28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਆਰ.ਟੀ.ਆਈ. ਪਾ ਕੇ ਮਸਲੇ ਨੂੰ ਉਜਾਗਰ ਕਰਨ ਦੇ ਮਾਮਲੇ 'ਚ ਪੱਤਰਕਾਰ ਖ਼ਿਲਾਫ਼ ਮੁਕੱਦਮਾ ਦਰਜ

Ad Position 21
No active advertisement
ਅਜੀਤ ਡੈਸਕ 29-09-2025
ਬਠਿੰਡਾ, 28 ਸਤੰਬਰ (ਪੱਤਰ ਪ੍ਰੇਰਕ)-ਬਠਿੰਡਾ 'ਚ ਇਕ ਹਿੰਦੀ ਅਖ਼ਬਾਰ ਦੇ ਪੱਤਰਕਾਰ ਵਲੋਂ ਆਰਟੀਆਈ ਰਾਹੀ ਸਿਵਲ ਹਸਪਤਾਲ 'ਚ ਹੋ ਰਹੇ ਭਿ੍ਸ਼ਟਾਚਾਰ ਨੂੰ ਉਜਾਗਰ ਕਰਨ ਦੇ ਮਾਮਲੇ 'ਚ ਉਲਟਾ ਪੁਲਿਸ ਵਲੋਂ ਪੱਤਰਕਾਰ ਭਾਰਤ ਭੂਸ਼ਣ ਮਿੱਤਲ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ | ਇਹ ਮੁਕੱਦਮਾ ਸਿਵਲ ਹਸਪਤਾਲ ਬਠਿੰਡਾ ਦੇ ਸੀਨੀਅਰ ਮੈਡੀਕਲ ਅਫ਼ਸਰ ਸੋਨੀਆ ਗੁਪਤਾ ਦੇ ਬਿਆਨਾਂ ਦੇ ਅਧਾਰ 'ਤੇ ਦਰਜ ਕੀਤਾ ਗਿਆ ਹੈ, ਜਿਸ ਵਿਚ ਉਨ੍ਹਾਂ ਨੇ ਆਪਣੀ ਨੌਕਰੀ ਵਿਚ ਵਿਘਨ ਪਾਉਣ, ਪੱਤਰਕਾਰੀ ਦੇ ਅਹੁਦੇ ਦੀ ਦੁਰਵਰਤੋਂ ਨਾਲ ਪੈਸੇ ਮੰਗਣ ਅਤੇ ਸਮਾਜ ਵਿਚ ਉਸ ਨੂੰ ਬਦਨਾਮ ਕਰਨ ਦਾ ਦੋਸ਼ ਲਗਾਇਆ ਗਿਆ ਹੈ | ਜਦਕਿ ਦੂਸਰੇ ਪਾਸੇ ਪੱਤਰਕਾਰ ਭਾਰਤ ਭੂਸ਼ਣ ਮਿੱਤਲ ਨੇ ਕਿਹਾ ਕਿ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ 'ਚ ਆਯੂਸ਼ਮਾਨ ਸਕੀਮ ਅਧੀਨ ਗੋਡਿਆਂ ਦੇ ਆਪ੍ਰੇਸ਼ਨ ਕਰਨ ਲਈ ਸਿਹਤ ਵਿਭਾਗ ਵਲੋਂ ਇਕ ਟੈਂਡਰ ਪਾਇਆ ਗਿਆ ਸੀ | ਇਹ ਟੈਂਡਰ ਲੈਣ ਲਈ ਕਈ ਫ਼ਰਮਾ ਨੇ ਅਪਲਾਈ ਵੀ ਕੀਤਾ ਸੀ, ਇਸ ਪ੍ਰੀਕਿ੍ਆ ਦੌਰਾਨ ਸਿਹਤ ਵਿਭਾਗ ਨੇ ਟੈਂਡਰ ਇਕ ਫ਼ਰਮ ਨੂੰ ਦੇ ਦਿੱਤਾ ਗਿਆ | ਜਦੋਂ ਉਸ ਨੇ ਸਿਵਲ ਹਸਪਤਾਲ ਬਠਿੰਡਾ ਦੇ ਸਿਵਲ ਸਰਜਨ ਤੋਂ ਆਯੂਸਮਾਨ ਸਕੀਮ ਅਧੀਨ ਮਰੀਜ਼ਾਂ ਦੇ ਗੋਡਿਆਂ ਦੇ ਕੀਤੇ ਆਪ੍ਰੇਸ਼ਨ ਅਤੇ ਗੋਡਿਆਂ ਦੇ ਇੰਪਲਾਂਟ ਨਾਲ ਸਬੰਧਿਤ ਹੋਏ ਟੈਂਡਰ ਸੰਬੰਧੀ ਆਰਟੀਆਈ ਪਾ ਕੇ ਜਾਣਕਾਰੀ ਮੰਗੀ ਗਈ ਤਾਂ ਉਸ ਕੋਲੋਂ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਜਵਾਬ ਦੇਣ ਬਦਲੇ 13 ਹਜ਼ਾਰ ਰੁਪਏ ਦੇ ਕਰੀਬ ਪੈਸੇ ਵੀ ਭਰਵਾ ਲਏ ਤੇ ਉਸ ਨੂੰ ਆਰਟੀਆਈ ਦਾ ਜਵਾਬ ਵੀ ਨਹੀ ਦਿੱਤਾ ਗਿਆ | ਭਾਰਤ ਭੂਸਣ ਮਿੱਤਲ ਨੇ ਕਿਹਾ ਕਿ ਹੁਣ ਸਿਵਲ ਹਸਪਤਾਲ ਦੇ ਐੱਸ.ਐਮ.ਓ ਵਲੋਂ ਆਰਟੀਆਈ ਨੂੰ ਬੰਦ ਕਰਵਾਉਣ ਬਦਲੇ ਉਸ ਖ਼ਿਲਾਫ਼ ਮੁਕੱਦਮਾ ਦਰਜ ਕਰਵਾਇਆ ਗਿਆ ਹੈ | ਉੱਧਰ ਇਸ ਮਾਮਲੇ 'ਚ ਪੀਸੀਐਮਐਸ ਐਸੋਸੀਏਸ਼ਨ ਦੇ ਪ੍ਰਧਾਨ ਜਗਰੂਪ ਸਿੰਘ, ਜਨਰਲ ਸਕੱਤਰ ਡਾ. ਹਰਸ਼ਿਤ ਗੋਇਲ ਅਤੇ ਵਾਇਸ ਪ੍ਰਧਾਨ ਡਾ. ਸਤਪਾਲ ਸਿੰਘ ਵਲੋਂ ਜਾਰੀ ਇਕ ਪੈੱ੍ਰਸ ਬਿਆਨ 'ਚ ਕਹਿਣਾ ਹੈ ਕਿ ਆਯੂਸ਼ਮਾਨ ਸਕੀਮ ਤਹਿਤ ਹੋ ਰਹੇ ਗੋਡੇ ਦੇ ਆਪੇ੍ਰਸ਼ਨਾਂ ਦੇ ਮਸਲੇ ਨਾਲ ਡਾਕਟਰ ਸੋਨੀਆ ਗੁਪਤਾ ਨੂੰ ਜੋੜਿਆ ਜਾਣਾ ਵਾਜਿਬ ਨਹੀ ਹੈ | ਉਨ੍ਹਾਂ ਕਿਹਾ ਕਿ ਗੋਡੇ ਦੇ ਆਪੇ੍ਰਸ਼ਨ ਨਾਲ ਸਬੰਧਿਤ ਜਾਂ ਗੋਡੇ ਦੇ ਇੰਪਲਾਂਟ ਸੰਬੰਧੀ ਕੋਈ ਵੀ ਟੈਂਡਰ ਡਾਕਟਰ ਸੋਨੀਆ ਗੁਪਤਾ ਦੇ ਕਾਰਜਕਾਲ ਦੌਰਾਨ ਨਹੀ ਹੋਇਆ ਤੇ ਨਾ ਹੀ ਉਨ੍ਹਾਂ ਦੁਆਰਾ ਅਜਿਹਾ ਕੋਈ ਟੈਂਡਰ ਕੀਤਾ ਗਿਆ ਹੈ | ਇਸ ਲਈ ਇਸ ਸਬੰਧੀ ਉਨ੍ਹਾਂ ਦੀ ਬਿਨਾਂ ਜਾਂਚ ਪੜਤਾਲ ਤੋਂ ਮੀਡੀਆ ਦੇ ਕੁਝ ਹਿੱਸੇ ਵਲੋਂ ਸੋਸ਼ਲ ਮੀਡੀਆ ਉੱਪਰ ਉਨ੍ਹਾਂ ਦਾ ਅਕਸ ਨੂੰ ਢਾਹ ਲਗਾਉਣਾ ਇਕ ਗੈਰ ਜ਼ਿੰਮੇਵਾਰਾਨਾਂ ਕੰਮ ਦੱਸਿਆ ਹੈ |
Ad Position 22
No active advertisement
ਪਿਛਲੀ ਖ਼ਬਰ ਵਿਨੋਦ ਕੁਮਾਰ ਮਾਲੀ ਬਣੇ ਨਗਰ ਨਿਗਮ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਅਗਲੀ ਖ਼ਬਰ ਸਰਪੰਚ ਨਿਰਮਲ ਸਿੰਘ ਐਸ ਸੀ ਵਿੰਗ ਆਪ ਦੇ ਹਲਕਾ ਦੇ ਕੋਆਰਡੀਨੇਟਰ ਨਿਯੁਕਤ
Ad Position 24