14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਜਨਰਲ ਇਸਤਰੀ ਜ਼ੋਨ ਲੈਪੋ ਲਈ ਚੋਣ ਲੜ ਰਹੀਆਂ ਬੀਬੀਆਂ 'ਚ ਸਖ਼ਤ ਮੁਕਾਬਲਾ <br/>

Ad Position 21
repet_subhas-goyals [Copy P29]
ਬਲਾਕ ਸੰਮਤੀ ਦੇ ਜ਼ੋਨ ਲੈਪੋ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਕਿਰਨਦੀਪ ਕੌਰ, ਆਮ ਆਦਮੀ ਪਾਰਟੀ ਦੀ ਵੀਰਪਾਲ ਕੌਰ, ਕਾਂਗਰਸ ਦੀ ਸਿਮਰਨ ਰਾਣੀ ਅਤੇ ਕੁਲਵਿੰਦਰ ਕੌਰ ਭਾਜਪਾ ਉਮੀਦਵਾਰ | <br/> 08-12-2025
ਗੁਰੂਹਰਸਹਾਏ, 7 ਦਸੰਬਰ(ਹਰਚਰਨ ਸਿੰਘ ਸੰਧੂ)-ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਜੋ 14 ਦਸੰਬਰ ਨੂੰ ਹੋ ਰਹੀਆਂ ਹਨ, ਲਈ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਹੋਣ ਤੋਂ ਬਾਅਦ ਚੋਣ ਮੈਦਾਨ ਪੂਰੀ ਤਰ੍ਹਾਂ ਭਖਦਾ ਜਾ ਰਿਹਾ ਹੈ | ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੇ ਬਲਾਕ ਸੰਮਤੀ ਜੋਨ ਲੈਪੋ ਜੋ ਇਸਤਰੀ ਜਰਨਲ ਲਈ ਹੈ | ਬਲਾਕ ਸੰਮਤੀ ਲੈਪੋ ਜੋਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਕਿਰਨਦੀਪ ਕੌਰ ਪਿੰਡ ਚੁੱਘਾ, ਕਾਂਗਰਸ ਵਲੋਂ ਸਿਮਰਨ ਰਾਣੀ ਪਿੰਡ ਲੈਪੋ, ਆਮ ਆਦਮੀ ਪਾਰਟੀ ਤੋਂ ਵੀਰਪਾਲ ਕੌਰ ਪਿੰਡ ਗਹਿਰੀ ਅਤੇ ਭਾਜਪਾ ਵਲੋਂ ਕੁਲਵਿੰਦਰ ਕੌਰ ਪਿੰਡ ਕਾਹਨ ਸਿੰਘ ਵਾਲਾ ਨੂੰ ਟਿਕਟ ਦੇ ਕੇ ਚੋਣ ਮੈਦਾਨ 'ਚ ਉਤਾਰਿਆ ਹੈ | ਇਸ ਜੋਨ ਅਧੀਨ ਪਿੰਡ ਕਾਹਨ ਸਿੰਘ ਵਾਲਾ, ਪਿੰਡ ਚੁੱਘਾ, ਪਿੰਡ ਗਹਿਰੀ ਅਤੇ ਪਿੰਡ ਗੋਬਿੰਦਗੜ੍ਹ ਪੈਂਦੇ ਹਨ | ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਵਲੋਂ ਪਿੰਡ-ਪਿੰਡ ਜਾ ਕੇ ਲੋਕਾਂ ਨਾਲ ਤਾਲਮੇਲ ਕਰਕੇ ਵੋਟਾਂ ਮੰਗੀਆਂ ਜਾ ਰਹੀਆਂ ਹਨ | ਇਸ ਜ਼ੋਨ 'ਚ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ,ਆਮ ਆਦਮੀ ਪਾਰਟੀ ਅਤੇ ਕਾਂਗਰਸ 'ਚ ਵੇਖਣ ਨੂੰ ਮਿਲਦਾ ਨਜ਼ਰ ਆ ਰਿਹਾ ਹੈ | ਭਾਜਪਾ ਵਲੋਂ ਵੀ ਲੋਕਾਂ ਤੋਂ ਵੋਟਾਂ ਦੀ ਮੰਗ ਕੀਤੀ ਜਾ ਰਹੀ ਹੈ | ਇਹਨਾਂ ਪਿੰਡਾਂ 'ਚ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀ ਚੜ੍ਹਤ ਰਹੀ ਅਤੇ ਲੋਕ ਸਭਾ ਚੋਣਾਂ ਦੌਰਾਨ ਇਹਨਾਂ ਪਿੰਡਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਲੀਡ ਰਹੀ ਜਦ ਕਿ ਆਮ ਆਦਮੀ ਪਾਰਟੀ ਦੂਜੇ ਨੰਬਰ 'ਤੇ, ਕਾਂਗਰਸ ਤੀਜੇ ਨੰਬਰ 'ਤੇ ਰਹੀ ਸੀ | ਬਣੇ ਹਲਾਤਾਂ ਅਨੁਸਾਰ ਇਸ ਜ਼ੋਨ 'ਚ ਸ਼ੋ੍ਰਮਣੀ ਅਕਾਲੀ ਦਲ ਦਾ ਪੱਲੜਾ ਭਾਰੀ ਲੱਗ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਆਪ ਦੇ ਪੰਜ ਪਿੰਡਾਂ ਦੇ ਸਾਬਕਾ ਸਰਪੰਚ ਹੋਏ ਕਾਂਗਰਸ ਵਿਚ ਸ਼ਾਮਿਲ <br/> ਅਗਲੀ ਖ਼ਬਰ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਵਲੋਂ ਚੋਣ ਪ੍ਰਚਾਰ ਸ਼ੁਰੂ <br/> ਜਨਰਲ ਇਸਤਰੀ ਜ਼ੋਨ ਲੈਪੋ ਲਈ ਚੋਣ ਲੜ ਰਹੀਆਂ...
Ad Position 24