07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਚਾਰ ਰੋਜ਼ਾ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਸ਼ਾਨੋ-ਸ਼ੌਕਤ ਨਾਲ ਹੋਈਆਂ ਸੰਪੰਨ

Ad Position 21
No active advertisement
ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਦਾ ਉਦਘਾਟਨ ਕਰਦੇ ਹਲਕਾ ਸ਼ਹਿਰੀ ਵਿਧਾਇਕ ਰਣਬੀਰ ਸਿੰਘ ਭੁੱਲਰ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਦੇ ਹਲਕਾ ਦਿਹਾਤੀ ਦੇ ਵਿਧਾਇਕ ਰਜਨੀਸ਼ ਦਹੀਯਾ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀ | ਅਜੀਤ ਤਸਵੀਰ <br/> 02-11-2025
ਫ਼ਿਰੋਜ਼ਪੁਰ, 1 ਨਵੰਬਰ (ਗੁਰਿੰਦਰ ਸਿੰਘ)-ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੁਨੀਤਾ ਰਾਣੀ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਫ਼ਿਰੋਜ਼ਪੁਰ ਦੀ ਅਗਵਾਈ ਅਤੇ ਕੋਮਲ ਅਰੋੜਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਕਰਵਾਈਆਂ ਗਈਆਂ | ਸਥਾਨਕ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਚ ਪਹਿਲੇ ਦੋ ਦਿਨ ਐਥਲੈਟਿਕਸ, ਬੈਡਮਿੰਟਨ, ਯੋਗਾ, ਸ਼ਤਰੰਜ, ਜਿਮਨਾਸਟਿਕ, ਤੈਰਾਕੀ ਅਤੇ ਹਾਕੀ ਦੇ ਮੁਕਾਬਲੇ ਕਰਵਾਏ ਗਏ ਜਿਸ ਦਾ ਉਦਘਾਟਨ ਫ਼ਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਕੀਤਾ | ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਡ ਦੇ ਮੈਦਾਨਾਂ 'ਚ ਰੌਣਕਾਂ ਹਨ | ਦੂਜੇ ਦਿਨ ਇਨਾਮ ਵੰਡ ਸਮਾਰੋਹ ਵਿਚ ਹਲਕਾ ਗੁਰੂਹਰਸਹਾਏ ਤੋਂ ਵਿਧਾਇਕ ਫ਼ੌਜਾ ਸਿੰਘ ਸਰਾਰੀ ਨੇ ਸ਼ਿਰਕਤ ਕੀਤੀ | ਐਥਲੈਟਿਕਸ ਦੇ ਈਵੈਂਟਾਂ ਵਿਚ ਬਲਾਕ ਸਤੀਏਵਾਲਾ ਦੇ ਬੱਚੇ ਮੋਹਰੀ ਰਹੇ | ਬੈਡਮਿੰਟਨ ਮੁੰਡਿਆਂ ਵਿਚ ਫ਼ਿਰੋਜ਼ਪੁਰ 1 ਨੇ ਪਹਿਲਾ ਅਤੇ ਫ਼ਿਰੋਜ਼ਪੁਰ 3 ਨੇ ਦੂਜਾ ਸਥਾਨ ਜਦਕਿ ਕੁੜੀਆਂ ਵਿਚ ਫ਼ਿਰੋਜ਼ਪੁਰ 3 ਪਹਿਲੇ ਅਤੇ ਘੱਲ ਖ਼ੁਰਦ ਦੀ ਟੀਮ ਦੂਜੇ ਸਥਾਨ 'ਤੇ ਰਹੀ | ਤੈਰਾਕੀ ਵਿਚ ਫ਼ਿਰੋਜ਼ਪੁਰ 1 ਦੇ ਖਿਡਾਰੀ ਮੋਹਰੀ ਰਹੇ | ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਕਰਵਾਏ ਗਏ ਕਬੱਡੀ ਨੈਸ਼ਨਲ ਸਟਾਈਲ, ਕਬੱਡੀ ਸਰਕਲ, ਖੋ-ਖੋ, ਹੈਂਡਬਾਲ, ਫੁੱਟਬਾਲ, ਰੱਸਾਕਸ਼ੀ ਅਤੇ ਕਰਾਟਿਆਂ ਦੇ ਮੁਕਾਬਲਿਆਂ ਦਾ ਉਦਘਾਟਨ ਹਲਕਾ ਫ਼ਿਰੋਜ਼ਪੁਰ ਦਿਹਾਤੀ ਵਿਧਾਇਕ ਐਡਵੋਕੇਟ ਰਜਨੀਸ਼ ਦਹੀਯਾ ਨੇ ਕੀਤਾ | ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਅਨਿੱਖੜਵਾਂ ਅੰਗ ਹਨ | ਪ੍ਰਾਇਮਰੀ ਖੇਡਾਂ ਨੂੰ ਉਨ੍ਹਾਂ ਖੇਡਾਂ ਦੀ ਨਰਸਰੀ ਕਰਾਰ ਦਿੱਤਾ | ਖੇਡਾਂ ਦੇ ਆਖ਼ਰੀ ਦਿਨ ਇਨਾਮ ਵੰਡ ਸਮਾਰੋਹ ਲਈ ਨਰੇਸ਼ ਕਟਾਰੀਆ ਹਲਕਾ ਵਿਧਾਇਕ ਜ਼ੀਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿਚ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਜਿੱਤ ਹਾਰ ਬਰਦਾਸ਼ਤ ਕਰਨ ਦੀ ਸ਼ਕਤੀ ਵੀ ਪ੍ਰਦਾਨ ਕਰਦੀਆਂ ਹਨ | ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਫ਼ਿਰੋਜ਼ਪੁਰ ਮੈਡਮ ਸੁਨੀਤਾ ਰਾਣੀ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਕੋਮਲ ਅਰੋੜਾ ਨੇ ਖਿਡਾਰੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਸੂਬਾ ਪੱਧਰੀ ਖੇਡਾਂ ਵਿਚ ਹਿੱਸੇਦਾਰੀ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਸੂਬਾ ਪੱਧਰੀ ਪ੍ਰਾਇਮਰੀ ਖੇਡਾਂ ਲਈ ਖਿਡਾਰੀ ਅਤੇ ਅਧਿਆਪਕ ਇਸੇ ਤਰ੍ਹਾਂ ਆਪਣੀ ਮਿਹਨਤ ਜਾਰੀ ਰੱਖਣ ਤਾਂ ਜੋ ਸੂਬਾ ਪੱਧਰੀ ਖੇਡਾਂ ਵਿਚ ਜਿੱਤ ਪ੍ਰਾਪਤ ਕਰਕੇ ਫ਼ਿਰੋਜ਼ਪੁਰ ਜ਼ਿਲ੍ਹੇ ਦਾ ਨਾਂ ਰੌਸ਼ਨ ਹੋਵੇ | ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡ ਕਮੇਟੀ ਵਲੋਂ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ ਗਈ | ਬੀ.ਪੀ.ਈ.ਓ. ਅੰਮਿ੍ਤਪਾਲ ਸਿੰਘ ਬਰਾੜ ਵਲੋਂ ਮੁਕਾਬਲਿਆਂ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਬੱਡੀ ਸਰਕਲ ਵਿਚ ਘੱਲ ਖੁਰਦ, ਹੈਂਡਬਾਲ ਮੁੰਡਿਆਂ ਵਿਚ ਸਤੀਏਵਾਲਾ, ਕੁੜੀਆਂ ਵਿਚ ਗੁਰੂਹਰਸਹਾਏ 1 ਨੇ ਬਾਜ਼ੀ ਮਾਰੀ | ਕਬੱਡੀ ਨੈਸ਼ਨਲ ਕੁੜੀਆਂ ਵਿਚ ਫ਼ਿਰੋਜ਼ਪੁਰ 1 ਅਤੇ ਫੁੱਟਬਾਲ ਮੁੰਡਿਆਂ ਦਾ ਮੁਕਾਬਲਾ ਘੱਲ ਖੁਰਦ ਅਤੇ ਕੁੜੀਆਂ ਦਾ ਮੁਕਾਬਲਾ ਸਤੀਏ ਵਾਲਾ ਨੇ ਜਿੱਤਿਆ | ਖੋ-ਖੋ ਮੁੰਡਿਆਂ ਦਾ ਖ਼ਿਤਾਬ ਜ਼ੀਰਾ ਦੇ ਸਿਰ ਸਜਿਆ ਅਤੇ ਕੁੜੀਆਂ ਵਿਚ ਬਲਾਕ ਮੱਲਾਂਵਾਲਾ ਨੇ ਬਾਜ਼ੀ ਮਾਰੀ | ਇਸ ਚਾਰ ਰੋਜ਼ਾ ਖੇਡਾਂ ਵਿਚ 19 ਗੋਲਡ ਮੈਡਲਾਂ ਨਾਲ ਬਲਾਕ ਸਤੀਏਵਾਲਾ ਨੇ ਓਵਰ ਆਲ ਟਰਾਫ਼ੀ ਜਿੱਤੀ | ਸਮੁੱਚੇ ਟੂਰਨਾਮੈਂਟ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਸੁਖਵਿੰਦਰ ਸਿੰਘ ਭੁੱਲਰ ਅਤੇ ਜਗਮੀਤ ਸਿੰਘ ਚੁੱਘਾ ਵਲੋਂ ਬਾਖ਼ੂਬੀ ਨਿਭਾਈ ਗਈ | ਇਨ੍ਹਾਂ ਖੇਡਾਂ ਨੂੰ ਸਫਲ ਬਣਾਉਣ ਲਈ ਸਮੂਹ ਬਲਾਕਾਂ ਦੇ ਬੀ.ਪੀ.ਈ.ਓ. ਸਾਹਿਬਾਨ ਰਣਜੀਤ ਸਿੰਘ, ਭੁਪਿੰਦਰ ਸਿੰਘ, ਗੁਰਮੀਤ ਸਿੰਘ, ਰਾਜਨ ਨਰੂਲਾ, ਸੁਖਵਿੰਦਰ ਕੌਰ, ਦਲਜੀਤ ਕੌਰ, ਹਰਜੀਤ ਕੌਰ, ਜਸਵਿੰਦਰ ਸਿੰਘ, ਮਹਿੰਦਰ ਸਿੰਘ ਸ਼ੈਲੀ, ਗੁਰਬਚਨ ਸਿੰਘ, ਗੁਰਸਾਹਿਬ ਸਿੰਘ, ਤਲਵਿੰਦਰ ਸਿੰਘ ਖ਼ਾਲਸਾ, ਬੀ.ਐੱਸ.ਓ. ਮਗਿੰਦਰ ਸਿੰਘ, ਸੁਰਿੰਦਰ ਸਿੰਘ ਗਿੱਲ, ਹਰੀਸ਼ ਕੁਮਾਰ, ਮਨਦੀਪ ਕੌਰ, ਅਤਰ ਸਿੰਘ, ਵਰਿੰਦਰ ਸਿੰਘ, ਅਮਿਤ ਕੁਮਾਰ, ਸਰਬਜੀਤ ਸਿੰਘ ਧਾਲੀਵਾਲ, ਗਗਨਦੀਪ ਸਿੰਘ ਬਰਾੜ, ਹੀਰਾ ਸਿੰਘ ਤੂਤ, ਰਸ਼ਪਾਲ ਸਿੰਘ, ਬਲਕਾਰ ਸਿੰਘ, ਤਰਸੇਮ ਸਿੰਘ,ਸੁਨੀਲ ਕੁਮਾਰ, ਵਰਿੰਦਰਪਾਲ ਸਿੰਘ, ਸਰਬਜੀਤ ਸਿੰਘ ਭਾਵੜਾ, ਨਵਦੀਪ ਕੁਮਾਰ, ਪੂਜਾ ਬਜਾਜ, ਰਜਨੀ ਬਾਲਾ, ਸ਼ਹਿਨਾਜ਼, ਪੂਜਾ ਗਰਗ, ਅਰਪਿੰਦਰ ਕੌਰ, ਸੀਤਾ ਰਾਣੀ, ਮਨਿੰਦਰ ਕੌਰ, ਪੂਨਮ ਰਾਣੀ, ਗੁਰਪ੍ਰੀਤ ਕੌਰ, ਸ਼ਮਸ਼ੇਰ ਸਿੰਘ, ਹਰਮੰਦਰ ਸਿੰਘ, ਗੁਰਪ੍ਰੀਤ ਸਿੰਘ, ਗੌਰਵ ਕੁਮਾਰ, ਸਤਵਿੰਦਰ ਕੌਰ, ਰਿਤੂ ਬਾਲਾ, ਪਰਮਜੀਤ ਸਿੰਘ, ਅਵਤਾਰ ਸਿੰਘ, ਗੁਰਮੀਤ ਸਿੰਘ, ਰਣਜੀਤ ਸਿੰਘ ਅਤੇ ਹੋਰ ਅਧਿਆਪਕਾਂ ਨੇ ਵਿਸ਼ੇਸ਼ ਯੋਗਦਾਨ ਪਾਇਆ |
Ad Position 22
No active advertisement
ਪਿਛਲੀ ਖ਼ਬਰ ਕਾਨੂੰਗੋ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਡਾਇਰੈਕਟਰ ਭੌਂ ਰਿਕਾਰਡ ਨਾਲ ਕੀਤੀ ਬੈਠਕ <br/> ਅਗਲੀ ਖ਼ਬਰ ਸੇਂਟ ਰਾਉ ਦਾਸ ਗੁਰੂਕੁਲ 'ਚ ਮਨਾਇਆ ਪੰਜਾਬ ਦਿਵਸ
Ad Position 24
No active advertisement