ਭਗਤਾ ਭਾਈਕਾ, 24 ਨਵੰਬਰ (ਸੁਖਪਾਲ ਸਿੰਘ ਸੋਨੀ)-ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧਭਾਈ ਦੇ ਦੋ ਕਿ੍ਕਟ ਖਿਡਾਰੀਆਂ ਦੀ ਕਿ੍ਕਟ ਕੂਚ ਬਿਹਾਰ ਟਰਾਫ਼ੀ ਵਿਚ ਪੰਜਾਬ ਲਈ ਚੋਣ ਹੋਈ ਹੈ | ਸਕੂਲ ਦੇ ਕਿ੍ਕਟ ਕੋਚ ਲਖਵਿੰਦਰ ਬਰਾੜ ਨੇ ਦੱਸਿਆ ਕਿ ਸਕੂਲ 'ਚ ਬਾਰਵੀਂ ਆਰਟਸ ਵਿਚ ਪੜ੍ਹਦੇ ਕਿ੍ਕਟ ਖਿਡਾਰੀ ਸਾਗਰ ਈਸ਼ਵਰ ਖੱਤਰੀ ਅਤੇ ਹਰੀਸ਼ ਕੁਮਾਰ ਦੀ ਉਕਤ ਚੋਣ ਨੂੰ ਲੈ ਕੇ ਸਕੂਲ ਵਿਚ ਖੁਸ਼ੀ ਦਾ ਮਹੌਲ ਹੈ | ਇਹ ਖਿਡਾਰੀ ਬਹੁਤ ਹੀ ਮਿਹਨਤੀ ਹਨ | ਸਕੂਲ ਟੂਰਨਾਮੈਂਟ ਵਿਚ ਇਨ੍ਹਾਂ ਦਾ ਖੇਡ ਦੇ ਮੈਦਾਨ ਤੇ ਸ਼ਾਨਦਾਰ ਪ੍ਰਦਰਸ਼ਨ ਰਿਹਾ | ਕੋਚ ਬਰਾੜ ਨੇ ਵਧਾਈ ਦਿੰਦਿਆਂ ਉਮੀਦ ਜਤਾਈ ਕਿ ਆਉਣ ਵਾਲੇ ਸਮੇਂ ਵਿਚ ਇਹ ਖਿਡਾਰੀ ਬੁਲੰਦੀਆਂ ਨੂੰ ਛੂਹਣ ਗਏ ਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰਨਗੇ | ਇਸ ਮੌਕੇ ਤੇ ਸਕੂਲ ਦੇ ਚੇਅਰਮੈਨ ਸ. ਕੁਲਵੰਤ ਸਿੰਘ ਮਲੂਕਾ, ਚੇਅਰਪਰਸਨ ਰਣਧੀਰ ਕੌਰ, ਡਾਇਰੈਕਟਰ ਕੋਹਿਨੂਰ ਸਿੱਧੂ, ਪਿ੍ੰਸੀਪਲ ਸ਼ਸ਼ੀਕਾਂਤ, ਸੀਨੀਅਰ ਕੁਆਰਡੀਨੇਟਰ ਰੰਜੀਵ ਸ਼ਰਮਾ, ਇਗਜ਼ਾਮੀਨੇਸ਼ਨ ਇੰਚਾਰਜ ਦਮਨਜੋਤ ਕੌਰ, ਜੂਨੀਅਰ ਕੁਆਰਡੀਨੇਟਰ ਰੁਪਿੰਦਰ ਕੌਰ, ਪ੍ਰਾਇਮਰੀ ਕੁਆਰਡੀਨੇਟਰ ਕਰਮਜੀਤ ਕੌਰ, ਕਿੰਡਰਗਾਰਟਨ ਕੁਆਰਡੀਨੇਟਰ ਮੋਨਿਕਾ ਚਲਾਣਾ, ਹਾਊਸ ਕੁਆਰਡੀਨੇਟਰ ਹਰਜਿੰਦਰ ਸਿੰਘ ਸਪੋਰਟਸ ਕੁਆਰਡੀਨੇਟਰ ਬੇਅੰਤ ਸਿੰਘ, ਆਈ ਟੀ ਕੁਆਰਡੀਨੇਟਰ ਗੁਰਵਿੰਦਰ ਸਿੰਘ ਤੇ ਸਮੂਹ ਸਟਾਫ਼ ਨੇ ਕਿ੍ਕਟ ਕੋਚ ਲਖਵਿੰਦਰ ਬਰਾੜ, ਅਰਸ਼ਦੀਪ ਸਿੰਘ ਖਿਡਾਰੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ |