28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਲੰਬੇ ਸਮੇਂ ਤੋੋਂ ਅਨੇਕਾਂ ਹੀ ਸਮੱਸਿਆਵਾਂ ਨਾਲ ਜੂਝ ਰਿਹੈ ਕਸਬਾ ਝੁਨੀਰ

Ad Position 21
No active advertisement
ਅਜੀਤ ਡੈਸਕ 29-09-2025
ਝੁਨੀਰ, 28 ਸਤੰਬਰ (ਸੰਜੀਵ ਸਿੰਗਲਾ)- ਮਾਨਸਾ ਜ਼ਿਲੇ੍ਹ ਦਾ ਕਸਬਾ ਝੁਨੀਰ ਪਿਛਲੇ ਲੰਬੇ ਸਮੇਂ ਤੋਂ ਅਨੇਕਾਂ ਮੁੱਢਲੀਆਂ ਸਹੂਲਤਾਂ ਨੂੰ ਤਰਸ ਰਿਹਾ ਹੈ | ਕਸਬੇ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਵੱਡੀਆਂ ਆਸਾਂ ਸਨ ਪਰ ਤਿੰਨ ਸਾਲ ਤੋਂ ਉੱਪਰ ਦੇ ਰਾਜ ਦੌਰਾਨ ਲੋਕਾਂ ਦੀਆਂ ਆਸਾਂ ਉਮੀਦਾਂ ਅਨੁਸਾਰ ਝੁਨੀਰ ਦਾ ਵਿਕਾਸ ਨਹੀਂ ਹੋ ਸਕਿਆਂ | ਕਸਬਾ ਝੁਨੀਰ ਅਜੇ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ |
ਕਈ ਪਿੰਡ ਅਜਿਹੇ ਜਿੱਥੇ ਬੱਸਾਂ ਨਹੀਂ ਜਾਂਦੀਆਂ
-ਕਸਬਾ ਝੁਨੀਰ ਦੇ ਕਿਸੇ ਵੀ ਪਿੰਡ 'ਚ ਕੋਈ ਵੀ ਸਰਕਾਰੀ ਬੱਸ ਸਹੂਲਤ ਨਹੀਂ ਹੈ | ਕਸਬੇ ਦੇ ਕਈ ਪਿੰਡ ਤਾਂ ਅਜਿਹੇ ਹਨ ਜਿੱਥੇ ਕੋਈ ਵੀ ਨਿੱਜੀ ਬੱਸ ਵੀ ਨਹੀਂ ਜਾਂਦੀ ਸਗੋਂ ਲੋਕਾਂ ਨੂੰ ਆਪੋ-ਆਪਣੇ ਸਾਧਨਾਂ 'ਤੇ ਹੀ ਜਾਣਾ ਆਉਣਾ ਪੈਂਦਾ ਹੈ | ਮੱਧ ਵਰਗੀ ਪਰਿਵਾਰ ਨੂੰ ਪੈਦਲ ਚੱਲ ਕੇ ਆਪਣੇ ਪਿੰਡ ਜਾਣਾ-ਆਉਣਾ ਪੈਂਦਾ ਹੈ |
ਬੱਸ ਅੱਡੇ 'ਚ ਯਾਤਰੀਆਂ ਲਈ ਕੋਈ ਸਹੂਲਤ ਨਹੀਂ
-ਕਸਬੇ ਦੇ ਬੱਸ ਅੱਡੇ 'ਤੇ ਯਾਤਰੀਆਂ ਲਈ ਕਿਸੇ ਵੀ ਕਿਸਮ ਦੀ ਕੋਈ ਵੀ ਸਹੂਲਤ ਨਹੀਂ ਹੈ | ਸਵਾਰੀਆਂ ਬੈਠਣ ਲਈ ਨਾ ਤਾਂ ਛਾਂ ਲਈ ਕੋਈ ਸ਼ੈੱਡ ਹਨ ਅਤੇ ਨਾ ਬੈਠਣ ਲਈ ਬੈਂਚ ਆਦਿ ਹੈ, ਜਿਸ ਕਾਰਨ ਯਾਤਰੀਆਂ ਨੂੰ ਗਰਮੀ-ਸਰਦੀ ਦੇ ਮੌਸਮ 'ਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਤੋਂ ਇਲਾਵਾ ਬੱਸ ਅੱਡੇ 'ਤੇ ਪੀਣ ਵਾਲੇ ਸ਼ੁੱਧ ਪਾਣੀ ਦੀ ਵੀ ਘਾਟ ਹੈ | ਇਸ ਤੋਂ ਇਲਾਵਾ ਪਿਸ਼ਾਬ ਘਰ ਵੀ ਨਹੀਂ ਹੈ, ਜਿਸ ਕਰਕੇ ਔਰਤਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |
ਸਰਕਾਰੀ ਰਿਹਾਇਸ਼ੀ ਕੁਆਰਟਰਾਂ ਦੀ ਖਸਤਾ ਹਾਲਤ
-ਕਸਬੇ 'ਚ ਬਾਹਰੋਂ ਨੌਕਰੀ ਕਰਨ ਆਉਂਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਲਈ ਬਣਾਏ ਗਏ ਰਿਹਾਇਸ਼ੀ ਕੁਆਰਟਰ ਜੋ ਕਰੀਬ 30 ਤੋਂ 40 ਸਾਲ ਪਹਿਲਾਂ ਬਣਾਏ ਗਏ ਸਨ, ਹੁਣ ਬਿਲਕੁਲ ਖੰਡਰ ਹੋ ਚੁੱਕੇ ਹਨ | ਮੁਲਾਜ਼ਮਾਂ ਦੀ ਮੰਗ ਹੈ ਕਿ ਸਰਕਾਰੀ ਰਿਹਾਇਸ਼ੀ ਕੁਆਰਟਰ ਨਵੇਂ ਸਿਰੇ ਤੋਂ ਬਣਾਏ ਜਾਣ |
ਕਸਬੇ ਅੰਦਰ ਸ਼ੁੱਧ ਪਾਣੀ ਦੀ ਘਾਟ
-ਕਸਬੇ 'ਚ ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ, ਜਿਸ ਕਾਰਨ ਲੋਕ ਜਲ ਘਰ ਦੀਆਂ ਟੂਟੀਆਂ ਦੇ ਪਾਣੀ 'ਤੇ ਹੀ ਨਿਰਭਰ ਹਨ | ਅਕਾਲੀ ਸਰਕਾਰ ਵਲੋਂ ਪਿੰਡਾਂ 'ਚ ਲੋਕਾਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਆਰ.ਓ ਸਿਸਟਮ ਲਗਵਾਏ ਸਨ ਪਰ ਉਹ ਵੀ ਬੰਦ ਹੋ ਗਏ | ਕੁਝ ਸਰਦੇ-ਪੁੱਜਦੇ ਲੋਕਾਂ ਵਲੋਂ ਤਾਂ ਘਰਾਂ 'ਚ ਆਰ.ਓ ਲਗਵਾਏ ਗਏ ਹਨ ਪਰ ਗ਼ਰੀਬ ਲੋਕ ਖਾਰਾ ਤੇ ਮਾੜਾ ਪਾਣੀ ਪੀਣ ਲਈ ਮਜਬੂਰ ਹਨ |
ਬਿਮਾਰੀਆਂ ਦਾ ਘਰ ਬਣਿਆ ਛੱਪੜ
-ਸੂਏ ਕੋਲ ਬਣੇ ਛੱਪੜ 'ਚ ਗੰਦਗੀ ਦੇ ਢੇਰ ਲੱਗੇ ਰਹਿੰਦੇ ਹਨ, ਜਿਸ ਕਾਰਨ ਅਨੇਕਾਂ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ | ਕਿਸੇ ਸਮੇਂ ਪਿੰਡਾਂ 'ਚ ਬਣੇ ਛੱਪੜ ਪਸ਼ੂਆਂ ਨੂੰ ਪਾਣੀ ਪਿਲਾਉਣ, ਨਹਾਉਣ ਦੇ ਕੰਮ ਆਉਂਦੇ ਸਨ ਪਰ ਇਨ੍ਹਾਂ 'ਤੇ ਨਾਜਾਇਜ਼ ਕਬਜ਼ਿਆਂ ਕਾਰਨ ਇਨ੍ਹਾਂ ਦਾ ਆਕਾਰ ਛੋਟਾ ਹੋ ਗਿਆ ਹੈ ਅਤੇ ਸਾਫ਼ ਸਫ਼ਾਈ ਨਾ ਹੋਣ ਕਾਰਨ ਇਹ ਬਿਮਾਰੀਆਂ ਦਾ ਘਰ ਬਣ ਗਏ ਹਨ |
Ad Position 22
No active advertisement
ਪਿਛਲੀ ਖ਼ਬਰ ਸੰਸਦ ਮੈਂਬਰ ਮੀਤ ਹੇਅਰ ਨੇ ਵਾਰਡ ਨੰਬਰ 24 'ਚ 43.79 ਲੱਖ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਗਲੀ ਖ਼ਬਰ ਫ਼ਾਜ਼ਿਲਕਾ ਜ਼ੋਨ ਦੇ ਕਲਾ ਉਤਸਵ ਮੁਕਾਬਲਿਆਂ 'ਚ ਮਾਨਸਾ ਦੇ ਵਿਦਿਆਰਥੀ ਛਾਏ
Ad Position 24