20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ 23 ਨੂੰ <br/>

Ad Position 21
No active advertisement
ਅਜੀਤ ਡੈਸਕ 22-11-2025
ਫਿਰੋਜ਼ਪੁਰ, 21 ਨਵੰਬਰ(ਸੁਖਵਿੰਦਰ ਸਿੰਘ)-ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ 23 ਨਵੰਬਰ ਦਿਨ ਐਤਵਾਰ ਨੂੰ ਭਾਈ ਮਰਦਾਨਾ ਜੀ ਯਾਦਗਾਰੀ ਹਾਲ ਨੇੜੇ ਸਿਵਲ ਹਸਪਤਾਲ ਫ਼ਿਰੋਜ਼ਪੁਰ ਸ਼ਹਿਰ ਵਿਖੇ ਮਨਾਇਆ ਜਾਵੇਗਾ | ਵਿਸ਼ਵ ਭਾਈ ਮਰਦਾਨਾ ਯਾਦਗਾਰ ਕੀਰਤਨ ਦਰਬਾਰ ਸੁਸਾਇਟੀ ਦੇ ਪ੍ਰਧਾਨ ਜਗਜੀਤ ਸਿੰਘ ਭੁੱਲਰ ਨਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 23 ਨਵੰਬਰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਇਹ ਗੁਰਮਤ ਸਮਾਗਮ ਕਰਵਾਇਆ ਜਾ ਰਿਹਾ ਹੈ | ਜਿਸ ਵਿਚ ਬੀਬੀ ਮਲਕੀਤ ਕੌਰ ਖ਼ਾਲਸਾ ਹਨੂਮਾਨਗੜ੍ਹ ਵਾਲੇ ਵਿਸ਼ੇਸ਼ ਤੌਰ 'ਤੇ ਪੁੱਜ ਰਹੇ ਹਨ | ਵਿਸ਼ਵ ਭਾਈ ਮਰਦਾਨਾ ਸੁਸਾਇਟੀ ਅਤੇ ਬਲਕਾਰ ਸਿੰਘ ਖ਼ਾਲਸਾ ਟੈਕਸਟਾਈਲ ਵਾਲਿਆਂ ਦੇ ਸਹਿਯੋਗ ਨਾਲ ਇਸ ਗੁਰਮਤਿ ਸਮਾਗਮ ਹੋਵੇਗਾ | ਗੁਰੂ ਕਾ ਲੰਗਰ ਅਟੁੱਟ ਵਰਤੇਗਾ | ਸੰਗਤ ਨੂੰ ਅਪੀਲ ਕੀਤੀ ਗ ਈ ਕਿ ਇਸ ਪ੍ਰੋਗਰਾਮ ਵਿਚ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ | ਇਸ ਮੌਕੇ ਸੁਸਾਇਟੀ ਦੇ ਮੈਂਬਰ ਪਰਮਜੀਤ ਸਿੰਘ ਅÏਲਖ, ਰਘਵੀਰ ਸਿੰਘ ਰਾਣਾ, ਹਰਜੀਤ ਸਿੰਘ ਧਾਲੀਵਾਲ, ਰਾਜੇਸ਼ ਕੁਮਾਰ, ਦਰਸ਼ਨ ਲਾਲ ਹੀਰਾ, ਮਨੋਹਰ ਲਾਲ, ਨਿਰਮਲ ਸਿੰਘ, ਬਲਜਿੰਦਰ ਸਿੰਘ ਬੱਬੂ ਹੁਸੈਨ ਵਾਲਾ, ਗੁਰਮੀਤ ਸਿੰਘ ਅÏਲਖ, ਗੁਰਦਿਆਲ ਸਿੰਘ ਵਿਰਕ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹੜ੍ਹਾਂ ਦੇ ਪੱਕੇ ਪ੍ਰਬੰਧ ਕਰਵਾਉਣ ਅਤੇ ਮੁਆਵਜ਼ਾ ਲੈਣ ਲਈ ਸੰਘਰਸ਼ ਜ਼ਰੂਰੀ : ਪ੍ਰਧਾਨ ਖਹਿਰਾ <br/> ਅਗਲੀ ਖ਼ਬਰ ਬਾਬਾ ਫ਼ਰੀਦ ਇੰਟਰਨੈਸ਼ਨਲ ਸਕੂਲ 'ਚ ਦੋ ਰੋਜ਼ਾ ਸਪੋਰਟਸ ਦਿਵਸ ਦੀ ਸ਼ੁਰੂਆਤ <br/>
Ad Position 24