25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਕਾਂਗਰਸੀ ਕੌਂਸਲਰਾਂ ਨੇ ਵਾਰਡਾਂ ਦੀਆਂ ਸੂਚੀਆਂ ਅਤੇ ਨਕਸ਼ਾ ਜਨਤਕ ਨਾ ਕਰਨ ਦਾ ਲਗਾਇਆ ਦੋਸ਼ <br/>

Ad Position 21
No active advertisement
ਅਜੀਤ ਡੈਸਕ 24-12-2025
ਜ਼ੀਰਾ, 23 ਦਸੰਬਰ (ਪ੍ਰਤਾਪ ਸਿੰਘ ਹੀਰਾ)-ਨਗਰ ਕੌਂਸਲ ਜ਼ੀਰਾ ਦੇ ਕਾਂਗਰਸੀ ਐਮ.ਸੀ ਸਾਹਿਬਾਨ ਨੇ ਵਾਰਡਾਂ ਦੀ ਡੀਲਿਮੀਟੇਸ਼ਨ ਸੂਚੀਆਂ ਅਤੇ ਨਕਸ਼ਿਆਂ ਨੂੰ ਜਨਤਕ ਨਾ ਕਰਨ ਦਾ ਨਗਰ ਕੌਂਸਲ ਜ਼ੀਰਾ ਉੱਤੇ ਦੋਸ਼ ਲਗਾਇਆ ਹੈ | ਇਸ ਸਬੰਧੀ ਪੈੱ੍ਰਸ ਨਾਲ ਗੱਲਬਾਤ ਕਰਦਿਆਂ ਗੁਰਭਗਤ ਸਿੰਘ ਗਿੱਲ ਵਾਰਡ ਨੰਬਰ 16 ਰਸ਼ਪਾਲ ਸਿੰਘ ਗਿੱਲ ਵਾਰਡ ਨੰਬਰ 6 ਮੀਨਾਕਸ਼ੀ ਮਨਚੰਦਾ ਵਾਰਡ ਨੰਬਰ 9 ਸਰਬਜੀਤ ਕੌਰ ਗਿੱਲ ਵਾਰਡ ਨੰਬਰ ਪੰਜ ਹਰੀਸ਼ ਤਾਂਗੜਾ ਵਾਰਡ ਨੰਬਰ 14 ਜਗਜੀਤ ਕੌਰ ਵਾਰਡ ਨੰਬਰ 11 ਨੇ ਅਤੇ ਕਾਂਗਰਸੀ ਆਗੂ ਕਾਕਾ ਜ਼ੈਲਦਾਰ, ਰਮਨ ਸ਼ਰਮਾ, ਸੰਜੀਵ ਨਾਰੰਗ ,ਜਗਜੀਵਨ ਸਿੰਘ ਸੰਧੂ ਨੇ ਦੱਸਿਆ ਕਿ ਨਗਰ ਕੌਂਸਲ ਵਲੋਂ 18 ਦਸੰਬਰ ਨੂੰ ਇੱਕ ਹਿੰਦੀ ਦੇ ਅਖ਼ਬਾਰ ਵਿਚ ਇਸ਼ਤਿਹਾਰ ਜਾਰੀ ਕਰਦਿਆਂ ਨੋਟੀਫਿਕੇਸ਼ਨ ਨੰਬਰ 04/09/ ਹਲਕਾ (ਐੱਸ-1) ਐਮ.ਸੀ.ਐੱਚ/2025/227 ਤਰੀਕ 18.12.2025 ਦੇ ਜਰੀਏ ਪੰਜਾਬ ਮਿਉਂਸੀਪਲ ਐਕਟ 1911(ਪੰਜਾਬ ਐਕਟ 111,1911) ਦੇ ਸੈਕਸ਼ਨ-240 ਦੇ ਨਿਯਮ ਅਤੇ ਮਿਉਂਸਪਲਟੀਜ ਦੇ ਵਾਰਡਾਂ ਦੀ ਡੀਲਿਮੀਟੇਸ਼ਨ ਰੂਲ-1972 ਦੇ ਰੂਲਾਂ 8 ਦੇ ਤਹਿਤ ਨਗਰ ਕੌਂਸਲ, ਜ਼ੀਰਾ ਦੇ ਵਾਰਡਾਂ ਬਾਰੇ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ | ਜਿਸ ਵਿਚ ਵਾਰਡਾਂ ਦੀਆਂ ਹੱਦਾਂ ਦਾ ਵੇਰਵਾ ਅਤੇ ਵਾਰਡਾਂ ਦਾ ਨਕਸ਼ਾ ਦਫ਼ਤਰੀ ਸਮੇਂ ਨਗਰ ਕੌਂਸਲ ਜ਼ੀਰਾ ਵਿਚ ਦੇਖਣ ਬਾਬਤ ਲਿਖਿਆ ਗਿਆ ਹੈ | ਕੌਂਸਲਰਾਂ ਨੇ ਦੋਸ਼ ਲਗਾਇਆ ਕਿ ਨੋਟੀਫ਼ਿਕੇਸ਼ਨ ਜਾਰੀ ਹੋਣ ਤੋ ਬਾਅਦ ਨਕਸ਼ਾ ਜਾਂ ਵਾਰਡ ਬੰਦੀ ਸੂਚੀਆਂ ਸਬੰਧੀ ਜਨਤਕ ਨੋਟਸ ਬੋਰਡ ਨਹੀਂ ਲਗਾਇਆ ਗਿਆ ਜਿਸ ਦੀ ਵੱਖ-ਵੱਖ ਵਾਰਡਾਂ ਦੇ ਕਾਂਗਰਸੀ ਐਮ.ਸੀ ਪਿਛਲੇ ਕਈ ਦਿਨਾਂ ਤੋਂ ਮੰਗ ਕਰ ਰਹੇ ਹਨ | ਜਿਸ ਦੀ ਆਖ਼ਰੀ ਤਰੀਕ ਅੱਜ 24 ਦਸੰਬਰ ਹੈ ਉਹਨਾਂ ਦੋਸ਼ ਲਗਾਇਆ ਕਿ ਇਹ ਸਾਰਾ ਕੁਝ ਸਿਆਸੀ ਸ਼ਹਿਬਾਜੀ 'ਤੇ ਹੋ ਰਿਹਾ ਹੈ | ਜਦੋਂ ਇਸ ਸਬੰਧੀ ਕਾਰਜ ਸਾਧਕ ਅਫਸਰ ਨਰਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸਭ ਕੰਮ ਕਾਨੂੰਨੀ ਨਿਯਮਾਂ ਅਨੁਸਾਰ ਹੋ ਰਿਹਾ ਹੈ | ਜੇਕਰ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਉਹ ਨਗਰ ਕੌਂਸਲ ਦਫਤਰ ਜ਼ੀਰਾ ਵਿਖੇ ਪਹੁੰਚ ਕੇ ਆਪਣਾ ਇਤਰਾਜ਼ ਦਰਜ ਕਰਵਾ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਜੇਲ੍ਹ 'ਚੋਂ ਰਿਹਾਅ ਹੋਏ ਅਕਾਲੀ ਆਗੂ ਨਰਦੇਵ ਸਿੰਘ ਬੌਬੀ ਮਾਨ ਗੁਰਦੁਆਰਾ ਪ੍ਰਗਟ ਸਾਹਿਬ ਵਿਖੇ ਹੋਏ ਨਤਮਸਤਕ <br/> ਅਗਲੀ ਖ਼ਬਰ ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ ਵਿਚ ਧਾਰਮਿਕ ਸਮਾਗਮ ਕਰਾਇਆ <br/>
Ad Position 24