ਕੋਟਫੱਤਾ, 6 ਦਸੰਬਰ (ਰਣਜੀਤ ਸਿੰਘ ਬੁੱਟਰ)-ਬਠਿੰਡਾ ਨਜ਼ਦੀਕ ਜੱਸੀ ਪੌ ਵਾਲੀ ਚੌਕ ਨੇੜੇ ਬਣੀ ਐਚ.ਬੀ. ਐਨ. ਕਾਲੋਨੀ ਵਿਚ ਲੇਬਰ ਦਾ ਕੰਮ ਕਰਦੇ ਪ੍ਰਵਾਸੀ ਮਜ਼ਦੂਰ ਦੀ ਸੱਤ ਸਾਲਾਂ ਲੜਕੀ ਅਗਵਾ ਹੋਣ ਦੀ ਖਬਰ ਮਿਲੀ ਹੈ | ਜਿਸ ਸਬੰਧੀ ਕੋਟਸ਼ਮੀਰ ਪੁਲਿਸ ਚੌਕੀ ਦੇ ਇੰਚਾਰਜ ਧਰਮਵੀਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਬਿਹਾਰੀ ਪ੍ਰਵਾਸੀ ਮਜ਼ਦੂਰ ਰਾਜ ਕੁਮਾਰ ਨੇ ਕਾਲੋਨੀ ਮੈਨੇਜਰ ਨੂੰ ਨਾਲ ਲੈ ਕੇ ਪੁਲਿਸ ਪਾਸ ਪਹੁੰਚ ਕਿ ਦਰਖਾਸਤ ਦਿੱਤੀ ਕਿ ਉਹ ਆਪਣੀ ਪਤਨੀ ਤੇ ਤਿੰਨ ਲੜਕੀਆਂ ਸਮੇਤ ਕਾਲੋਨੀ ਵਿਚ ਮਜ਼ਦੂਰੀ ਕਰਨ ਗਿਆ ਸੀ¢ ਦੁਪਹਿਰ ਸਮੇਂ ਉਹ ਰੋਟੀ ਖਾਣ ਲਈ ਆਪਣੇ ਕਮਰੇ ਵਿਚ ਆਏ ਤਾਂ ਉਸ ਦੀਆਂ ਦੋ ਲੜਕੀਆਂ ਉਸ ਦੇ ਨਾਲ ਸਨ, ਪਰ ਤੀਸਰੀ ਲੜਕੀ ਬਿਊਟੀ ਕੁਮਾਰੀ ਕਿੱਧਰੇ ਗ਼ਾਇਬ ਸੀ | ਉਨਾਂ ਨੇ ਸੋਚਿਆ ਕਿ ਸ਼ਾਇਦ ਉਹ ਮਜ਼ਦੂਰੀ ਵਾਲੀ ਜਗਾ 'ਤੇ ਖੇਡ ਰਹੀ ਹੋਵੇਗੀ¢ ਜਦੋਂ ਉਹ 2 ਵਜੇ ਦੁਬਾਰਾ ਮਜ਼ਦੂਰੀ ਵਾਲੀ ਜਗਾ 'ਤੇ ਪਹੁੰਚੇ ਤਾਂ ਲੜਕੀ ਉਥੇ ਨਹੀਂ ਸੀ¢ ਸੂਚਨਾ ਐਚ.ਬੀ.ਐਨ. ਕਾਲੋਨੀ ਦੇ ਮੈਨੇਜਰ ਨੂੰ ਦਿੱਤੀ¢ ਕਾਫ਼ੀ ਭਾਲ ਕਰਨ ਤੋਂ ਬਾਅਦ ਉਨਾਂ ਪੁਲਿਸ ਕੋਲ ਪਹੁੰਚ ਕੀਤੀ ਹੈ¢ ਚੌਕੀ ਦੇ ਇੰਚਾਰਜ ਧਰਮਵੀਰ ਸਿੰਘ ਧਾਲੀਵਾਲ ਪੁਲਿਸ ਪਾਰਟੀ ਸਮੇਤ ਅਗਵਾ ਲੜਕੀ ਦੀ ਭਾਲ ਵਿਚ ਜੁਟ ਗਏ ਹਨ¢