14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਸੈਕਰਡ ਹਾਰਟ ਸਕੂਲ ਸੰਗਤ ਵਿਖੇ ਸਾਲਾਨਾ ਐਥਲੈਟਿਕਸ ਮੀਟ ਕਰਵਾਈ <br/>

Ad Position 21
No active advertisement
ਅਜੀਤ ਡੈਸਕ 06-12-2025
ਸੰਗਤ ਮੰਡੀ, 5 ਦਸੰਬਰ (ਸੁਖਤੇਜ ਧਾਲੀਵਾਲ)-ਸੈਕਰਡ ਹਾਰਟ ਕਾਨਵੈਂਟ ਸਕੂਲ ਸੰਗਤ ਮੰਡੀ ਵਿਖੇ ਜੂਨੀਅਰ ਵਿੰਗ ਦੀ ਸਲਾਨਾ ਐਥਲੈਟਿਕਸ ਮੀਟ ਕਰਵਾਈ ਗਈ, ਜਿਸ ਵਿਚ ਨਰਸਰੀ ਤੋਂ ਲੈਕੇ ਚੌਥੀ ਜਮਾਤ ਤੱਕ ਦੇ ਬੱਚਿਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ | ਇਸ ਐਥਲੈਟਿਕਸ ਮੀਟ ਦੀ ਸ਼ੁਰੂਆਤ ਰਾਸ਼ਟਰੀ ਗਾਣ ਅਤੇ ਖੇਡ ਭਾਵਨਾ ਦੀ ਸਹੁੰ ਚੁਕਾਉਣ ਤੋਂ ਬਾਅਦ ਰਸਮੀ ਤੌਰ 'ਤੇ ਸ਼ੁਰੂ ਹੋਈ, ਜਿਸ ਵਿਚ ਸਕੂਲ ਦੇ ਖੇਡ ਇੰਚਾਰਜ ਡੀ ਪੀ ਜਸਮੀਤ ਕੌਰ ਦੀ ਅਗਵਾਈ ਵਿਚ ਛੋਟੇ ਬੱਚਿਆਂ ਦੀਆਂ ਖੇਡਾਂ ਜਿਵੇਂ ਦੌੜ, ਨਿੰਬੂ ਦੌੜ, ਪੁੱਠੀ ਦੌੜ, ਸੂਈ ਧਾਗਾ ਦੌੜ, ਕੋਨ ਇਕੱਠੇ ਕਰਨੇ, ਡੱਡੂ ਦੌੜ, ਗੇਂਦਾ ਇਕੱਠੀਆਂ ਕਰਕੇ ਰਿੰਗ ਵਿਚ ਪਾਉਣੀਆਂ, ਆਲੂ ਦੌੜ, ਬੋਰੀ ਦੌੜ, ਕੇਲਾ ਖਾ ਕੇ ਦੌੜਣਾ, ਰੁਮਾਲ ਚੁੱਕਣਾ, ਇਕ ਲੱਤ 'ਤੇ ਦੌੜਣਾ ਅਤੇ ਹੋਰ ਕਈ ਛੋਟੀਆਂ-ਛੋਟੀਆਂ ਖੇਡਾਂ ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਛੋਟੇ-ਛੋਟੇ ਬੱਚਿਆਂ ਨੇ ਆਪਣੀ ਯੋਗਤਾ ਦਿਖਾਈ, ਇਨ੍ਹਾਂ ਖੇਡਾਂ ਲਈ ਜੂਨੀਅਰ ਵਿੰਗ ਦੇ ਅਧਿਆਪਕਾਂ ਅਮਨਦੀਪ ਕੌਰ, ਅਰਸ਼ਦੀਪ ਕੌਰ, ਸੀਮਾ ਰਾਣੀ, ਵੀਰਪਾਲ ਕੌਰ, ਹਰਪ੍ਰੀਤ ਕੌਰ, ਰਮਨਜੀਤ ਕੌਰ, ਸੰਤੋਸ਼ ਕੁਮਾਰੀ, ਕਮਲਪ੍ਰੀਤ ਕੌਰ ਵਲੋਂ ਵਿਦਿਅਰਥੀਆਂ ਦੀ ਵਧੀਆ ਤਿਆਰੀ ਕਰਵਾਈ | ਜੇਤੂ ਵਿਦਿਅਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਸਕੂਲ ਦੇ ਪਿ੍ੰਸੀਪਲ ਰਾਜਵਿੰਦਰ ਕੁਮਾਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਖੇਡਣ ਨਾਲ ਬੱਚੇ ਅਪਣੀ ਮਿੱਟੀ ਨਾਲ ਜੁੜਦੇ ਤੇ ਇੰਟਰਨੈਟ ਤੋਂ ਦੂਰੀ ਬਣਾਕੇ ਰਹਿੰਦੇ ਹਨ | ਰਮਨਦੀਪ ਕੌਰ ਨੇ ਕਿਹਾ ਕਿ ਸਪੋਰਟਸ ਮੀਟ ਦਾ ਉਦੇਸ਼ ਵਿਦਿਅਰਥੀਆਂ ਨੂੰ ਖੇਡਾਂ ਵਿਚ ਹਿੱਸਾ ਲੈਣ ਅਤੇ ਸਿਹਤਮੰਦ ਜੀਵਨ ਜਿਉਣ ਲਈ ਪ੍ਰੇਰਿਤ ਕਰਨਾ ਹੈ | ਇਸ ਮੌਕੇ ਸਕੂਲ ਦੇ ਐਮ ਡੀ ਸੁਖਪਾਲ ਸਿੰਘ ਸਿੱਧੂ, ਰਮਨਦੀਪ ਕੌਰ, ਅਰਵਿੰਦਰ ਕੌਰ, ਭਿੰਦਰ ਕੌਰ, ਰਾਜਵੀਰ ਕੌਰ, ਲਵਪ੍ਰੀਤ ਕੌਰ, ਅਮਨਦੀਪ ਕੌਰ, ਸੁਖਜੀਤ ਕੌਰ, ਮਨਪ੍ਰੀਤ ਕੌਰ, ਗੁਰਵਿੰਦਰ ਕੌਰ, ਪਰਮਜੀਤ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ 'ਫੀਨਿਕਸ-2025' ਸਾਲਾਨਾ ਸਮਾਗਮ ਦਾ ਹੋਇਆ ਆਗਾਜ਼ <br/> ਅਗਲੀ ਖ਼ਬਰ ਸੀ.ਐੱਚ.ਸੀ. ਬਾਲਿਆਂਵਾਲੀ ਵਿਖੇ ਪਰਿਵਾਰ ਭਲਾਈ ਦੇ 14 ਆਪ੍ਰੇਸ਼ਨ ਕੀਤੇ ਗਏ-ਐੱਸ.ਐੱਮ.ਓ. ਡਾ. ਸ਼ੈਲੀ ਅਰੋੜਾ <br/>
Ad Position 24