ਬਲਾਕ ਸੰਮਤੀ ਮੱਖੂ ਜ਼ੋਨ ਦੇ 15 ਪਿੰਡਾਂ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਇਹ ਜਿੱਤ ਆਪ ਸਰਕਾਰ ਵਲੋਂ ਕਰਵਾਏ ਵਿਕਾਸ ਕਾਰਜਾਂ ਦੀ ਜਿੱਤ-ਵਿਧਾਇਕ ਨਰੇਸ਼ ਕਟਾਰੀਆ
ਅਜੀਤ ਡੈਸਕ
08-12-2025
ਮੱਖੂ, 7 ਦਸੰਬਰ (ਵਰਿੰਦਰ ਮਨਚੰਦਾ)-ਬਲਾਕ ਸੰਮਤੀ ਮੱਖੂ ਦੀਆਂ 14 ਦਸੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਦੇ ਮੱਦੇਨਜ਼ਰ ਕਾਗ਼ਜ਼ਾਂ ਦੀ ਵਾਪਸੀ ਤੋਂ ਬਾਅਦ ਸੱਤਾ ਧਿਰ ਆਮ ਆਦਮੀ ਪਾਰਟੀ ਦੇ ਮੱਖੂ ਬਲਾਕ ਦੇ 15 ਜ਼ੋਨਾਂ ਵਿਚੋਂ 15 ਉਮੀਦਵਾਰ ਰਹਿ ਗਏ ਹਨ | ਇਸੇ ਤਰ੍ਹਾਂ ਇਹ 15 ਉਮੀਦਵਾਰ ਬਿਨਾਂ ਮੁਕਾਬਲਾ ਜਿੱਤ ਗਏ ਹਨ | ਬਲਾਕ ਮੱਖੂ ਜ਼ੋਨ ਦੇ 15 ਪਿੰਡਾਂ ਵਿਚੋਂ ਪਿੰਡ ਮਾਹਲੇ ਵਾਲਾ ਤੋਂ ਗੁਰਮੀਤ ਕੌਰ ਪਤਨੀ ਕਰਨੈਲ ਸਿੰਘ, ਮੁੰਡੀ ਛੁਰੀ ਮਾਰਾ ਤੋਂ ਗੁਰਜੰਟ ਸਿੰਘ ਪੁੱਤਰ ਜਸਵੰਤ ਸਿੰਘ, ਜੋਗੇ ਵਾਲਾ ਤੋਂ ਸਾਰਜ ਸਿੰਘ ਪੁੱਤਰ ਕੁਲਵਿੰਦਰ ਸਿੰਘ, ਰਸੂਲਪੁਰ ਮਨਜਿੰਦਰ ਕੌਰ ਪੁੱਤਰ ਇੰਦਰਜੀਤ ਸਿੰਘ, ਬੂਹ ਗੁੱਜਰਾ ਤੋਂ ਰਜਵੰਤ ਕੌਰ ਪਤਨੀ ਬਲਦੇਵ ਸਿੰਘ, ਤਲਵੰਡੀ ਨਿਪਾਲਾ ਤੋਂ ਰਮਨਦੀਪ ਕੌਰ ਪਤਨੀ ਅਮਨਦੀਪ ਸਿੰਘ, ਪੀਰ ਮੁਹੰਮਦ ਤੋਂ ਕਵਲਜੀਤ ਕੌਰ ਪਤਨੀ ਜਸਵੰਤ ਸਿੰਘ, ਰੋਸ਼ਨ ਸ਼ਾਹ ਵਾਲਾ ਤੋਂ ਕੁਲਵਿੰਦਰ ਕੌਰ ਪਤਨੀ ਪ੍ਰਗਟ ਸਿੰਘ, ਬਹਿਕ ਪਛਾੜੀਆਂ ਤੋਂ ਹੀਰਾ ਸਿੰਘ ਪੁੱਤਰ ਸੁਖਚੈਨ ਸਿੰਘ, ਸਰਹਾਲੀ ਤੋਂ ਬਲਕਾਰ ਸਿੰਘ ਪੁੱਤਰ ਹਰਬੰਸ ਸਿੰਘ, ਘੁੱਦੂਵਾਲਾ ਤੋਂ ਸਰਬਜੀਤ ਕੌਰ ਪਤਨੀ ਜੱਜਬੀਰ ਸਿੰਘ, ਫ਼ਤਿਹਗੜ੍ਹ ਸਭਰਾ ਤੋਂ ਜੀਵਨਜੋਤ ਕੌਰ ਪਤਨੀ ਸਤਨਾਮ ਸਿੰਘ, ਬਸਤੀ ਰੰਗਾ ਸਿੰਘ ਤੋਂ ਗੁਰਭੇਜ ਸਿੰਘ ਪੁੱਤਰ ਸਤਨਾਮ ਸਿੰਘ, ਆਸ਼ੀਏ ਕੇ ਤੋਂ ਸੁਖਵਿੰਦਰ ਕੌਰ ਪਤਨੀ ਮਨਜੀਤ ਸਿੰਘ, ਕਾਮਲ ਵਾਲਾ ਤੋਂ ਜਗਤਾਰ ਸਿੰਘ ਪੁੱਤਰ ਰਣਜੀਤ ਸਿੰਘ ਬਿਨਾਂ ਮੁਕਾਬਲਾ ਜੇਤੂ ਰਹੇ | ਜੇਤੂ ਉਮੀਦਵਾਰਾਂ ਨੂੰ ਹਲਕਾ ਜ਼ੀਰਾ ਦੇ ਵਿਧਾਇਕ ਸ੍ਰੀ ਨਰੇਸ਼ ਕਟਾਰੀਆ, ਯੂਥ ਆਪ ਆਗੂ ਸ਼ੰਕਰ ਕਟਾਰੀਆ ਅਤੇ ਨਗਰ ਪੰਚਾਇਤ ਮੱਖੂ ਦੇ ਪ੍ਰਧਾਨ ਨਰਿੰਦਰ ਮੋਹਨ ਕਟਾਰੀਆ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਜਿੱਤ ਆਮ ਆਦਮੀ ਪਾਰਟੀ ਦੀ ਸੂਬੇ ਦੀ ਖ਼ੁਸ਼ਹਾਲੀ ਲਈ ਕੀਤੇ ਜਾ ਰਹੇ ਕਾਰਜਾਂ ਅਤੇ ਹਲਕਾ ਜ਼ੀਰਾ ਦੇ ਬਿਨਾਂ ਭੇਦਭਾਵ ਕਰਵਾਏ ਵਿਕਾਸ ਕਾਰਜਾਂ ਦੀ ਜਿੱਤ ਹੈ | ਜਿਸ ਵਿਚ ਬਿਨਾਂ ਮੁਕਾਬਲਾ ਇਹ ਉਮੀਦਵਾਰ ਜੇਤੂ ਰਹੇ | ਉਨ੍ਹਾਂ ਕਿਹਾ ਕਿ 14 ਦਸੰਬਰ 2025 ਨੂੰ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣੀਆਂ ਹਨ ਜਿਸ ਵਿਚ ਵੀ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰ ਜਿੱਤ ਪ੍ਰਾਪਤ ਕਰਨਗੇ |