12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

2027 ਦੀਆਂ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਦੀ ਸਰਕਾਰ ਬਣਨੀ ਤੈਅ-ਪ੍ਰੇਮ ਕੁਮਾਰ ਅਰੋੜਾ <br/>

Ad Position 21
No active advertisement
ਅਜੀਤ ਡੈਸਕ 21-12-2025
ਮਾਨਸਾ, 20 ਦਸੰਬਰ (ਰਾਵਿੰਦਰ ਸਿੰਘ ਰਵੀ)-2027 ਦੀਆਂ ਵਿਧਾਨ ਸਭਾ ਚੋਣਾਂ 'ਚ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਬਣਨਾ ਤੈਅ ਹੈ | ਇਹ ਦਾਅਵਾ ਪਾਰਟੀ ਦੇ ਹਲਕਾ ਮਾਨਸਾ ਦੇ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਨੇ ਇੱਥੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਦਫ਼ਤਰ ਵਿਖੇ ਹਲਕੇ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਪਾਰਟੀ ਦੇ ਜਿੱਤੇ ਉਮੀਦਵਾਰਾਂ ਦਾ ਸਨਮਾਨ ਕਰਨ ਮੌਕੇ ਕੀਤਾ | ਉਨ੍ਹਾਂ ਜਿੱਤ ਦਾ ਸਿਹਰਾ ਪਾਰਟੀ ਵਰਕਰਾਂ ਨੂੰ ਦਿੰਦਿਆਂ ਕਿਹਾ ਕਿ ਪੰਚਾਇਤ ਸੰਮਤੀ ਮਾਨਸਾ 'ਚ 12 ਸੀਟਾਂ ਲੈ ਕੇ ਪਾਰਟੀ ਨੇ ਵੱਡੀ ਬੜ੍ਹਤ ਬਣਾਈ ਹੈ ਜਦਕਿ ਦਲੇਲ ਸਿੰਘ ਵਾਲਾ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਤੋਂ ਕਰਮਜੀਤ ਕੌਰ ਸਮਾਓਾ ਵੱਡੇ ਫ਼ਰਕ ਨਾਲ ਜਿੱਤੇ ਹਨ ਜਦਕਿ ਭੈਣੀਬਾਘਾ ਤੇ ਅਕਲੀਆ ਜ਼ੋਨ ਦੇ ਉਮੀਦਵਾਰ ਥੋੜੇ ਫ਼ਰਕ ਨਾਲ ਹਾਰੇ ਹਨ | ਉਨ੍ਹਾਂ ਕਿਹਾ ਕਿ ਬਲਾਕ ਸੰਮਤੀ ਦੇ ਭੁਪਾਲ ਕਲਾਂ ਜ਼ੋਨ ਤੋਂ ਅਮਰਜੀਤ ਕੌਰ, ਤਾਮਕੋਟ ਤੋਂ ਜਗਮੇਲ ਕੌਰ, ਭੈਣੀਬਾਘਾ ਤੋਂ ਹਰਬੰਸ ਕੌਰ, ਦਲੇਲ ਸਿੰਘ ਵਾਲਾ ਤੋਂ ਬਲਜੀਤ ਕੌਰ, ਅਕਲੀਆ ਤੋਂ ਸਤਨਾਮ ਸਿੰਘ, ਖੀਵਾ ਕਲਾਂ ਤੋਂ ਰੂਪ ਸਿੰਘ, ਹੀਰੋਂ ਕਲਾਂ ਤੋਂ ਜਤਿੰਦਰ ਕੌਰ | ਮੱਤੀ ਤੋਂ ਰਜਿੰਦਰ ਕੌਰ, ਬੁਰਜ ਰਾਠੀ ਤੋਂ ਸੁਖਜੀਤ ਸਿੰਘ ਤੇ ਬੁਰਜ ਢਿਲਵਾਂ ਤੋਂ ਜੇਤੂ ਉਮੀਦਵਾਰ ਸਰਬਜੀਤ ਕੌਰ ਦਾ ਸਨਮਾਨ ਵੀ ਕੀਤਾ | ਉਨ੍ਹਾਂ ਪੰਜਾਬ ਦੀ 'ਆਪ' ਸਰਕਾਰ ਨੂੰ ਹਰ ਫ਼ਰੰਟ 'ਤੇ ਫ਼ੇਲ੍ਹ ਦੱਸਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਬੀਰੋਕੇ, ਅਕਾਸ਼ ਮਿੱਡੂਖੇੜਾ, ਸ਼ੋ੍ਰਮਣੀ ਕਮੇਟੀ ਦੇ ਅੰਤਿ੍ੰਗ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ, ਜਥੇਦਾਰ ਬਲਦੇਵ ਸਿੰਘ ਮਾਖਾ, ਬੇਅੰਤ ਸਿੰਘ ਝੱਬਰ, ਗੁਰਚਰਨ ਸਿੰਘ ਅਕਲੀਆ, ਜਰਨੈਲ ਸਿੰਘ ਹੋਡਲਾ, ਮੇਲਾ ਸਿੰਘ ਬੱਪੀਆਣਾ, ਭੂਰਾ ਸਿੰਘ ਭਾਈ ਦੇਸਾ, ਕਾਕਾ ਸਿੰਘ ਮਠਾੜੂ, ਮਨਜਿੰਦਰ ਸਿੰਘ ਮਨੀ, ਭਰਪੂਰ ਸਿੰਘ ਅਤਲਾ, ਬੂਟਾ ਸਿੰਘ ਅਕਲੀਆ, ਬਲਜਿੰਦਰ ਸਿੰਘ, ਜਸਵਿੰਦਰ ਸਿੰਘ ਤਾਮਕੋਟ, ਨਿਰਵੈਰ ਸਿੰਘ ਬੁਰਜ ਹਰੀ, ਜਸਵਿੰਦਰ ਸਿੰਘ ਚਕੇਰੀਆਂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਐੱਸ.ਐੱਸ.ਸੀ. (ਜੀ.ਡੀ.) ਭਰਤੀ ਲਈ ਮੁਫ਼ਤ ਟਰੇਨਿੰਗ ਕੈਂਪ ਸ਼ੁਰੂ ਅਗਲੀ ਖ਼ਬਰ ਜਮਹੂਰੀ ਜਥੇਬੰਦੀਆਂ ਵਲੋਂ ਨਿੱਜੀਕਰਨ ਖਿਲਾਫ਼ ਸਾਂਝਾ ਸੰਘਰਸ਼ ਉਸਾਰਨ ਦਾ ਫ਼ੈਸਲਾ <br/>
Ad Position 24