07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਹਵਾਈ ਫਾਇਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਤਹਿਤ ਕੇਸ ਦਰਜ

Ad Position 21
No active advertisement
ਅਜੀਤ ਡੈਸਕ 02-11-2025
ਫਿਰੋਜ਼ਪੁਰ,1 ਨਵੰਬਰ (ਸੁਖਵਿੰਦਰ ਸਿੰਘ)-ਸ਼ਹਿਰ ਵਿਚ ਇਕ ਵਿਅਕਤੀ ਵਲੋਂ ਸ਼ਰਾਬ ਦੇ ਨਸ਼ੇ ਵਿਚ ਹਵਾਈ ਫਾਇਰ ਕਰਨ ਤੋਂ ਬਾਅਦ ਜਾਨੋਂ ਮਾਰਨ ਦੀਆ ਧਮਕੀਆਂ ਦੇਣ ਦੇ ਦੋਸ਼ ਤਹਿਤ 125 ਬੀ. ਐਨ.ਐੱਸ., 25/27 ਅਸਲਾ ਐਕਟ, 336 ਆਈ.ਪੀ.ਸੀ. ਤਹਿਤ ਮੁਕਦਮਾ ਦਰਜ ਕੀਤੇ ਜਾਣ ਦੀ ਖਬਰ ਹੈ | ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਨੇ ਦੱਸਿਆ ਹੈ ਕਿ ਇਕ ਦਰਖਾਸਤ ਵਿਚ ਭੁੱਲਰ ਪੁੱਤਰ ਮੁੱਖਾ ਸਿੰਘ ਵਾਸੀ ਪਿੰਡ ਇੱਛੇ ਵਾਲਾ ਨੇ ਦੱਸਿਆ ਕਿ 25 ਅਕਤੂਬਰ ਨੂੰ ਕਰੀਬ 9 ਵਜੇ ਅਨਮੋਲ ਇਨਕਲੇਵ ਫਿਰੋਜ਼ਪੁਰ ਸ਼ਹਿਰ ਵਿਖੇ ਅੰਜੂ ਦੀ ਕਾਰ ਸਾਫ ਕਰ ਰਿਹਾ ਸੀ ਤਾਂ ਬੇਅੰਤ ਜਿਸ ਨੇ ਕਾਫ਼ੀ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ, ਨੇ ਮੈਨੂੰ ਗਾਲ਼ੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ | ਜਦੋਂ ਮੈਂ ਇਸ ਨੂੰ ਗਾਲ਼ੀ ਗਲੋਚ ਕਰਨ ਤੋਂ ਰੋਕਿਆ ਤਾਂ ਇਸ ਨੇ ਆਪਣੇ ਪਿਸਟਲ ਨਾਲ ਮੈਨੂੰ ਸਿੱਧੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਤਾਂ ਮੈਂ ਬੜੀ ਹੀ ਮੁਸ਼ਕਿਲ ਨਾਲ ਕਾਰ ਦੇ ਥੱਲੇ ਲੁੱਕ ਕੇ ਆਪਣੀ ਜਾਨ ਬਚਾਈ ਅਤੇ ਉਕਤ ਵਲੋਂ ਮੈਨੂੰ ਜਾਨੋਂ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਕਿ ਮੌਕੇ 'ਤੇ ਮੈਨੂੰ ਉਕਤ ਬੇਅੰਤ ਨੇ ਧਮਕੀਆਂ ਦਿੱਤੀਆਂ ਕਿ ਭਵਿੱਖ ਵਿਚ ਤੂੰ ਮੈਨੂੰ ਕਿਤੇ ਵੀ ਮਿਲ ਗਿਆ ਤਾਂ ਤੈਨੂੰ ਜਾਨੋਂ ਮਾਰ ਦਿਆਂਗਾ | ਜਿਸ ਕਰਕੇ ਮੈਂ ਕੰਮ ਕਾਰ ਛੱਡ ਕੇ ਆਪਣੇ ਘਰ ਬੈਠਾ ਹੋਇਆ ਹਾਂ ਅਤੇ ਮੈਨੂੰ ਉਕਤ ਬੇਅੰਤ ਵੱਲੋਂ ਜਾਨੋਂ ਮਾਰਨ ਦਾ ਪੂਰਾ ਖ਼ਤਰਾ ਬਣਿਆ ਹੋਇਆ ਹੈ | ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਨੇ ਸ਼ਿਕਾਇਤ ਕਰਤਾ ਭੁੱਲਰ ਪੁੱਤਰ ਮੁੱਖਾ ਸਿੰਘ ਵਾਸੀ ਪਿੰਡ ਇੱਛੇ ਵਾਲਾ ਨੇੜੇ ਡੇਰਾ ਰਾਧਾ ਸੁਆਮੀ ਨੇੜੇ ਹਾਕੇ ਵਾਲਾ ਫਿਰੋਜ਼ਪੁਰ ਦੇ ਬਿਆਨਾਂ ਦੇ ਆਧਾਰ 'ਤੇ ਬੇਅੰਤ ਪੁੱਤਰ ਨਾਮਾਲੂਮ ਵਾਸੀ ਕੋਠੀ ਨੰਬਰ 22 ਅਨਮੋਲ ਇਨਕਲੇਵ ਫਿਰੋਜ਼ਪੁਰ ਸ਼ਹਿਰ ਤੇ ਸਿਟੀ ਥਾਣਾ ਫਿਰੋਜ਼ਪੁਰ ਵਿਚ ਮਾਮਲਾ ਦਰਜ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਸੇਂਟ ਰਾਉ ਦਾਸ ਗੁਰੂਕੁਲ 'ਚ ਮਨਾਇਆ ਪੰਜਾਬ ਦਿਵਸ ਅਗਲੀ ਖ਼ਬਰ ਫ਼ਿਰੋਜ਼ਪੁਰ ਮੰਡਲ 'ਚ ਛੇਵੀਂ ਇੰਟਰ ਡਿਪਾਰਟਮੈਂਟ ਟੀ-20 ਲੀਗ ਦਾ ਆਗਾਜ਼
Ad Position 24
No active advertisement