ਰਾਮਪੁਰਾ ਫੂਲ, 22 ਦਸੰਬਰ (ਹੇਮੰਤ ਕੁਮਾਰ ਸ਼ਰਮਾ)-ਲਾਲਾ ਕਸਤੂਰੀ ਲਾਲ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਰ ਵਿਚ ਤਿੰਨ ਦਿਨਾਂ ਤੱਕ ਚੱਲਿਆ 'ਸਾਹਿੱਤਿਕ ਅਤੇ ਪੁਸਤਕ ਮੇਲਾ' ਅੱਜ ਬੜੇ ਹੀ ਉਤਸ਼ਾਹ, ਰੌਣਕ ਅਤੇ ਗੰਭੀਰ ਸਾਹਿੱਤਿਕ ਮਾਹੌਲ ਵਿਚ ਸਫਲਤਾਪੂਰਵਕ ਸਮਾਪਤ ਹੋਇਆ | ਜੋ ਕਿ ਪੰਜਾਬ ਪ੍ਰਾਂਤ ਪ੍ਰਕਾਸ਼ਨ ਅਤੇ ਸੰਯੋਜਕ ਨਰਿੰਦਰ ਸ਼ਰਮਾ ਦੀ ਅਗਵਾਈ ਪਿ੍ੰਸੀਪਲ ਰਪਿੰਦਰ ਪਟਿਆਲ ਦੇ ਸੁਚੱਜੇ ਪ੍ਰਬੰਧ ਹੇਠ ਹੋਇਆ | ਮੇਲੇ ਦੇ ਸਮਾਪਤੀ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਡੀ. ਐੱਸ. ਪੀ, ਰਾਮਪੁਰਾ ਫੂਲ ਮਨੋਜ ਕੁਮਾਰ ਸ਼ਰਮਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਕੁਲਦੀਪ ਰਾਈਆ, ਕਾਂਗਰਸ ਜ਼ਿਲ੍ਹਾ ਜਨਰਲ ਸਕੱਤਰ ਹਾਜ਼ਰ ਹੋਏ | ਇਸ ਮੌਕੇ ਡੀ.ਐੱਸ.ਪੀ ਮਨੋਜ ਕੁਮਾਰ ਸ਼ਰਮਾ ਨੇ ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਜੁੜਨ ਦਾ ਨਿੱਘਾ ਸੰਦੇਸ਼ ਦਿੱਤਾ | ਉਨ੍ਹਾਂ ਬੱਚਿਆਂ ਨੂੰ ਕਿਤਾਬਾਂ ਨੂੰ ਆਪਣਾ ਸੱਚਾ ਸਾਥੀ ਬਣਾਉਣ ਲਈ ਪ੍ਰੇਰਿਤ ਕੀਤਾ | ਪ੍ਰਬੰਧਕ ਸੰਮਤੀ ਵਲੋਂ ਡੀ.ਐੱਸ.ਪੀ ਮਨੋਜ ਕੁਮਾਰ ਸ਼ਰਮਾ ਅਤੇ ਕੁਲਦੀਪ ਰਾਈਆ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਉਪਰੰਤ ਬਾਬਾ ਗੁਰਚਰਨ ਦਾਸ, ਡੇਰਾ ਫੂਲ ਦੀ ਪਾਵਨ ਹਾਜ਼ਰੀ ਨਾਲ ਸਾਰਾ ਮਾਹੌਲ ਆਤਮਿਕ ਅਨੰਦ ਅਤੇ ਭਕਤੀ ਭਾਵ ਨਾਲ ਭਰ ਗਿਆ | ਉਨ੍ਹਾਂ ਦੇ ਆਸ਼ੀਰਵਾਦ ਨੇ ਸਮੂਹ ਸੰਗਤ ਨੂੰ ਅਤਿਅੰਤ ਪ੍ਰਭਾਵਿਤ ਕੀਤਾ | ਇਸ ਮੌਕੇ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਤਨੁਸ਼ੀਕਾ ਵਲੋਂ ਸਾਰੇ ਆਏ ਮੁੱਖ ਮਹਿਮਾਨਾਂ ਨੂੰ ਭਾਰਤ ਮਾਤਾ ਮੰਦਰ ਦੇ ਦਰਸ਼ਨ ਕਰਵਾਏ ਗਏ ਅਤੇ ਉੱਥੇ ਸਜਾਏ ਗਏ ਮਹਾਨ ਧਾਰਮਿਕ ਗ੍ਰੰਥਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਇਸੇ ਤਰ੍ਹਾਂ ਦਸਵੀਂ ਕਲਾਸ ਦੇ ਵਿਦਿਆਰਥੀ ਤਰੁਣ ਵਲੋਂ ਮੁੱਖ ਮਹਿਮਾਨਾਂ ਅਤੇ ਮਾਤਾ-ਪਿਤਾ ਨੂੰ ਗੀਤਾ, 18 ਉਪਨਿਸ਼ਦਾਂ, ਮਹਾਪੁਰਾਣਾਂ ਅਤੇ ਹੋਰ ਧਾਰਮਿਕ ਗ੍ਰੰਥਾਂ ਬਾਰੇ ਡੂੰਘੀ ਅਤੇ ਪ੍ਰਭਾਵਸ਼ਾਲੀ ਜਾਣਕਾਰੀ ਦਿੱਤੀ | ਪੁਸਤਕ ਮੇਲੇ ਦੌਰਾਨ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਅਤੇ ਪੁਸਤਕ ਪ੍ਰੇਮੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ | ਲੋਕਾਂ ਨੇ ਆਪਣੇ ਮਨਪਸੰਦ ਵਿਸ਼ਿਆਂ ਨਾਲ ਸੰਬੰਧਿਤ ਕਿਤਾਬਾਂ ਖ਼ਰੀਦਿਆਂ ਅਤੇ ਸਨਾਤਨ ਧਰਮ ਨਾਲ ਜੁੜੇ ਉੱਚ ਕੋਟੀ ਦੇ ਗ੍ਰੰਥਾਂ ਵਿਚ ਖ਼ਾਸ ਰੁਚੀ ਦਿਖਾਈ | ਪ੍ਰਬੰਧਕ ਸੰਮਤੀ ਦੇ ਸਰਪ੍ਰਸਤ ਯਸ਼ ਪਾਲ ਗੋਇਲ, ਪ੍ਰਧਾਨ ਪ੍ਰੇਮ ਪ੍ਰਕਾਸ਼, ਸੀਨੀਅਰ ਉਪ ਪ੍ਰਧਾਨ ਦਵਿੰਦਰ ਸਿੰਗਲਾ, ਮੈਨੇਜਰ ਗੁਰਪ੍ਰੀਤ ਸਿੰਘ, ਮੈਂਬਰ ਸੰਦੀਪ ਕੁਮਾਰ, ਰਾਜੀਵ ਕੁਮਾਰ, ਇੰਦਰਜੀਤ ਗੋਇਲ, ਐਡਵੋਕੇਟ ਹਰੀਸ਼ ਕੁਮਾਰ, ਸੰਜੀਵ ਕੁਮਾਰ, ਮਹਿੰਦਰ ਪਾਲ, ਪਵਨ ਕੁਮਾਰ ਸਮੇਤ ਸਮੂਹ ਮੈਂਬਰਾਂ ਦੀ ਸਰਗਰਮ ਸ਼ਮੂਲੀਅਤ ਰਹੀ | ਪ੍ਰਬੰਧਕ ਸੰਮਤੀ ਵਲੋਂ ਸਾਰੇ ਜ਼ਿੰਮੇਵਾਰ ਕੈਡੇਟਾਂ, ਐਨਐਸਐਸ ਵਲੰਟੀਅਰਾਂ ਅਤੇ ਐਨਸੀਸੀ ਕੈਡੇਟਾਂ ਨੂੰ ਸਨਮਾਨਿਤ ਕੀਤਾ | ਪ੍ਰੋਗਰਾਮ ਇੰਚਾਰਜ ਅਤੇ ਸੰਯੋਜਕ, ਵਿਦਿਆ ਮੰਦਰ ਦੇ ਯੋਗ ਪ੍ਰਮੁੱਖ ਵਿਪਨ ਕੁਮਾਰ ਅਤੇ ਸਹਿ ਪ੍ਰਮੁੱਖ ਸੁਸ਼ਮਾ ਸ਼ਰਮਾ ਅਤੇ ਬੀਨਾ ਜਿੰਦਲ ਨੂੰ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ ਗਈ | ਇਸ ਮੌਕੇ ਵਿਦਿਆ ਮੰਦਰ ਦੇ ਵਾਈਸ ਪਿ੍ੰਸੀਪਲ ਵਿਕਰਮਜੀਤ ਸਿੰਘ, ਕੋਆਰਡੀਨੇਟਰ ਅਨਮੋਲ ਕੌਸ਼ਲ, ਆਸ਼ੂ ਰਾਣੀ, ਨਿਰਮਲਜੀਤ ਕੌਰ ਅਤੇ ਜੋਤੀ ਖੁਰਾਨਾ ਵੀ ਹਾਜ਼ਰ ਰਹੇ |