03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਰਾਕੇਸ਼ ਧਵਨ ਬੌਬੀ ਮਮਦੋਟ ਪੈੱ੍ਰਸ ਕਲੱਬ ਦੇ ਪ੍ਰਧਾਨ ਨਿਯੁਕਤ <br/>

Ad Position 21
No active advertisement
ਅਜੀਤ ਡੈਸਕ 23-12-2025
ਮਮਦੋਟ, 22 ਦਸੰਬਰ (ਸੁਖਦੇਵ ਸਿੰਘ ਸੰਗਮ)-ਮਮਦੋਟ ਪੈੱ੍ਰਸ ਕਲੱਬ ਰਜ਼ਿ. ਦੇ ਪਿਛਲੇ ਪ੍ਰਧਾਨ ਦਾ ਕਾਰਜਕਾਲ ਪੂਰਾ ਹੋਣ ਉਪਰੰਤ ਅੱਜ ਰਾਜੇਸ਼ ਧਵਨ ਬੌਬੀ ਨੂੰ ਕਲੱਬ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਚੇਅਰਮੈਨ ਦੀਪਕ ਭੋਲੇ ਵਾਸੀਆਂ ਦੀ ਅਗਵਾਈ ਵਿਚ ਦਫ਼ਤਰ ਪੈੱ੍ਰਸ ਕਲੱਬ ਮਮਦੋਟ ਵਿਖੇ ਹੋਈ ਪੱਤਰਕਾਰਾਂ ਦੀ ਮੀਟਿੰਗ ਦੌਰਾਨ ਰਾਜੇਸ਼ ਧਵਨ ਦੇ ਨਾਮ ਨੂੰ ੂ ਪ੍ਰਧਾਨ ਵਜੋਂ ਰੱਖਿਆ ਗਿਆ | ਜਿਸ 'ਤੇ ਸਮੂਹ ਪੱਤਰਕਾਰਾਂ ਨੇ ਸਰਬਸੰਮਤੀ ਨਾਲ ਮੋਹਰ ਲਾ ਦਿੱਤੀ | ਇਸ ਦੇ ਨਾਲ ਹੀ ਪੱਤਰਕਾਰ ਸੁਖਦੇਵ ਸਿੰਘ ਸਿੱਧੂ ਨੂੰ ਚੇਅਰਮੈਨ, ਬਾਬਾ ਸੁੱਖਾ ਸਿੰਘ ਸਰਪ੍ਰਸਤ, ਦੀਪਕ ਭੋਲੇ ਵਾਸੀਆਂ ਜਨਰਲ ਸਕੱਤਰ, ਹੇਮਨ ਧਵਨ ਸਕੱਤਰ, ਸੁਖਦੇਵ ਸਿੰਘ ਸੰਗਮ ਖ਼ਜ਼ਾਨਚੀ ਅਤੇ ਗੁਰਮੇਜ ਸਿੰਘ ਸਰਾਰੀ ਮੀਤ ਪ੍ਰਧਾਨ ਬਣੇ | ਚੋਣ ਉਪਰੰਤ ਨਵਨਿਯੁਕਤ ਪ੍ਰਧਾਨ ਨੇ ਕਲੱਬ ਮੈਂਬਰਾਂ ਦਾ ਧੰਨਵਾਦ ਕਰਦਿਆਂ ਆਪਣੇ ਅਗਲੇ ਇਕ ਸਾਲ 2026 ਦੌਰਾਨ ਪੱਤਰਕਾਰਾਂ ਨੂੰ ਹੋਰ ਨਿਰਪੱਖ ਤਰੀਕੇ ਨਾਲ ਕਰਨ ਅਤੇ ਲੋਕਾਂ ਦੀ ਆਵਾਜ਼ ਤੇ ਉਨ੍ਹਾਂ ਦੀਆਂ ਮੰਗਾ ਨੂੰ ਕਲੱਬ ਦੇ ਸਹਿਯੋਗ ਨਾਲ ਸਰਕਾਰਾਂ ਤੱਕ ਪਹੁੰਚਾ ਕੇ ਹੱਲ ਕਰਵਾਉਣ ਦੀ ਗੱਲ ਆਖੀ | ਇਸ ਮੌਕੇ ਪੱਤਰਕਾਰ ਲਛਮਣ ਸਿੰਘ ਸੰਧੂ ਅਤੇ ਸੁਖਦੀਪ ਸੰਧੂ ਵੀ ਮੌਜੂਦ ਰਹੇ |

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਮਿਸ਼ਨ ਅਕੈਡਮੀ ਵਿਖੇ ਕਰਵਾਇਆ ਸਮਾਗਮ <br/> ਅਗਲੀ ਖ਼ਬਰ ਸਰਕਾਰੀ ਸਕੂਲ ਸ਼ਾਹ ਅਬੂ ਬਹੁਕਰ ਵਿਚ ਮਾਪੇ-ਅਧਿਆਪਕ ਮਿਲਣੀ ਹੋਈ <br/>
Ad Position 24