04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਸੇਂਟ ਜ਼ੇਵੀਅਰਜ ਸਕੂਲ ਰਾਮਪੁਰਾ ਫੂਲ ਵਿਖੇ ਕਿ੍ਸਮਸ ਦਾ ਤਿਉਹਾਰ ਮਨਾਇਆ <br/>

Ad Position 21
No active advertisement
23-12-2025
ਰਾਮਪੁਰਾ ਫੂਲ, 22 ਦਸੰਬਰ (ਹੇਮੰਤ ਕੁਮਾਰ ਸ਼ਰਮਾ)-ਸੇਂਟ ਜ਼ੇਵੀਅਰਜ ਸਕੂਲ ਰਾਮਪੁਰਾ ਫੂਲ ਵਿਖੇ ਕਿ੍ਸਮਸ ਦਾ ਤਿਉਹਾਰ ਬੜੀ ਹੀ ਖ਼ੁਸ਼ੀ ਤੇ ਉਤਸ਼ਾਹ ਨਾਲ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਪ੍ਰਭੂ ਦਾ ਨਾਮ ਲੈ ਕੇ ਕੀਤੀ | ਸਕੂਲ ਦੇ ਬੱਚਿਆਂ ਨੇ ਪੰਡਾਲ ਵਿਚ ਬੈਠੇ ਹਰ ਦਰਸ਼ਕ ਦਾ ਸਵਾਗਤ ਕਰਨ ਲਈ ਮਨਮੋਹਕ ਆਵਾਜ਼ ਵਿਚ ਸਵਾਗਤੀ ਗੀਤ ਗਾਇਆ | ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਬੱਚਿਆਂ ਨੇ ਕਿ੍ਸਮਸ ਕੈਰਲ ਗਾ ਕੇ ਖ਼ੁਸ਼ੀਆਂ ਤੇ ਸਾਂਤੀ ਦਾ ਸੰਦੇਸ਼ ਦਿੱਤਾ | ਪ੍ਰਭੂ ਯਿਸੂ ਦੇ ਜਨਮ ਨੂੰ ਦਰਸਾਉਂਦਾ ਇੱਕ ਨਾਟਕ ਪੇਸ਼ ਕੀਤਾ ਗਿਆ | ਬੱਚਿਆਂ ਵਲੋਂ ਬਹੁਤ ਹੀ ਸਲੀਕੇ ਨਾਲ ਵੈਸਟਰਨ ਡਾਂਸ ਪੇਸ਼ ਕੀਤਾ | ਯੋਗਾ ਦੇ ਨਾਲ-ਨਾਲ ਡਾਂਸ ਕਰਕੇ ਸਕੂਲੀ ਬੱਚਿਆਂ ਨੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ | ਪ੍ਰੋਗਰਾਮ ਦੀ ਖ਼ਾਸ ਖਿੱਚ ਦਾ ਕੇਂਦਰ ਰਹੀ ਕਿ੍ਸਮਸ ਨਾਲ ਸੰਬੰਧਿਤ ਕੁਇਜ਼ ਬੱਚਿਆਂ ਨੇ ਪ੍ਰਸ਼ਨਾਂ ਦੇ ਸਹੀ ਉੱਤਰ ਦੇ ਕੇ ਮੌਕੇ 'ਤੇ ਹੀ ਇਨਾਮ ਪ੍ਰਾਪਤ ਕੀਤੇ | ਪੰਜਾਬੀ ਭੰਗੜੇ ਨੇ ਪ੍ਰੋਗਰਾਮ ਨੂੰ ਸਿਖ਼ਰਾਂ 'ਤੇ ਪਹੁੰਚਾ ਦਿੱਤਾ | ਸਾਂਤਾ ਕਲਾਜ ਦੇ ਪੰਡਾਲ ਵਿਚ ਆਉਣ ਨਾਲ ਇੱਕ ਵੱਖਰੀ ਖ਼ੁਸ਼ੀ ਚਾਰੇ ਪਾਸੇ ਫੈਲ ਗਈ ਤੇ ਬੱਚਿਆਂ ਨੇ ਖੂਬ ਤਾੜੀਆਂ ਮਾਰੀਆਂ | ਸਕੂਲ ਦੇ ਮੈਨੇਜਰ ਫਾਦਰ ਆਂਦਰੇ ਫਰਨਾਂਡਿਜ ਤੇ ਫਾਦਰ ਮੈਥਿਆਸ ਨੇ ਬੱਚਿਆਂ ਨੂੰ ਪ੍ਰਭੂ ਯਿਸੂ ਮਸੀਹ ਦੇ ਜਨਮ ਬਾਰੇ ਦੱਸਿਆ | ਉਨ੍ਹਾਂ ਨੇ ਸਾਰੇ ਬੱਚਿਆਂ ਨੂੰ ਸ਼ਾਂਤੀ ਤੇ ਖ਼ੁਸ਼ੀ ਨਾਲ ਮਿਲ ਕੇ ਰਹਿਣ ਦਾ ਸੱਦਾ ਦਿੱਤਾ | ਸਕੂਲ ਦੇ ਪਿ੍ੰਸੀਪਲ ਫਾਦਰ ਯੂਲਾਲੀਓ ਫਰਨਾਂਡਿਜ ਨੇ ਅਮਨ, ਪਿਆਰ, ਸਾਂਤੀ, ਤੇ ਭਾਈਚਾਰਕ ਸਾਂਝ ਬਣਾ ਕੇ ਰੱਖਣ ਤੇ ਸਭ ਦਾ ਸਤਿਕਾਰ ਕਰਨ ਦਾ ਸੰਦੇਸ਼ ਦਿੱਤਾ | ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਕੋਆਰਡੀਨੇਟਰ ਮੈਡਮ ਪ੍ਰੇਮ ਲਤਾ ਤੇ ਮੈਡਮ ਅੰਜੂ ਬਾਲਾ ਨੇ ਯੋਗ ਅਗਵਾਈ ਕੀਤੀ | ਸਕੂਲ ਮੈਨੇਜਮੈਂਟ ਵਲੋਂ ਸਾਰੇ ਵਿਦਿਆਰਥੀਆਂ ਨੂੰ ਚਾਕਲੇਟ ਤੇ ਬਿਸਕੁਟ ਵੰਡੇ | ਪਿ੍ੰਸੀਪਲ ਫਾਦਰ ਯੂਲਾਲੀਓ ਫਰਨਾਂਡਿਜ ਨੇ ਬੱਚਿਆਂ ਨੂੰ ਤਿਆਰੀ ਕਰਵਾਉਣ ਵਾਲੇ ਸਾਰੇ ਅਧਿਆਪਕਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਐਨ. ਜੀ. ਓ. ਕੋਆਰਡੀਨੇਸ਼ਨ ਸੋਸਾਇਟੀ ਨੇ ਧੁੰਦ ਕਾਰਨ ਸੜਕ ਹਾਦਸਿਆਂ ਨੂੰ ਰੋਕਣ ਲਈ ਰਿਫਲੈਕਟਿਵ ਸਟਿੱਕਰ ਲਗਾਏ <br/> ਅਗਲੀ ਖ਼ਬਰ ਸਰਵਹਿੱਤਕਾਰੀ ਤਿੰਨ ਦਿਨਾ ਸਾਹਿਤਿਕ ਅਤੇ ਪੁਸਤਕ ਮੇਲਾ ਭਾਵਪੂਰਕ ਸਮਾਪਤ ਹੋਇਆ <br/>
Ad Position 24