16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਬਾਬਾ ਭੂੰਮਣ ਸ਼ਾਹ ਦੀ ਬਰਸੀ 'ਤੇ ਕੁਟੀ ਮੋੜ ਗੁਰੂਹਰਸਹਾਏ ਵਿਖੇ ਕਰਵਾਇਆ ਸਾਲਾਨਾ ਯਾਦਗਾਰੀ ਕਬੱਡੀ ਟੂਰਨਾਮੈਂਟ <br/>

Ad Position 21
repet_subhas-goyals [Copy P29]
ਕੁਟੀ ਮੋੜ ਗੁਰੂਹਰਸਹਾਏ ਵਿਖੇ ਕਰਵਾਏ ਗਏ ਕਬੱਡੀ ਟੂਰਨਾਮੈਂਟ ਦੌਰਾਨ ਮੁੱਖ ਮਹਿਮਾਨ ਅਕਾਲੀ ਆਗੂ ਕਬੱਡੀ ਟੀਮਾਂ ਮੈਚ ਦੌਰਾਨ ਹਰਪਿੰਦਰ ਸਿੰਘ ਮਾਨ | ਤਸਵੀਰਾਂ-ਹਰਚਰਨ ਸਿੰਘ ਸੰਧੂ <br/> 29-12-2025
ਗੁਰੂਹਰਸਹਾਏ, 28 ਦਸੰਬਰ(ਹਰਚਰਨ ਸਿੰਘ ਸੰਧੂ)-ਗੁਰੂਹਰਸਹਾਏ ਵਿਖੇ ਕੁਟੀ ਮੋੜ 'ਤੇ ਸਥਿਤ ਡੇਰਾ ਬਾਬਾ ਭੂੰਮਣ ਸ਼ਾਹ ਦੀ ਬਰਸੀ ਧੂਮਧਾਮ ਮਨਾਈ ਗਈ | ਇਸ ਮੌਕੇ ਸ਼੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਲੰਗਰ ਵਰਤਾਇਆ ਗਿਆ | ਲੋਕਾਂ ਨੇ ਵੱਡੀ ਗਿਣਤੀ 'ਚ ਪਹੁੰਚ ਕੇ ਮੱਥਾ ਟੇਕਿਆ | ਇਸ ਸਮਾਗਮ ਵਿਚ ਨਾਟਕ ਮੰਡਲੀ ਵਲੋਂ ਕਈ ਵਿਸ਼ਿਆਂ ਦੇ ਨਾਟਕ ਖੇਡਿਆ ਗਿਆ | ਇਸ ਮੌਕੇ ਹਰ ਵਾਰੀ ਦੀ ਤਰ੍ਹਾਂ ਇਸ ਵਾਰ ਕਬੱਡੀ ਟੂਰਨਾਮੈਂਟ ਵੀ ਕਰਵਾਇਆ ਗਿਆ | ਮੁੱਖ ਪ੍ਰਬੰਧਕ ਓਮ ਪ੍ਰਕਾਸ਼, ਸੁਖ ਦਿਆਲ, ਵਿਜੇ ਕੁਮਾਰ, ਅਜੇ ਕੁਮਾਰ, ਰਵੀ ਕੁਮਾਰ, ਰਵਿੰਦਰ, ਬਿੱਲਾ, ਬਲਵਿੰਦਰ ਸਿੰਘ, ਜਗਦੀਸ਼ ਭੋਲਾ ਲਾਡੀ, ਨਵੀਂ, ਸੁਖਦਰਸ਼ਨ ਕੰਬੋਜ ਆਦਿ ਨੇ ਦੱਸਿਆ ਕਿ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਭੁੰਮਣ ਸ਼ਾਹ ਦੀ ਬਰਸੀ 'ਤੇ ਕਬੱਡੀ ਟੂਰਨਾਮੈਂਟ ਕਰਵਾਇਆ ਜਾਂਦਾ ਹੈ | ਇਸ ਮੌਕੇ 'ਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਦੇ ਬੇਟੇ ਹਰਪਿੰਦਰ ਸਿੰਘ ਮਾਨ ਵਿਸ਼ੇਸ਼ ਤੌਰ 'ਤੇ ਪੁੱਜੇ | ਉਹਨਾਂ ਟੂਰਨਾਮੈਂਟ ਦੀ ਵਧਾਈ ਦਿਤੀ ਅਤੇ ਨੌਜਵਾਨਾਂ ਨੂੰ ਖੇਡ ਗਰਾਊਾਡ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ | ਹਰਪਿੰਦਰ ਸਿੰਘ ਮਾਨ ਨੇ ਪ੍ਰਬੰਧਕੀ ਕਮੇਟੀ ਨੂੰ 21000 ਹਜ਼ਾਰ ਦੀ ਰਕਮ ਸੌਂਪੀ | ਇਸ ਟੂਰਨਾਮੈਂਟ ਵਿਚ ਪਹਿਲੀ ਜੇਤੂ ਕਬੱਡੀ ਟੀਮ ਨੂੰ ਪ੍ਰਬੰਧਕਾਂ ਵਲੋਂ 41000 ਹਜ਼ਾਰ ਰੁਪਏ ਅਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਇਸੇ ਤਰ੍ਹਾਂ ਦੂਸਰੇ ਨੰਬਰ ਵਾਲੀ ਕਬੱਡੀ ਟੀਮ ਨੂੰ 31000 ਹਜ਼ਾਰ ਰੁਪਏ ਅਤੇ ਤੀਸਰੇ ਸਥਾਨ 'ਤੇ ਰਹੀ | ਕਬੱਡੀ ਟੀਮ ਨੂੰ 15000 ਹਜ਼ਾਰ ਰੁਪਏ ਦੀ ਰਾਸ਼ੀ ਸੌਂਪੀ ਗਈ | ਇਸ ਮੌਕੇ 'ਤੇ ਲੜਕੀਆਂ ਦੀਆਂ ਉੱਚ ਪੱਧਰੀ ਟੀਮਾਂ ਵਿਚਕਾਰ ਕਬੱਡੀ ਸ਼ੋਅ ਮੈਚ ਕਰਵਾਇਆ ਗਿਆ ਅਤੇ ਉਹਨਾਂ ਨੂੰ ਨਗਦ ਇਨਾਮ ਦਿੱਤਾ ਗਿਆ | ਬੈਸਟ ਰੇਡਰ ਅਤੇ ਜਾਫੀ ਨੂੰ 5100 ਰੁਪਏ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ 12 ਅਤੇ 14 ਸਾਲਾਂ ਦੇ ਮੁੰਡਿਆਂ ਦੀ ਦੌੜ ਕਰਵਾਈ ਗਈ | ਕਬੱਡੀ ਟੂਰਨਾਮੈਂਟ ਦੌਰਾਨ ਸਾਗਰ ਖਿੜਕੀਆਂ ਵਾਲਾ ਅਤੇ ਰਾਜਾ ਸੰਗਰੂਰ ਵਲੋਂ ਕੁਮੈਂਟਰੀ ਦੀ ਸੇਵਾ ਨਿਭਾਈ ਗਈ | ਇਸ ਮੌਕੇ 'ਤੇ ਸਾਰਿਆਂ ਨੂੰ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਆਗੂਆਂ ਵਲੋਂ ਰਛਪਾਲ ਸਿੰਘ ਲਾਹੌਰੀਆ ਨੂੰ ਸ਼ਰਧਾਂਜਲੀਆਂ ਭੇਟ <br/> ਅਗਲੀ ਖ਼ਬਰ ਹੈਲਪਿੰਗ ਹੈਂਡਜ਼ ਸੰਸਥਾ ਨੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ
Ad Position 24