14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਮਸੀਹ ਸਮਾਜ ਵਲੋਂ ਕਸਬਾ ਮੱਖੂ ਵਿਚ ਰੋਸ ਰੈਲੀ

Ad Position 21
No active advertisement
ਅਜੀਤ ਡੈਸਕ 09-12-2025
ਮੱਖੂ, 8 ਦਸੰਬਰ (ਵਰਿੰਦਰ ਮਨਚੰਦਾ)-ਕਸਬਾ ਮੱਖੂ ਵਿਚ ਅੱਜ ਮਸੀਹ ਸਮਾਜ ਵਲੋਂ ਇਕ ਰੋਸ ਰੈਲੀ ਕੀਤੀ ਗਈ ਜਿਸ ਵਿਚ ਵੱਡੀ ਗਿਣਤੀ ਵਿਚ ਮਸੀਹ ਭਾਈਚਾਰੇ ਦੇ ਲੋਕਾਂ ਨੇ ਭਾਗ ਲਿਆ | ਇਹ ਰੈਲੀ ਜਲਾ ਚੌਂਕੀ ਮੱਖੂ ਤੋਂ ਸ਼ੁਰੂ ਹੋ ਕੇ ਮੈਨ ਚੌਂਕ ਤਕ ਆਈ | ਚੌਂਕ ਵਿਚ ਭਾਨਾ ਸਿੱਧੂ ਅਤੇ ਉਸ ਦੇ ਸਾਥੀਆ ਦੇ ਪੁਤਲੇ ਫੂਕੇ ਗਏ | ਜਿਸ ਵਿਚ ਪਾਸਟਰ ਬਲਦੇਵ ਮਸੀਹ ਜ਼ਿਲ੍ਹਾ ਪ੍ਰਧਾਨ ਪਾਸਟਰ ਵੈਲਫੇਅਰ ਐਸੋਸੀਏਸ਼ਨ ,ਪਾਸਟਰ ਰਾਜੇਸ਼ ਮਸੀਹ,ਪਾਸਟਰ ਲਖਵੀਰ ਮਸੀਹ, ਪਾਸਟਰ ਸੋਨੂੰ ਮਸੀਹ,ਪਾਸਟਰ ਸ਼ੇਰਾ ਮਸੀਹ,ਪਾਸਟਰ ਅਮਰੀਕ ਤੋਂ ਇਲਾਵਾ ਮਸੀਹ ਭਾਈਚਾਰੇ ਦੇ ਆਗੂ ਸਰਵਣ ਮਸੀਹ ਸੰਮਾ ਸਾਬਕਾ ਪ੍ਰਧਾਨ ਨਗਰ ਕੌਂਸਲ ਮੱਖੂ, ਬਲਵੀਰ ਲਹਿਰਾ ਸੂਬਾਈ ਆਗੂ ਲੇਬਰ ਯੂਨੀਅਨ, ਅਨਵਰ ਮਸੀਹ ਪ੍ਰਧਾਨ ਲੇਬਰ ਯੂਨੀਅਨ ਮੱਖੂ, ਸਾਜਨ ਗਿੱਲ ਸਾਬਕਾ ਕੌਂਸਲਰ, ਰਾਜ ਕੁਮਾਰ ਗਿੱਲ,ਜੋਗਿੰਦਰ ਮਸੀਹ, ਜਸਪਾਲ ਤਲਵੰਡੀ ਆਦਿ ਤੋ ਇਲਾਵਾ ਬਹੁ ਗਿਣਤੀ ਵਿੱਚ ਮਸੀਹ ਭਾਈਚਾਰੇ ਦੇ ਲੋਕਾਂ ਨੇ ਭਾਗ ਲਿਆ | ਇਸ ਮੌਕੇ ਬੁਲਾਰਿਆਂ ਨੇ ਦੱਸਿਆ ਕਿ ਭਾਨਾ ਸਿੱਧੂ ਅਤੇ ਉਸ ਦੀ ਜੁੰਡਲੀ ਵੱਲੋਂ ਜੋ ਮਸੀਹ ਪ੍ਰਚਾਰਕਾਂ ਦੇ ਖ਼ਿਲਾਫ਼ ਭੱਦੀ ਸ਼ਬਦਾਵਲੀ ਵਰਤੀ ਗਈ ਹੈ ਅਤੇ ਬਿਨਾਂ ਕਿਸੇ ਸਬੂਤ ਦੇ ਧਰਮ ਪਰਿਵਰਤਨ ਦੇ ਝੂਠੇ ਇਲਜ਼ਾਮ ਲਗਾ ਕੇ ਸਾਡੇ ਦੇਸ਼ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਹੈ | ਇਸ ਨਾਲ ਮਸੀਹ ਭਾਈਚਾਰੇ ਦੇ ਲੋਕਾਂ ਦੇ ਮਨਾ ਨੂੰ ਬਹੁਤ ਠੋਸ ਲੱਗੀ ਹੈ | ਅਸੀਂ ਉਸ ਦੀ ਘੋਰ ਨਿੰਦਾ ਕਰਦੇ ਹਾਂ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ, ਜੋ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ | ਸਾਡਾ ਭਾਰਤ ਇਕ ਅਜਿਹੀ ਮਾਲਾ ਹੈ ਜਿਸ ਵਿਚ ਹਰ ਤਰ੍ਹਾਂ ਦੇ ਮੋਤੀ ਪਰੋਏ ਹੋਏ ਹਨ | ਇਸ ਦੇ ਵਿਚ ਹਿੰਦੂ ਸਿੱਖ ਮੁਸਲਮਾਨ ਅਤੇ ਇਸਾਈ ਭਾਈਚਾਰੇ ਦੇ ਲੋਕ ਰਲ ਮਿਲ ਕੇ ਬੜੇ ਪਿਆਰ ਨਾਲ ਰਹਿੰਦੇ ਹਨ ਪਰ ਇਸ ਤਰ੍ਹਾਂ ਦੇ ਸ਼ਰਾਰਤੀ ਲੋਕ ਸਾਡੇ ਦੇਸ਼ ਦਾ ਆਪਸੀ ਭਾਈਚਾਰਾ ਵਿਗਾੜ ਕੇ ਦੇਸ਼ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ |
Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਵਲੋਂ ਬਿਜਲੀ ਸੋਧ ਬਿੱਲ ਦੇ ਵਿਰੋਧ 'ਚ ਬਿਜਲੀ ਘਰ ਮੱਖੂ ਸਾਹਮਣੇ ਧਰਨਾ <br/> ਅਗਲੀ ਖ਼ਬਰ ਕਿਸਾਨ ਜਥੇਬੰਦੀਆਂ ਵਲੋਂ ਬਿਜਲੀ ਘਰ ਮਮਦੋਟ ਵਿਖੇ ਰੋਸ ਪ੍ਰਦਰਸ਼ਨ <br/>
Ad Position 24