ਮਮਦੋਟ, 28 ਦਸੰਬਰ (ਰਾਜਿੰਦਰ ਸਿੰਘ ਹਾਂਡਾ)-ਇਲਾਕੇ ਦੀ ਨਾਮਵਰ ਸ਼ਖ਼ਸੀਅਤ ਰਛਪਾਲ ਸਿੰਘ ਲਹੌਰੀਆ ਪਿੰਡ ਕੜਮਾ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਦੀ ਅੰਤਿਮ ਅਰਦਾਸ ਅੱਜ ਪਿੰਡ ਕੜਮਾ ਵਿਖੇ ਹੋਈ | ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਕੀਰਤਨੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਉਪਰੰਤ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਪ੍ਰੀਤਮ ਸਿੰਘ ਮਲਸੀਆਂ,ਕਾਂਗਰਸੀ ਆਗੂ ਅਵਤਾਰ ਸਿੰਘ ਗੋਨੇਆਣਾ,ਰਾਣਾ ਗੁਰਮੀਤ ਸਿੰਘ ਸੋਢੀ ਦੇ ਨਿੱਜੀ ਸਕੱਤਰ ਨਸੀਬ ਸਿੰਘ ਸੰਧੂ ਸਮੇਤ ਵੱਖ ਵੱਖ ਆਗੂਆਂ ਵਲੋਂ ਸਵ: ਰਛਪਾਲ ਸਿੰਘ ਲਹੌਰੀਆ ਦੇ ਜੀਵਨ ਅਤੇ ਪਰਿਵਾਰ ਸਬੰਧੀ ਚਾਨਣਾ ਪਾਉਂਦਿਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਇਸ ਮੌਕੇ ਆੜ੍ਹਤੀਆ ਫੈਡਰੇਸ਼ਨ ਦੇ ਪੰਜਾਬ ਪ੍ਰਧਾਨ ਵਿਜੈ ਕਾਲੜਾ, ਜਸਮੇਲ ਸਿੰਘ ਲਾਡੀ ਗਹਿਰੀ, ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ ਕਾਕੜ, ਸ਼ੈਲਰ ਐਸੋਸੀਏਸ਼ਨ ਫ਼ਾਜ਼ਿਲਕਾ ਦੇ ਪ੍ਰਧਾਨ ਸੋਨੂੰ ਦਹੂਜਾ, ਸੀਨੀਅਰ ਕਾਂਗਰਸੀ ਆਗੂ ਮਨਜੀਤ ਸਿੰਘ ਹੰਬੜਾਂ, ਆੜ੍ਹਤੀ ਆਗੂ ਅਵਤਾਰ ਸਿੰਘ ਲੋਧਰਾਂ, ਸਾਬਕਾ ਚੇਅਰਮੈਨ ਜੋਗਾ ਸਿੰਘ ਮੁਰਕ ਵਾਲਾ, ਮਾਰਕੀਟ ਕਮੇਟੀ ਮਮਦੋਟ ਦੇ ਚੇਅਰਮੈਨ ਬਲਰਾਜ ਸਿੰਘ ਸੰਧੂ, ਐਕਸੀਅਨ ਬਲਵੀਰ ਸਿੰਘ ਢਿੱਲੋਂ, ਮਾਰਕੀਟ ਕਮੇਟੀ ਦੇ ਸਕੱਤਰ ਬਿਕਰਮਜੀਤ ਸਿੰਘ ਸੰਧੂ,ਕਿਸਾਨ ਆਗੂ ਅਮਰੀਕ ਸਿੰਘ ਮਮਦੋਟ,ਵਪਾਰ ਮੰਡਲ ਦੇ ਪ੍ਰਧਾਨ ਅਸ਼ੋਕ ਸਹਿਗਲ, ਆੜ੍ਹਤੀ ਪ੍ਰਦੀਪ ਬਿੰਦਰਾ,ਜਗਦੀਸ਼ ਕੁਮਾਰ ਰਾਜੂ ਚਾਵਲਾ, ਨੰਬਰਦਾਰ ਯੂਨੀਅਨ ਦੇ ਪ੍ਰਧਾਨ ਵਰਿੰਦਰ ਸਿੰਘ ਵੈਰੜ ਅਤੇ ਪਰਮਿੰਦਰ ਸਿੰਘ ਸੰਧੂ, ਆੜ੍ਹਤੀ ਪਵਨ ਦੁੱਗਲ,ਸਰਮੈਲ ਸਿੰਘ ਸਰਪੰਚ ਲੱਖੋਂ ਕੇ ਬਹਿਰਾਮ, ਕਸ਼ਮੀਰ ਸਿੰਘ ਢੰਡੀ ਖ਼ੁਰਦ, ਆਸਾ ਸਿੰਘ ਕੰਬੋਜ,ਗੁਰਭੇਜ ਸਿੰਘ ਟਿੱਬੀ,ਪੈੱ੍ਰਸ ਕਲੱਬ ਦਿਹਾਤੀ ਦੇ ਪ੍ਰਧਾਨ ਜਸਵੰਤ ਸਿੰਘ ਥਿੰਦ, ਸੰਪੂਰਨ ਸਿੰਘ ਮਲਸੀਆਂ, ਸੁਖਜੀਤ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਭੱਪਾ, ਨੱਥਾ ਸਿੰਘ ਗੱਟੀ, ਬਲਜੀਤ ਸਿੰਘ ਮਿਰਜ਼ਾ ਲੱਖੋ ਕੇ,ਦਲਵਿੰਦਰ ਸਿੰਘ ਸਿੱਧੂ,ਹਰਸਿਮਰਨ ਸਿੰਘ ਬਾਵਾ ਵੈਰੜ, ਜਸਵੰਤ ਸਿੰਘ ਗੱਟੀ, ਬਲਵੀਰ ਸਿੰਘ ਗੱਟੀ,ਕਿਸਾਨ ਆਗੂ ਜੁਗਰਾਜ ਸਿੰਘ ਗੱਟੀ,ਬਖਸ਼ੀਸ਼ ਸਿੰਘ ਟਿੱਬੀ ਕਲਾਂ,ਕਾਂਗਰਸ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਬੁੱਢੇ ਸ਼ਾਹ, ਮੰਗਲ ਸਿੰਘ ਸ਼ਾਮ ਸਿੰਘ ਵਾਲਾ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਣ ਅਤੇ ਉਹਨਾਂ ਦੇ ਸਪੁੱਤਰਾਂ ਆੜ੍ਹਤੀ ਆਗੂ ਕੁਲਦੀਪ ਸਿੰਘ ਲਹੌਰੀਆ,ਬਲਰਾਜ ਸਿੰਘ ਲਹੌਰੀਆ,ਸੁਖਚੈਨ ਸਿੰਘ ਲਹੌਰੀਆ,ਦੇਸ਼ਬੀਰ ਸਿੰਘ ਸੰਧੂ,ਹਰਦੀਪ ਸਿੰਘ ਅਤੇ ਕੁਲਜੀਤ ਸਿੰਘ ਸਮੇਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ |