19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਮਿਹਨਤੀ ਤੇ ਹਰ ਇਕ ਨੂੰ ਨਾਲ ਲੈ ਕੇ ਚੱਲਣ ਵਾਲੇ ਆਗੂ ਨੂੰ ਹੀ ਜ਼ਿਲ੍ਹਾ ਕਾਂਗਰਸ ਪ੍ਰਧਾਨ ਚੁਣਨ ਲਈ ਹੋਵੇਗੀ ਤਰਜੀਹ- ਅਨਿਲ ਚੌਧਰੀ

Ad Position 21
No active advertisement
ਅਜੀਤ ਡੈਸਕ 28-09-2025
ਮਾਨਸਾ, 27 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਕਾਂਗਰਸ ਪਾਰਟੀ ਦੇ ਸੰਗਠਨ ਸਿਰਜਣ ਅਭਿਆਨ ਤਹਿਤ ਮਾਨਸਾ ਜ਼ਿਲ੍ਹੇ ਦਾ ਪ੍ਰਧਾਨ ਚੁਣਨ ਲਈ ਪਾਰਟੀ ਵਲੋਂ ਸਰਗਰਮੀਆਂ ਜਾਰੀ ਹਨ | ਪ੍ਰਧਾਨ ਬਣਨ ਲਈ ਕਾਂਗਰਸੀਆਂ ਵਿਚ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ | ਨਿਗਰਾਨ ਵਲੋਂ ਰੱਖੀਆਂ ਮੀਟਿੰਗਾਂ 'ਚ ਜੁੜਿਆ ਇਕੱਠ ਵੀ ਇਸ ਗੱਲ ਦੀ ਹਾਮੀ ਭਰਦਾ ਹੈ | ਸਥਾਨਕ ਵਿਰਾਸਤ ਮੈਰਿਜ ਪੈਲੇਸ ਵਿਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਨਿਗਰਾਨ ਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਅਨਿਲ ਚੌਧਰੀ ਕੋਲ ਆਪਣੇ ਵਿਚਾਰ ਪੇਸ਼ ਕੀਤੇ | ਸੰਬੋਧਨ ਕਰਦਿਆਂ ਅਨਿਲ ਚੌਧਰੀ ਨੇ ਕਿਹਾ ਕਿ ਉਹ ਹਰੇਕ ਆਗੂ ਤੇ ਵਰਕਰ ਤੱਕ ਪਹੁੰਚ ਕਰ ਕੇ ਜ਼ਿਲ੍ਹਾ ਪ੍ਰਧਾਨ ਚੁਣਨ ਲਈ ਉਨ੍ਹਾਂ ਦੀ ਰਾਇ ਜਾਨਣਗੇ, ਜਿਸ ਦੇ ਆਧਾਰ 'ਤੇ ਹਾਈਕਮਾਨ ਨੂੰ ਆਪਣੀ ਰਿਪੋਰਟ ਭੇਜਣਗੇ | ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਮਿਹਨਤੀ ਅਤੇ ਹਰ ਵਰਕਰ ਨੂੰ ਨਾਲ ਲੈ ਕੇ ਚੱਲਣ ਵਾਲੇ ਅਤੇ ਲੋਕਾਂ ਨਾਲ ਜੁੜੇ ਆਗੂ ਨੂੰ ਹੀ ਜ਼ਿਲ੍ਹਾ ਪ੍ਰਧਾਨ ਚੁਣਨ ਦੀ ਤਰਜੀਹ ਦੇਣਗੇ | ਇਸ ਤੋਂ ਬਾਅਦ ਨਿਗਰਾਨ ਵਲੋਂ ਪਾਰਟੀ ਦੇ ਵਰਕਰਾਂ ਨਾਲ ਇਕੱਲੇ ਇਕੱਲੇ ਅਤੇ ਸਮੂਹਿਕ ਤੌਰ 'ਤੇ ਮੁਲਾਕਾਤ ਕਰ ਕੇ ਕਿਸ ਵਿਅਕਤੀ ਨੂੰ ਜ਼ਿਲ੍ਹਾ ਪ੍ਰਧਾਨ ਚੁਣਿਆ ਜਾਵੇ, ਸਬੰਧੀ ਸਲਾਹ ਜਾਣੀ ਗਈ | ਪੰਜਾਬ ਕਾਂਗਰਸ ਵਲੋਂ ਨਿਯੁਕਤ ਕੀਤੇ ਨਿਗਰਾਨ ਅਵਤਾਰ ਸਿੰਘ ਬਰਾੜ ਅਤੇ ਪਵਨ ਕੁਮਾਰ ਗੋਇਲ ਬਤੌਰ ਨਿਗਰਾਨ ਸ਼ਾਮਿਲ ਹੋਏ | ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਜੋ ਖ਼ੁਦ ਜ਼ਿਲ੍ਹਾ ਪ੍ਰਧਾਨਗੀ ਦੇ ਉਮੀਦਵਾਰ ਹਨ, ਨੇ ਦੱਸਿਆ ਕਿ ਨਿਗਰਾਨ ਤਿੰਨ ਦਿਨ ਮਾਨਸਾ ਵਿਖੇ ਆਗੂਆਂ ਤੇ ਵਰਕਰਾਂ ਨੂੰ ਮਿਲ ਕੇ ਰਾਇ ਜਾਨਣਗੇ | ਇਸ ਮੌਕੇ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਗੁਰਪ੍ਰੀਤ ਸਿੰਘ ਵਿੱਕੀ, ਬਲਕੌਰ ਸਿੰਘ ਸਿੱਧੂ, ਬਿਕਰਮ ਸਿੰਘ ਮੋਫਰ, ਰਣਵੀਰ ਕੌਰ ਮੀਆਂ, ਕੁਲਵੰਤ ਰਾਏ ਸਿੰਗਲਾ, ਡਾ. ਮਨਜੀਤ ਸਿੰਘ ਰਾਣਾ, ਹਰਬੰਸ ਸਿੰਘ ਖਿੱਪਲ, ਬੀਰਇੰਦਰ ਸਿੰਘ ਧਾਲੀਵਾਲ, ਬਲਵਿੰਦਰ ਨਾਰੰਗ, ਪਵਨ ਮੱਤੀ, ਸੁਖਦਰਸ਼ਨ ਸਿੰਘ ਖਾਰਾ, ਬਲਦੇਵ ਸਿੰਘ ਰੜ੍ਹ, ਐਡਵੋਕੇਟ ਬਲਕਰਨ ਸਿੰਘ ਬੱਲੀ, ਮਨਿੰਦਰ ਸਿੰਘ ਸੇਖੋਂ, ਅੰਮਿ੍ਤਪਾਲ ਸਿੰਘ ਕੂਕਾ, ਪਿ੍ਤਪਾਲ ਸਿੰਘ ਡਾਲੀ, ਹਰਪ੍ਰੀਤ ਸਿੰਘ ਪਿਆਰੀ, ਨਵੀਨ ਕਾਲਾ, ਹਰਵਿੰਦਰ ਸਵੀਟੀ, ਬਲਜੀਤ ਸ਼ਰਮਾ, ਹਰਵਿੰਦਰ ਭਾਰਦਵਾਜ, ਬਿੱਟੂ ਭੁਪਾਲ, ਅਮਰੀਕ ਸਿੰਘ ਭੀਖੀ, ਸੱਤਪਾਲ ਸਿੰਘ ਮੂਲੇਵਾਲਾ, ਅਮਰੀਕ ਸਿੰਘ ਅਲੀਸ਼ੇਰ, ਲਛਮਣ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਨਸਾ 'ਚ ਵੱਡੀ ਗਿਣਤੀ 'ਚ ਲੋਕਾਂ ਨੂੰ ਡੇਂਗੂ, ਮਲੇਰੀਆ ਤੇ ਚਿਕਨਗੁਨੀਆ ਨੇ ਜਕੜ 'ਚ ਲਿਆ ਅਗਲੀ ਖ਼ਬਰ ਉਧਾਰੇ ਲਏ ਚਿੰਤਨ ਨਾਲ ਪੰਜਾਬ ਨੂੰ ਸਮਝਿਆ ਨਹੀਂ ਜਾ ਸਕਦਾ-ਪ੍ਰੋ: ਗੁਰਦੀਪ ਸਿੰਘ
Ad Position 24