18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਨੌਜਵਾਨ ਨੂੰ ਧਮਕਾਉਣ ਵਾਲਾ ਐੱਸ.ਐੱਚ.ਓ. ਕੋਟਫੱਤਾ ਲਾਈਨ ਹਾਜ਼ਰ

Ad Position 21
No active advertisement
ਅਜੀਤ ਡੈਸਕ 04-06-2025
ਕੋਟਫੱਤਾ, 3 ਜੂਨ (ਰਣਜੀਤ ਸਿੰਘ ਬੁੱਟਰ)-ਥਾਣਾ ਕੋਟਫੱਤਾ ਅਧੀਨ ਪੈਂਦੇ ਪਿੰਡ ਭਾਈ ਬਖਤੌਰ ਵਿਖੇ ਸਾਬਕਾ ਫੌਜੀ ਦੀ ਕੁੱਟਮਾਰ ਤੋਂ ਬਾਅਦ ਪਿੰਡ ਦੇ ਇਕ ਸਮਾਜ ਸੇਵੀ ਨੌਜਵਾਨ ਲਖਬੀਰ ਸਿੰਘ ਵਲੋਂ ਪਿੰਡ ਵਿਕਾਊ ਹੈ ਦਾ ਪੋਸਟਰ ਲਾਉਣ ਦੇ ਮਾਮਲੇ ਵਿਚ ਥਾਣਾ ਕੋਟਫੱਤਾ ਦੇ ਐੱਸ ਐਚ ਓ ਮਨੀਸ਼ ਕੁਮਾਰ ਵਲੋਂ ਨੌਜਵਾਨ ਲਖਬੀਰ ਸਿੰਘ ਨੂੰ ਧਮਕਾਉਣ ਦਾ ਮਾਮਲਾ ਉਸ ਸਮੇਂ ਤੂਲ ਫੜ ਗਿਆ ਜਦੋਂ ਲਖਬੀਰ ਸਿੰਘ ਨੇ ਆਪਣੀ 4 ਮਹੀਨਿਆਂ ਦੀ ਬੱਚੀ ਨੂੰ ਕੁੱਛੜ ਚੁੱਕ ਕੇ ਫੇਸਬੁੱਕ 'ਤੇ ਲਾਈਵ ਹੋ ਕੇ ਐੱਸ ਐੱਚ ਓ ਵਲੋਂ ਧਮਕਾਉਣ ਦੀ ਗੱਲ ਦੱਸੀ | ਇਸ ਗੱਲ ਦਾ ਪਤਾ ਲੱਗਦਿਆਂ ਸਾਰਾ ਪਿੰਡ 'ਤੇ ਹੋਰ ਆਸ ਪਾਸ ਦੀਆਂ ਸਮਾਜ ਸੇਵੀ ਸ਼ਖ਼ਸੀਅਤਾਂ ਭਾਈ ਬਖਤੌਰ ਵਿਖੇ ਇਕੱਠੀਆਂ ਹੋ ਗਈਆਂ, ਜਿਸ ਤੋਂ ਬਾਅਦ ਐੱਸ.ਐੱਸ.ਪੀ. ਬਠਿੰਡਾ ਅਮਨੀਤ ਕੌਂਡਲ ਨੇ ਐੱਸ.ਐੱਚ.ਓ. ਮਨੀਸ਼ ਕੁਮਾਰ ਥਾਣਾ ਕੋਟਫੱਤਾ ਨੂੰ ਲਾਈਨ ਹਾਜ਼ਰ ਕਰ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਗੋਡੇ ਬਦਲਣ ਦੇ ਆਪ੍ਰੇਸ਼ਨ ਸਫਲਤਾਪੂਰਵਕ ਸ਼ੁਰੂ-ਪ੍ਰਬੰਧਕ <br/> ਅਗਲੀ ਖ਼ਬਰ ਘੰਡਾਬੰਨਾ ਵਿਖੇ ਸਾਲਾਨਾ ਜੋੜ ਮੇਲਾ ਅੱਜ ਤੋਂ <br/>
Ad Position 24