20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਅਰੋੜਾ ਵਿਕਾਸ ਮੰਚ ਨੇ ਲੜਕੀ ਦੇ ਵਿਆਹ 'ਚ ਕੀਤਾ ਸਹਿਯੋਗ <br/>

Ad Position 21
No active advertisement
ਅਜੀਤ ਡੈਸਕ 24-11-2025
ਅਬੋਹਰ, 23 ਨਵੰਬਰ (ਵਿਵੇਕ ਹੂੜੀਆ)-ਅਰੋੜਾ ਵਿਕਾਸ ਮੰਚ ਪ੍ਰਧਾਨ ਗਗਨ ਚੁੱਘ ਦੀ ਅਗਵਾਈ ਹੇਠ ਸਮਾਜ ਸੇਵਾ ਦੇ ਖੇਤਰ ਵਿਚ ਸ਼ਲਾਘਾਯੋਗ ਕੰਮ ਕਰ ਰਿਹਾ ਹੈ | ਸੰਸਥਾ ਨੇ ਹੁਣ ਇਕ ਲੜਕੀ ਦੇ ਵਿਆਹ ਵਿਚ ਮਦਦ ਕੀਤੀ ਹੈ | ਸੰਸਥਾ ਦੇ ਪ੍ਰਧਾਨ ਗਗਨ ਚੁੱਘ ਨੇ ਦੱਸਿਆ ਕਿ ਇਕ ਆਰਥਿਕ ਤੌਰ 'ਤੇ ਕਮਜ਼ੋਰ ਲੜਕੀ ਦੇ ਪਰਿਵਾਰ ਨੇ ਅਰੋੜਾ ਵਿਕਾਸ ਮੰਚ ਨਾਲ ਸੰਪਰਕ ਕੀਤਾ | ਜਾਂਚ ਤੋਂ ਬਾਅਦ ਲੜਕੀ ਦੇ ਵਿਆਹ ਲਈ ਸਾਰਾ ਰਾਸ਼ਨ ਇਕ ਗੁਪਤ ਦਾਨੀ ਦੁਆਰਾ ਪ੍ਰਦਾਨ ਕੀਤਾ ਗਿਆ ਸੀ | ਮੰਚ ਨੇ ਉਨ੍ਹਾਂ ਦਾ ਧੰਨਵਾਦ ਕੀਤਾ | ਇਸ ਮੌਕੇ ਗਗਨ ਚੁੱਘ, ਸੁਭਾਸ਼ ਠਠਈ, ਬੰਟੀ ਵਢੇਰਾ ਮੌਜੂਦ ਸਨ | ਹੁਣ ਤੱਕ ਮੰਚ ਨੇ ਇਸ ਲੜਕੀ ਸਮੇਤ 137 ਲੜਕੀਆਂ ਦੇ ਵਿਆਹ ਵਿਚ ਮਦਦ ਕੀਤੀ ਹੈ | ਜਿਸ ਲਈ ਮੰਚ ਨੇ ਸਾਰੇ ਦਾਨੀਆਂ ਦਾ ਧੰਨਵਾਦ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਲੜਾਈ ਝਗੜਾ ਕਰਨ ਦੇ ਸਬੰਧ 'ਚ 3 ਲੋਕਾਂ ਵਿਰੁੱਧ ਪਰਚਾ ਦਰਜ ਅਗਲੀ ਖ਼ਬਰ ਮਰਨ ਉਪਰੰਤ 2 ਲੋੜਵੰਦਾਂ ਦੀ ਜ਼ਿੰਦਗੀ ਰੌਸ਼ਨ ਕਰ ਗਿਆ ਸਵ. ਸੋਨੂੰ ਰਾਮ <br/>
Ad Position 24