ਜ਼ੀਰਾ, 28 ਦਸੰਬਰ (ਹਰਜੀਤ ਸਿੰਘ ਗਿੱਲ)-ਅਰੋੜਾ ਮਹਾਂਸਭਾ ਜ਼ੀਰਾ ਵਲੋਂ ਕਾਲੀ ਮਾਤਾ ਮੰਦਰ ਕਮੇਟੀ ਦੇ ਸਹਿਯੋਗ ਨਾਲ ਜ਼ੀਰਾ ਦੀ ਦਾਣਾ ਮੰਡੀ ਦੇ ਸਾਹਮਣੇ ਅਤੇ ਕਾਲੀ ਮਾਤਾ ਮੰਦਰ ਦੇ ਨੇੜੇ ਪੋਹ ਮਹੀਨੇ ਦੀ ਸੰਗਰਾਂਦ ਤੋਂ ਰੋਜ਼ਾਨਾ ਚਾਹ-ਬਿਸਕੁਟਾਂ ਅਤੇ ਦਾਲ-ਪ੍ਰਸ਼ਾਦੇ ਦਾ ਲੰਗਰ ਲਗਾਇਆ ਜਾ ਰਿਹਾ ਹੈ | ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਅਰੋੜਾ ਮਹਾਂ ਸਭਾ ਜ਼ੀਰਾ ਦੇ ਪ੍ਰਧਾਨ ਅਤੇ ਸਮਾਜ ਸੇਵੀ ਅਸ਼ੋਕ ਕਥੂਰੀਆ ਨੇ ਦੱਸਿਆ ਕਿ ਇਹ ਲੰਗਰ ਹਰ ਸਾਲ ਦੀ ਤਰ੍ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਅਤੇ ਸਮੂਹ ਸਿੰਘਾਂ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਲਗਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਅਰੋੜਾ ਮਹਾਂ ਸਭਾ ਜ਼ੀਰਾ ਵਲੋਂ ਕਾਲੀ ਮਾਤਾ ਮੰਦਰ ਕਮੇਟੀ ਦੇ ਸਹਿਯੋਗ ਨਾਲ ਹਰ ਸਾਲ ਇਹ ਲੰਗਰ ਲਗਾਏ ਜਾਂਦੇ ਹਨ ਜੋ ਕਿ ਸਾਰਾ ਪੋਹ ਮਹੀਨੇ ਦੀ ਸੰਗਰਾਂਦ ਤੋਂ ਮਾਘ ਮਹੀਨੇ ਦੀ ਸੰਗਰਾਂਦ ਤੱਕ ਲਗਾਏ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਲੰਗਰਾਂ ਵਿਚ ਰੋਜ਼ਾਨਾ ਸਵੇਰੇ 7 ਵਜੇ ਤੋਂ 10 ਵਜੇ ਤੱਕ ਚਾਹ ਦੇ ਨਾਲ ਬਿਸਕੁਟਾਂ ਦੇ ਲੰਗਰ ਲਗਾਏ ਜਾ ਰਹੇ ਹਨ | ਜਦਕਿ ਰੋਜ਼ਾਨਾ ਦੁਪਹਿਰ ਸਮੇਂ 1 ਤੋਂ ਸ਼ਾਮ 4 ਵਜੇ ਤੱਕ ਪਰਸ਼ਾਦਿਆਂ ਨਾਲ ਦਾਲ, ਸਬਜ਼ੀ, ਖੀਰ ਆਦਿ ਦੇ ਲੰਗਰ ਲਗਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਅਰੋੜਾ ਮਹਾਂ ਸਭਾ ਵਲੋਂ ਲਗਾਏ ਜਾ ਰਹੇ ਇਹ ਲੰਗਰ ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਹਨ | ਜਿਸ ਵਿਚ ਇਲਾਕਾ ਵਾਸੀਆਂ ਵਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾ ਰਿਹਾ ਹੈ | ਇਨ੍ਹਾਂ ਲੰਗਰਾਂ ਵਿਚ ਨਗਰ ਕੌਂਸਲ ਜ਼ੀਰਾ ਦੀ ਪ੍ਰਧਾਨ ਸਰਬਜੀਤ ਕੌਰ ਦੇ ਪਤੀ ਗੁਰਪ੍ਰੀਤ ਸਿੰਘ ਜੱਜ, ਅਨਿਲ ਕੁਮਾਰ ਬਜਾਜ ਜਨਰਲ ਸਕੱਤਰ ਪੰਜਾਬ ਅਰੋੜਾ ਮਹਾਂ ਸਭਾ, ਪਵਨ ਕੁਮਾਰ ਸੇਠੀ ਜਨਰਲ ਸਕੱਤਰ ਜ਼ੀਰਾ, ਸੋਮ ਪ੍ਰਕਾਸ਼, ਆਸ਼ੂ ਸਚਦੇਵਾ, ਸੁਰਿੰਦਰ ਭਾਟੀਆ, ਰਣਜੀਤ ਬਜਾਜ, ਡਾਕਟਰ ਪਰੂਥੀ, ਪਵਨ ਕੁਮਾਰ ਲੱਲੀ ਪ੍ਰਧਾਨ ਕਾਲੀ ਮਾਤਾ ਮੰਦਰ ਕਮੇਟੀ, ਕੀਮਤੀ ਲਾਲ, ਬਿੱਟੂ, ਰਾਮ ਤੀਰਥ ਸ਼ਰਮਾ, ਪ੍ਰਮੋਦ ਕੁਮਾਰ, ਪ੍ਰਮੋਦ ਕੁਮਾਰ ਯੂ ਕੇ, ਪਿ©ੰਸ ਨਰੂਲਾ ਆਸਟ©ੇਲੀਆ, ਹਾਕਮ ਸਿੰਘ ਅਰੋੜਾ ਪ੍ਰਧਾਨ, ਨੰਬਰਦਾਰ ਬਲਜਿੰਦਰ ਸਿੰਘ ਗਿੱਲ, ਵਿਨੋਦ ਕੁਮਾਰ, ਪਵਨ ਅਨੇਜਾ, ਹਰੀ ਦਾਸ ਚੌਹਾਨ, ਐਡਵੋਕੇਟ ਸਤਨਾਮ ਸਿੰਘ, ਜਸਵਿੰਦਰ ਸਿੰਘ ਗਿੱਲ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਵਿਚ ਭਰਵਾਂ ਸਹਿਯੋਗ ਦਿੱਤਾ ਜਾ ਰਿਹਾ ਹੈ |