ਵਲੋਂ ਕੋਈ ਵੀ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਲੋਕ ਘਰਾਂ ਦੇ ਵਿਚ ਫਸ ਚੁੱਕੇ ਹਨ | ਜਿਹੜੇ ਕਿਸਾਨ ਮਜ਼ਦੂਰਾਂ ਦੀਆਂ ਜ਼ਮੀਨਾਂ ਵਿਚ ਰੇਤਾ ਪੈ ਜਾਂਦਾ ਹੈ | ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਰੇਤਾ ਬਾਹਰ ਕੱਢਣ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਜਾਵੇ ਅਤੇ ਗਿਰਦਾਵਰੀਆਂ ਕਰਕੇ 70 ਹਜ਼ਾਰ ਪ੍ਰਤੀ ਏਕੜ ਅਤੇ ਜਿੰਨਾ ਦੇ ਘਰ ਢਹਿ ਗਏ ਉਨ੍ਹਾਂ ਨੂੰ 2 ਲੱਖ ਰੁਪਏ ਪ੍ਰਤੀ ਘਰ ਦਾ ਮੁਆਵਜ਼ਾ ਤੁਰੰਤ ਜਾਰੀ ਕੀਤਾ ਜਾਵੇ | ਬਾਰਡਰ ਬੈਲਟ ਵਿਚ ਤਾਰ ਤੋਂ ਪਾਰਲੀਆਂ ਜ਼ਮੀਨਾਂ ਜਿੰਨਾ ਦਾ ਮੁਆਵਜ਼ਾ ਸਿਰਫ਼ 10 ਹਜ਼ਾਰ ਦਿੱਤਾ ਜਾ ਰਿਹਾ ਉਸ ਦੇ ਵਿਚ ਵਾਧਾ ਕਰਕੇ ਵਧਾ ਕੇ 50 ਹਜ਼ਾਰ ਪ੍ਰਤੀ ਏਕੜ ਕੀਤਾ ਜਾਵੇ | ਇਸ ਮੌਕੇ ਕੇਵਲ ਸਿੰਘ ਵਾਹਕਾ, ਅਵਤਾਰ ਸਿੰਘ ਬੱਗੇ ਵਾਲਾ, ਬਲਵਿੰਦਰ ਸਿੰਘ, ਕਾਰਜ ਸਿੰਘ, ਜਰਮਲ ਸਿੰਘ, ਮਨਜੀਤ ਸਿੰਘ ਤੇ ਵੱਖ ਵੱਖ ਪਿੰਡਾ ਦੇ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਚੱਕ ਖੰਨਾ, ਲਾਲੂ ਵਾਲਾ ਤੇ ਖੰਨਾ ਬੰਨ੍ਹਾਂ 'ਤੇ ਜਾ ਕੇ ਨਗਰ ਪੰਚਾਇਤ ਦੇ ਪ੍ਰਧਾਨ ਕਟਾਰੀਆ ਨੇ ਕੀਤੀ ਮਿੱਟੀ ਦੀ ਸੇਵ... ਅਗਲੀ ਖ਼ਬਰ ਹੜ੍ਹ ਪੀੜਤਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਮਦਦ ਕਰ ਰਹੀ ਕਾਂਗਰਸ-ਪਿੰਕੀ <br/>
Ad Position 24