14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਆਪ ਦੇ ਪੰਜ ਪਿੰਡਾਂ ਦੇ ਸਾਬਕਾ ਸਰਪੰਚ ਹੋਏ ਕਾਂਗਰਸ ਵਿਚ ਸ਼ਾਮਿਲ <br/>

Ad Position 21
repet_subhas-goyals [Copy P29]
ਕਾਂਗਰਸ 'ਚ ਸ਼ਾਮਿਲ ਹੋਏ ਪਰਿਵਾਰਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕਰਦੇ ਹੋਏ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ | ਅਜੀਤ ਤਸਵੀਰ <br/> 08-12-2025
ਫਿਰੋਜ਼ਪੁਰ,7 ਦਸੰਬਰ (ਸੁਖਵਿੰਦਰ ਸਿੰਘ)-ਕਾਂਗਰਸ ਨੂੰ ਉਸ ਵੇਲੇ ਬੱਲ ਮਿਲਿਆ ਜਦੋਂ ਆਮ ਆਦਮੀ ਪਾਰਟੀ ਦੇ ਪੰਜ ਪਿੰਡਾਂ ਦੇ ਸਾਬਕਾ ਸਰਪੰਚਾਂ ਨੇ ਕਾਂਗਰਸ ਵਿਚ ਸ਼ਮੂਲੀਅਤ ਕੀਤੀ | ਕਾਂਗਰਸ ਦੇ ਫਿਰੋਜ਼ਪੁਰ ਤੋਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਨਿਰਦੇਸ਼ਾਂ ਹੇਠ ਪਿੰਡ ਗੁਰਦਿੱਤੀ ਵਾਲੇ ਦੇ ਆਮ ਆਦਮੀ ਪਾਰਟੀ ਦੀਆਂ ਗ਼ਲਤ ਨੀਤੀਆਂ ਤੋਂ ਪ੍ਰੇਸ਼ਾਨ ਹੋ ਕੇ ਪੰਜ ਪਿੰਡਾਂ ਤੋਂ ਸਾਬਕਾ ਸਰਪੰਚ ਆਪਣੇ ਸਾਥੀਆਂ ਸਮੇਤ ਸਾਬਕਾ ਵਿਧਾਇਕ ਪਿੰਕੀ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ | ਪਰਮਿੰਦਰ ਸਿੰਘ ਪਿੰਕੀ ਨੇ ਕਾਂਗਰਸ ਵਿਚ ਸ਼ਾਮਿਲ ਹੋਏ ਪਿੰਡ ਗੁਰਦਿੱਤੀ ਵਾਲੇ ਤੋਂ ਸਾਬਕਾ ਸਰਪੰਚ ਹੀਰਾ ਸਿੰਘ, ਬੋਹੜ ਸਿੰਘ, ਬਲੀ ਸਿੰਘ, ਬਲਕਾਰ ਸਿੰਘ, ਗੁਰਪ੍ਰੀਤ ਸਿੰਘ, ਗੁਰਸੇਵਕ ਸਿੰਘ, ਜਸਵੰਤ ਸਿੰਘ, ਨਿੰਦਰ ਸਿੰਘ, ਮੇਜਰ ਸਿੰਘ, ਜੱਸਾ ਸਿੰਘ, ਰੇਸ਼ਮ ਸਿੰਘ, ਦਰਸ਼ਨ ਸਿੰਘ, ਪਿੰਡ ਕਮਾਲਾ ਬੋਤਲਾਂ ਤੋਂ ਸਾਬਕਾ ਸਰਪੰਚ ਗੁਰਵਿੰਦਰ ਸਿੰਘ, ਪਿੰਡ ਬਸਤੀ ਕਿ੍ਸ਼ਨ ਸਿੰਘ ਤੋਂ ਜਗੀਰ ਸਿੰਘ , ਹਰਦੀਪ ਸਿੰਘ ,ਸੁਖਵਿੰਦਰ ਸਿੰਘ, ਜਗਜੀਤ ਸਿੰਘ, ਪ੍ਰਗਟ ਸਿੰਘ, ਯੋਧਾ ਸਿੰਘ, ਪਿੰਡ ਫਰੀਦੇ ਵਾਲੇ ਤੋਂ ਸਾਬਕਾ ਸਰਪੰਚ ਅਮਨਦੀਪ ਸਿੰਘ ਪਿੰਡ ਬਸਤੀ ਰੋੜਾਂਵਾਲੀ ਤੋਂ ਸਾਹਿਬ ਸਿੰਘ ਸਾਬਕਾ ਸਰਪੰਚ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਇਨ੍ਹਾਂ ਨੂੰ ਪਾਰਟੀ ਵਿਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ | ਸ਼ਾਮਿਲ ਹੋਏ ਪੰਜ ਪਿੰਡਾਂ ਦੇ ਸਾਬਕਾ ਸਰਪੰਚਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੌਰਾਨ ਕੋਈ ਵੀ ਵਿਕਾਸ ਨਹੀਂ ਹੋਇਆ | ਸਾਡੇ ਪਿੰਡਾਂ ਦੇ ਵਿਚ ਜੋ ਵੀ ਵਿਕਾਸ ਹੋਇਆ ਹੈ ਉਹ ਕਾਂਗਰਸ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਰਾਜ ਕਾਲ ਦੇ ਵਿਚ ਹੋਇਆ ਹੈ | ਉਨ੍ਹਾਂ ਨੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੂੰ ਵਿਸ਼ਵਾਸ ਦਵਾਇਆ ਕਿ ਸਾਨੂੰ ਜੋ ਵੀ ਜਿੰਮੇਵਾਰੀ ਸੌਂਪੀ ਜਾਵੇਗੀ ਉਸ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ |

Ad Position 22
No active advertisement
ਪਿਛਲੀ ਖ਼ਬਰ ਜ਼ੋਨ ਵਕੀਲਾਂ ਵਾਲਾ ਤੋਂ ਆਪ ਵਿਧਾਇਕ ਦੇ ਪੁੱਤਰ, ਸਾਬਕਾ ਕਾਂਗਰਸੀ ਵਿਧਾਇਕ ਦੇ ਚਚੇਰੇ ਭਰਾ ਅਤੇ ਸਾਬਕਾ ਬਲਾਕ ਸੰਮਤੀ ਚੇਅ... ਅਗਲੀ ਖ਼ਬਰ ਜਨਰਲ ਇਸਤਰੀ ਜ਼ੋਨ ਲੈਪੋ ਲਈ ਚੋਣ ਲੜ ਰਹੀਆਂ ਬੀਬੀਆਂ 'ਚ ਸਖ਼ਤ ਮੁਕਾਬਲਾ <br/>
Ad Position 24