14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ 'ਫੀਨਿਕਸ-2025' ਸਾਲਾਨਾ ਸਮਾਗਮ ਦਾ ਹੋਇਆ ਆਗਾਜ਼ <br/>

Ad Position 21
No active advertisement
ਅਜੀਤ ਡੈਸਕ 06-12-2025
ਚਾਉਕੇ, 5 ਦਸੰਬਰ (ਮਨਜੀਤ ਸਿੰਘ ਘੜੈਲੀ)-ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੇ ਸਾਲਾਨਾ ਸਮਾਗਮ 'ਫੀਨਿਕਸ-2025' ਦਾ ਬੜੇ ਜੋਸ਼ ਅਤੇ ਉਤਸ਼ਾਹ ਨਾਲ ਸਕੂਲ ਦੇ ਵਿਹੜੇ 'ਚ ਆਗਾਜ਼ ਹੋਇਆ | ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ (ਡਾਇਰੈਕਟਰ) ਨੇ ਗਿਆਨ ਦੀ ਰੌਸ਼ਨੀ ਦੇ ਪ੍ਰਤੀਕ ਦੀਪ ਜਗ੍ਹਾ ਕੇ ਕੀਤੀ | ਸਾਲਾਨਾ ਸਮਾਗਮ ਦੇ ਪਹਿਲੇ ਦਿਨ ਪਹਿਲੀ ਜਮਾਤ ਤੋਂ ਚੌਥੀ ਤੱਕ ਦੇ ਬੱਚਿਆਂ ਨੇ ਆਪਣੀਆਂ ਰੰਗ-ਬਰੰਗੀਆਂ ਅਤੇ ਮਨਮੋਹਕ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ | ਸਕੂਲ ਮੈਨੇਜਮੈਂਟ, ਸਮੂਹ ਸਟਾਫ਼ ਵਲੋਂ ਬੱਚਿਆਂ, ਮਾਪਿਆਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ | ਪ੍ਰੋਗਰਾਮ ਦੀ ਸ਼ੁਰੂਆਤ ਬੱਚਿਆਂ ਨੇ ਸ਼ਬਦ ਕੀਰਤਨ ਨਾਲ ਕੀਤੀ ਗਈ | ਉਪਰੰਤ ਛੋਟੇ ਬੱਚਿਆਂ ਨੇ ਸਵਾਗਤੀ ਗੀਤ ਗਾ ਕੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ | ਵਾਤਾਵਰਨ ਦੀ ਰੱਖਿਆ ਸੰਬੰਧੀ ਕੋਰਿੳਗਰਾਫੀ, ਫ਼ੈਸ਼ਨ ਸ਼ੋਅ ਵੇਖਣਯੋਗ ਸੀ | ਪ੍ਰੋਗਰਾਮ ਦੇ ਮੱਧ 'ਚ ਮੁੱਖ ਮਹਿਮਾਨ ਵਜੋਂ ਪਹੁੰਚੇ ਅਸ਼ੋਕ ਕੁਮਾਰ (ਐੱਸ. ਪੀ) ਇਨਵੈਸਟੀਗੇਸ਼ਨ ਬਰਨਾਲਾ, ਸਕੂਲ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ (ਡਾਇਰੈਕਟਰ) ਨੇ ਅਕਾਦਮਿਕ, ਖੇਡਾਂ ਅਤੇ ਵੱਖ-ਵੱਖ ਗਤੀਵਿਧੀਆਂ 'ਚ ਅੱਵਲ ਰਹੇ ਵਿਦਿਆਰਥੀਆਂ ਨੂੰ ਸਰਟੀਫਿਕੇਟ, ਟਰਾਫ਼ੀ ਦੇ ਕੇ ਸਨਮਾਨਿਤ ਕੀਤਾ | ਇਸ ਉਪਰੰਤ ਬੱਚਿਆਂ ਨੇ ਕੋਰਿਓਗ੍ਰਾਫੀ, ਗੁੱਡ ਹੈਬਿਟ ਸਕਿੱਟ ਰਾਹੀ ਚੰਗੀਆਂ ਆਦਤਾਂ ਪਾਉਣ ਲਈ ਬੱਚਿਆਂ ਨੂੰ ਪ੍ਰੇਰਿਆ | ਨੋ ਪਲਾਸਟਿਕ ਕੋਰਿਓਗ੍ਰਾਫੀ, ਛੋਟੇ ਬੱਚਿਆਂ ਨੇ ਗੁਜਰਾਤੀ ਅਤੇ ਰਾਜਸਥਾਨੀ ਗੀਤਾਂ ਤੇ ਕਠਪੁਤਲੀਆਂ ਦੀ ਵੇਸ-ਭੂਸ਼ਾ 'ਚ ਡਾਂਸ ਕਰਕੇ ਮੰਤਰ ਮੁਗਧ ਕਰ ਦਿੱਤਾ | ਸਕੂਲ ਡਾਇਰੈਕਟਰ ਨੇ ਅਕਾਦਮਿਕ ਅਤੇ ਖੇਡਾਂ 'ਚ ਪ੍ਰਾਪਤੀਆਂ 'ਤੇ ਚਾਨਣਾ ਪਾਇਆ ਅਤੇ ਪਹੁੰਚੇ ਮਹਿਮਾਨ ਬਲਜੀਤ ਸਿੰਘ ਢਿੱਲੋਂ (ਡੀ.ਐੱਸ.ਪੀ ਸਪੈਸ਼ਲ ਬ੍ਰਾਂਚ ਬਰਨਾਲਾ) ਵਲੋਂ ਵੱਖ-ਵੱਖ ਖੇਤਰਾਂ 'ਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ | ਬੱਚਿਆਂ ਨੇ ਗਰੁੱਪ ਗੀਤ ਜੁਆਏ ਦੀ ਵਰਲਡ ਨੂੰ ਸਕੂਲੀ ਬੈਂਡ ਨਾਲ ਪੇਸ਼ ਕੀਤਾ | ਛੋਟੇ ਬੱਚਿਆਂ ਨੇ ਭੰਗੜੇ ਦੀ ਸ਼ਾਨਦਾਰ ਪੇਸ਼ਕਾਰੀ ਕਰਦਿਆਂ ਪੰਡਾਲ ਵਿਚਲੇ ਮਹਿਮਾਨਾਂ ਦੀ ਅੱਡੀ ਨੂੰ ਥਿੜਕਣ ਲਈ ਮਜਬੂਰ ਕਰ ਦਿੱਤਾ, ਪ੍ਰੋਗਰਾਮ ਦੀ ਸਮਾਪਤੀ ਕਰਦੇ ਹੋਏ ਛੋਟੀਆਂ ਬੱਚਿਆਂ ਦੁਆਰਾ ਗਿੱਧੇ ਤੇ ਨਿ੍ਤ ਕਰਦਿਆਂ ਖੂਬ ਰੰਗ ਬੰਨਿ੍ਹਆ | ਸਾਲਾਨਾ ਸਮਾਗਮ 'ਫੀਨਿਕਸ-2025' 'ਚ ਸਕੂਲ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ (ਡਾਇਰੈਕਟਰ) ਨੇ ਆਏ ਮਹਿਮਾਨਾਂ ਦਾ ਪਹੁੰਚਣ 'ਤੇ ਧੰਨਵਾਦ ਕਰਦੇ ਹੋਏ ਅਸ਼ੋਕ ਕੁਮਾਰ (ਐੱਸ.ਪੀ ਇਨਵੈਸਟੀਗੇਸ਼ਨ ਬਰਨਾਲਾ) ਅਤੇ ਬਲਜੀਤ ਸਿੰਘ ਢਿੱਲੋਂ (ਡੀ.ਐੱਸ.ਪੀ ਸਪੈਸ਼ਲ ਬ੍ਰਾਂਚ ਬਰਨਾਲਾ) ਦਾ ਵਿਸ਼ੇਸ਼ ਸਨਮਾਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਹੁੰਚਣ ਨਾਲ ਸਮਾਗਮ ਨੂੰ ਚਾਰ ਚੰਨ ਲੱਗ ਗਏ ਹਨ | ਉਨ੍ਹਾਂ ਪਹਿਲੇ ਦਿਨ ਦੀ ਸਮਾਪਤੀ 'ਤੇ ਪ੍ਰੋਗਰਾਮ ਨੂੰ ਨੇਪਰੇ ਚਾੜਣ 'ਚ ਸਕੂਲ ਸਟਾਫ਼, ਵਿਦਿਆਰਥੀਆਂ ਅਤੇ ਹੋਰ ਅਮਲੇ ਦੀ ਪ੍ਰਸ਼ੰਸਾ ਕਰਦੇ ਹੋਏ ਸਭਨਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੀ ਯਾਦ ਨੂੰ ਸਮਰਪਿਤ ਕੀਰਤਨ ਸਮਾਗਮ <br/> ਅਗਲੀ ਖ਼ਬਰ ਸੈਕਰਡ ਹਾਰਟ ਸਕੂਲ ਸੰਗਤ ਵਿਖੇ ਸਾਲਾਨਾ ਐਥਲੈਟਿਕਸ ਮੀਟ ਕਰਵਾਈ <br/>
Ad Position 24