ਚਾਉਕੇ, 18 ਅਕਤੂਬਰ (ਮਨਜੀਤ ਸਿੰਘ ਘੜੈਲੀ)- ਇਲਾਕੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਡੀ.ਐਮ ਗਰੁੱਪ ਕਰਾੜਵਾਲਾ ਦੇ ਵਿਦਿਆਰਥੀਆਂ ਦਾ ਬੀ.ਐਡ ਦੇ ਪਹਿਲੇ ਅਤੇ ਚੌਥੇ ਸਮੈਸਟਰ ਦੇ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਰਿਹਾ | ਇਸ ਸੰਬੰਧੀ ਜਾਣਕਾਰੀ ਦਿੰਦੇ ਡੀ.ਐਮ ਗਰੁੱਪ ਦੇ ਚੇਅਰਮੈਨ ਇੰਜ. ਅਵਤਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਬੀ.ਐਡ ਦੇ ਚੌਥੇ ਸਮੈਸਟਰ ਦੀ ਵਿਦਿਆਰਥਣ ਜੋਤੀ ਤਿਵਾੜੀ ਨੇ 85 ਪ੍ਰਤੀਸ਼ਤ, ਮਨੀਸ਼ਾ ਰਾਣੀ ਨੇ 83 ਪ੍ਰਤੀਸ਼ਤ, ਲਵਪ੍ਰੀਤ ਕੌਰ ਨੇ 81 ਪ੍ਰਤੀਸ਼ਤ, ਮਾਇਆ ਨੇ 81 ਪ੍ਰਤੀਸ਼ਤ, ਹਰਪ੍ਰੀਤ ਕੌਰ ਨੇ 81 ਅਤੇ ਰਿਤਿਕਾ ਗਰਗ ਨੇ 80 ਪ੍ਰਤੀਸ਼ਤ ਅੰਕ ਕ ਹਾਸਿਲ ਕਰਕੇ ਆਪਣਾ ਨਾਮ ਇਸ ਸੂਚੀ ਵਿਚ ਦਰਜ ਕੀਤਾ | ਇਸ ਤੋਂ ਇਲਾਵਾ ਬੀ.ਐਡ ਦੇ ਪਹਿਲੇ ਸਮੈਸਟਰ ਦੀ ਵਿਦਿਆਰਥਣ ਪ੍ਰੀਆ ਰਾਣੀ ਨੇ 79.8 ਪ੍ਰਤੀਸ਼ਤ, ਅਲੀਸ਼ਾ ਨੇ 79.6 ਪ੍ਰਤੀਸ਼ਤ, ਅਮਨਪ੍ਰੀਤ ਕੌਰ ਨੇ 78.6 ਪ੍ਰਤੀਸ਼ਤ, ਵਿਦਿਆਰਥੀ ਅਭਿਮਨੀਊ ਗਰਗ ਨੇ 78.2 ਪ੍ਰਤੀਸ਼ਤ, ਰਾਗਵ ਗੋਇਲ ਨੇ 78 ਪ੍ਰਤੀਸ਼ਤ, ਭਾਵਨਾ ਨੇ 77 ਪ੍ਰਤੀਸ਼ਤ ਅਤੇ ਸੰਦੀਪ ਕੌਰ ਨੇ 76.4 ਪ੍ਰਤੀਸ਼ਤ ਅੰਕ ਹਾਸਿਲ ਕੀਤੇ | ਇਸ ਮੌਕੇ ਇੰਜ. ਢਿੱਲੋਂ ਨੇ ਖ਼ੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਨੈਤਿਕ ਕਦਰਾਂ ਕੀਮਤਾਂ ਦੇ ਧਾਰਨੀ ਅਤੇ ਸਮੇਂ ਦੇ ਹਾਣੀ ਅਧਿਆਪਕ ਪੈਦਾ ਕਰਨ ਲਈ ਸੰਸਥਾ ਹਮੇਸ਼ਾ ਹੀ ਬਚਨਵਧ ਹੈ ਅਤੇ ਅਖੀਰ 'ਚ ਉਨ੍ਹਾਂ ਕਾਲਜ ਦੇ ਪਿ੍ੰਸੀਪਲ, ਸੰਬੰਧਿਤ ਸਟਾਫ਼ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ |
ਡੀ.ਐਮ. ਕਾਲਜ ਕਰਾੜਵਾਲਾ ਦੇ ਵਿਦਿਆਰਥੀਆਂ ਦਾ ਬੀ.ਐੱਡ. ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ
ਅਜੀਤ ਡੈਸਕ
19-10-2025