ਬਠਿੰਡਾ, 28 ਸਤੰਬਰ (ਪ. ਪ.)-ਨਗਰ ਨਿਗਮ ਬਠਿੰਡਾ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਦੀ ਚੋਣ ਨਗਰ ਨਿਗਮ ਦਫ਼ਤਰ ਵਿਖੇ ਹੋਈ | ਪ੍ਰਧਾਨ ਦੇ ਅਹੁਦੇਦਾਰ ਲਈ 9 ਲੋਕਾਂ ਨੇ ਭਾਗ ਲਿਆ | ਇਸ ਚੋਣ ਦੀ ਪ੍ਰਕਿਰਿਆ ਦੀ ਸ਼ੁਰੂਆਤ ਸਵੇਰ ਸਮੇਂ ਹੋਈ ਤੇ ਰਿਜ਼ਲਟ ਸ਼ਾਮ ਸਮੇਂ ਆਇਆ | ਇਸ ਚੋਣ ਪ੍ਰਕਿਰਿਆ ਵਿਚ ਵਿਨੋਦ ਕੁਮਾਰ ਮਾਲੀ ਅਤੇ ਵਿਕਰਮ ਕੁਮਾਰ ਵਿੱਕੀ ਵਿਚਾਲੇ ਪੂਰਾ ਸਖ਼ਤ ਮੁਕਾਬਲਾ ਰਿਹਾ | ਪ੍ਰਧਾਨਗੀ ਦੀ ਚੋਣ ਵਿਚ ਵਿਨੋਦ ਕੁਮਾਰ ਮਾਲੀ ਕੁੱਲ 225 ਵੋਟਾਂ ਲੈ ਕੇ ਪਹਿਲੀ ਵਾਰ ਪ੍ਰਧਾਨ ਬਣੇ ਹਨ ਜਦਕਿ ਉਸ ਦੇ ਮੁਕਾਬਲੇ ਵਿਕਰਮ ਕੁਮਾਰ ਵਿੱਕੀ 223 ਵੋਟਾਂ ਨਾਲ ਪਛੜ ਗਏ | ਇਸ ਚੋਣਾਂ 'ਚ ਸੋਨੂੰ ਕੁਮਾਰ ਨੂੰ ਕੁੱਲ 61 ਵੋਟਾਂ, ਜੀਤ ਰਾਮ ਨੂੰ 18 ਵੋਟਾਂ, ਕਨ੍ਹਈਆ ਨੂੰ 19 ਵੋਟਾਂ, ਮੋਹਨ ਲਾਲ ਨੂੰ 17 ਵੋਟਾਂ, ਮਾਇਆ ਦੇਵੀ ਨੂੰ 15 ਵੋਟਾਂ, ਰਾਜੇਸ਼ ਕੁਮਾਰ 4 ਵੋਟਾਂ, ਨਾਨਕ ਚੰਦ 2 ਵੋਟਾਂ ਪਈਆਂ ਹਨ | ਕੁੱਲ 600 ਵੋਟਾਂ ਵਿਚੋਂ 588 ਵੋਟਾਂ ਪੋਲ ਹੋਈਆਂ ਹਨ ਤੇ 4 ਵੋਟਾਂ ਕੈਂਸਲ ਹੋਈਆਂ ਹਨ |