14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਸੰਯੁਕਤ ਕਿਸਾਨ ਮੋਰਚੇ ਵਲੋਂ ਬਿਜਲੀ ਸੋਧ ਬਿੱਲ ਦੇ ਵਿਰੋਧ 'ਚ ਬਿਜਲੀ ਘਰ ਮੱਖੂ ਸਾਹਮਣੇ ਧਰਨਾ <br/>

Ad Position 21
No active advertisement
ਅਜੀਤ ਡੈਸਕ 09-12-2025
ਮੱਖੂ, 8 ਦਸੰਬਰ (ਕੁਲਵਿੰਦਰ ਸਿੰਘ ਸੰਧੂ)-ਬਿਜਲੀ ਸੋਧ ਬਿਲ 2025 ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਪੰਜਾਬ ਭਰ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਰਾਜ ਦੇ ਬਿਜਲੀ ਘਰਾਂ ਦੇ ਸਾਹਮਣੇ ਤਿੰਨ-ਤਿੰਨ ਘੰਟਿਆਂ ਦੇ ਰੋਸ ਧਰਨੇ ਕੀਤੇ ਗਏ | ਇਸ ਕੜੀ ਅਧੀਨ ਮੱਖੂ ਵਿਖੇ ਭਾਰਤੀ ਕਿਸਾਨ ਯੂਨੀਅਨ ਪੰਜਾਬ,ਭਾਰਤੀ ਕਿਸਾਨ ਯੂਨੀਅਨ ਰਾਜੇਵਾਲ,ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਅਰਾਈਆਂਵਾਲਾ, ਭਾਰਤੀ ਕਿਸਾਨ ਯੂਨੀਅਨ ਡਕੌਂਦਾ,ਕੁਲ ਹਿੰਦ ਕਿਸਾਨ ਸਭਾ ਸਮੇਤ ਹੋਰ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਬਿਜਲੀ ਸੋਧ ਬਿਲ ਦਾ ਤਿੱਖਾ ਵਿਰੋਧ ਜਤਾਇਆ | ਧਰਨੇ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਇਹ ਬਿਲ ਕਿਸਾਨਾਂ, ਮਜ਼ਦੂਰਾਂ ਅਤੇ ਆਮ ਘਰਾਂ ਉੱਤੇ ਵਾਧੂ ਬੋਝ ਪਾਉਣ ਵਾਲਾ ਹੈ ਅਤੇ ਇਹ ਜਨ ਹਿਤ ਵਿਰੋਧੀ ਕਦਮ ਹੈ | ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਤੁਰੰਤ ਬਿਲ ਨੂੰ ਵਾਪਸ ਲਏ ਨਹੀਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ | ਧਰਨੇ ਦੀ ਸਮਾਪਤੀ ਮਗਰੋਂ ਕਿਸਾਨਾਂ ਵਲੋਂ ਬਿਜਲੀ ਸੋਧ ਬਿਲ 2025 ਦੀਆਂ ਕਾਪੀਆਂ ਪ੍ਰਤੀਕਾਤਮਿਕ ਤੌਰ 'ਤੇ ਸਾੜੀਆਂ ਗਈਆਂ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ | ਕਿਸਾਨਾਂ ਲਈ ਚਾਹ 'ਤੇ ਬਿਸਕੁਟਾਂ ਦੀ ਸੇਵਾ ਮਹਿੰਦਰ ਸਿੰਘ ਸੰਘੇੜਾ ਵਸਤੀ ਵਸਾਵਾ ਸਿੰਘ ਜਲਦ ਦੀ ਸੇਵਾ ਗੁਰਮੁਖ ਸਿੰਘ ਲਹਿਰਾ ਵੱਲੋਂ ਕੀਤੀ ਗਈ | ਇਸ ਮੌਕੇ ਕਿਸਾਨ ਸੰਯੁਕਤ ਮੋਰਚਾ ਦੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਪੰਜਾਬ ਤੋਂ ਬਾਪੂ ਗੁਰਦੇਵ ਸਿੰਘ ਵਾਰਸ ਵਾਲਾ ਸਰਪ੍ਰਸਤ,ਜਥੇਦਾਰ ਜੋਗਿੰਦਰ ਸਿੰਘ ਸਭਰਾ ਸੀਨੀਅਰ ਮੀਤ ਪ੍ਰਧਾਨ ਪੰਜਾਬ,ਗੁਰਵਿੰਦਰ ਸਿੰਘ ਢਿੱਲੋਂ ਐਗਜ਼ੈਕਟਿਵ ਕਮੇਟੀ ਮੈਂਬਰ ਪੰਜਾਬ, ਪ੍ਰਗਟ ਸਿੰਘ ਲਹਿਰਾ ਐਗਜ਼ੈਕਟਿਵ ਕਮੇਟੀ ਮੈਂਬਰ ਪੰਜਾਬ, ਬਲਦੇਵ ਸਿੰਘ ਵਾਈਆ ਐਗਜ਼ੈਕਟਿਵ ਕਮੇਟੀ ਮੈਂਬਰ ਪੰਜਾਬ,ਨਿਸ਼ਾਨ ਸਿੰਘ ਗਿੱਲ ਫ਼ੌਜੀ ਸ਼ੀਂਹਾਂਪਾੜੀ ਬਲਾਕ ਪ੍ਰਧਾਨ ਮੱਖੂ, ਜੋਗਾ ਸਿੰਘ ਪੀਰ ਮੁਹੰਮਦ ਬਲਾਕ ਜਰਨਲ ਸਕੱਤਰ ਮੱਖੂ,ਗੁਰਪਾਲ ਸਿੰਘ ਸਭਰਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਫਿਰੋਜ਼ਪੁਰ,ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਤੋਂ ਪ੍ਰਗਟ ਸਿੰਘ ਤਲਵੰਡੀ ਸੂਬਾ ਸਕੱਤਰ,ਲਖਵਿੰਦਰ ਸਿੰਘ ਪੀਰ ਮੁਹੰਮਦ ਪ੍ਰਧਾਨ ਯੂਥ ਵਿੰਗ ਪੰਜਾਬ,ਬਲਵਿੰਦਰ ਸਿੰਘ ਮਰਾੜ੍ਹ ਜ਼ਿਲ੍ਹਾ ਜਨਰਲ ਸਕੱਤਰ ਫਿਰੋਜ਼ਪੁਰ,ਡਾਕਟਰ ਗੁਰਦੇਵ ਸਿੰਘ ਤਲਵੰਡੀ ਮੁੱਖ ਖ਼ਜ਼ਾਨਚੀ,ਭਗਵਾਨ ਸਿੰਘ ਗੱਟਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਫਿਰੋਜ਼ਪੁਰ,ਗੁਰਵਿੰਦਰ ਸਿੰਘ ਮਾਨ ਮੀਤ ਪ੍ਰਧਾਨ ਜ਼ਿਲ੍ਹਾ ਫਿਰੋਜ਼ਪੁਰ, ਜਥੇਦਾਰ ਅੰਗਰੇਜ਼ ਸਿੰਘ ਜ਼ਿਲ੍ਹਾ ਕਮੇਟੀ ਮੈਂਬਰ ਫਿਰੋਜ਼ਪੁਰ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਤੋਂ ਬਲਾਕ ਪ੍ਰਧਾਨ ਦਲਜੀਤ ਸਿੰਘ ਬੁੱਟਰ,ਰੇਸ਼ਮ ਸਿੰਘ ਜਨਰਲ ਸਕੱਤਰ, ਬਗ਼ੀਚਾ ਸਿੰਘ ਘੁੱਦੂ ਵਾਲਾ ਸਲਵਿੰਦਰ ਸਿੰਘ ਵਿੱਤ ਸਕੱਤਰ,ਬੋਹੜ ਸਿੰਘ ਸਾਬਕਾ ਸਰਪੰਚ,ਬਲਵੀਰ ਸਿੰਘ ਸ਼ੀਂਹਾਂਪਾੜੀ, ਕਿਸਾਨ ਸੰਘਰਸ਼ ਕਮੇਟੀ ਅਰਾਈਆਂਵਾਲਾ ਤੋਂ ਸੂਬਾ ਪ੍ਰਧਾਨ ਸੁਖਦੇਵ ਸਿੰਘ ਆਰਾਈਆਂ,ਮਲਕੀਤ ਸਿੰਘ,ਸੁਬੇਗ ਸਿੰਘ ਸੂਦਾਂ,ਅੰਗਰੇਜ਼ ਸਿੰਘ ਰਸੂਲਪੁਰ, ਕਾਲਾ ਸਿੰਘ ਜੱਗਾ ਸਿੰਘ ਦੰਗਲ ਕੁਲਵੰਤ ਸਿੰਘ ਚਾਮ ਜੁਗਰਾਜ ਸਿੰਘ ਗਾਮਾਮਰਾਦਾ ਨਛੱਤਰ ਸਿੰਘ,ਜੋਗਿੰਦਰ ਸਿੰਘ,ਬਲਕਾਰ ਸਿੰਘ ਆਰਾਈਆਂ ਵਾਲਾ,ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਤੋਂ ਮੁਨਸ਼ਾ ਸਿੰਘ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ, ਕੁਲ ਹਿੰਦ ਕਿਸਾਨ ਸਭਾ ਤੋਂ ਕਸ਼ਮੀਰ ਸਿੰਘ ਸੰਧੂ ਅਰਾਈਆਂਵਾਲਾ, ਰਸ਼ਪਾਲ ਸਿੰਘ ਸੰਧੂ ਮੱਖੂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਆਗੂ ਅਤੇ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਸਪਤਾਲ ਦੇ ਨਿੱਜੀਕਰਨ ਵਿਰੁੱਧ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਵਲੋਂ ਗੇਟ ਰੈਲੀ ਅਗਲੀ ਖ਼ਬਰ ਮਸੀਹ ਸਮਾਜ ਵਲੋਂ ਕਸਬਾ ਮੱਖੂ ਵਿਚ ਰੋਸ ਰੈਲੀ
Ad Position 24