05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਮਾਨਸਾ ਰੋਡ 'ਤੇ ਕੱਟੇ ਗਏ ਦਰੱਖਤਾਂ ਦੇ ਸੰਬੰਧ ਵਿਚ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 26-12-2025
ਬਠਿੰਡਾ, 25 ਦਸੰਬਰ (ਅਵਤਾਰ ਸਿੰਘ ਕੈਂਥ)- ਬੀਤੇ ਦਿਨ ਮਾਨਸਾ ਰੋਡ 'ਤੇ ਜੋ ਦਰਖਤਾਂ ਦੀ ਕਟਾਈ ਕੀਤੀ ਗਈ | ਉਨ੍ਹਾਂ ਦੇ ਸਬੰਧ ਵਿਚ ਸਮਾਜ ਸੇਵੀ ਸਿਹਤ ਭਾਈ ਮਤੀ ਦਾਸ ਨਗਰ ਅਤੇ ਨਛੱਤਰ ਨਗਰ ਦੀਆਂ ਨਿਵਾਸੀਆਂ ਵਲੋਂ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਈ ਮੇਲ ਰਾਹੀਂ ਦਿੱਤਾ ਗਿਆ, ਜਿਸ ਵਿਚ ਉਨ੍ਹਾਂ ਨੇ ਡੀ.ਐਫ.ਓ.ਵਲੋਂ ਜੋ ਲੈਟਰ 22-12-25 ਨੂੰ ਜੋ ਮੀਟਿੰਗ ਵਿਚ ਪੇਸ਼ ਕੀਤਾ ਸੀ, ਉਸ 'ਚ ਕਿਤੇ ਵੀ ਦਰੱਖਤਾਂ ਕੱਟਣ ਦੀ ਮਨਜ਼ੂਰੀ ਦਾ ਜ਼ਿਕਰ ਨਹੀਂ ਕੀਤਾ ਗਿਆ | ਮੌਕੇ 'ਤੇ ਪਹੁੰਚ ਕੇ ਕਿਸ ਉਚ ਅਧਿਕਾਰੀ ਨੇ ਪੜਤਾਲ ਕੀਤੀ ਹੈ ਕਿ ਜਿਸ ਵਾਸਤੇ ਇਹ ਦਰੱਖਤਾਂ ਕੱਟੇ ਗਏ ਹਨ ਉਹ ਮਨਜ਼ੂਰੀ ਮੁਤਾਬਿਕ ਹਨ | ਮੰਗ ਪੱਤਰ ਦੇਣ ਵਾਲੇ ਆਗੂਆਂ ਨੇ ਜ਼ਿਕਰ ਕੀਤਾ ਇਹ ਮਨਜ਼ੂਰੀ ਡੀ.ਐਫ.ਓ. ਨੇ ਆਪਣੀ ਚਿੱਠੀ ਵਿਚ ਜ਼ਿਕਰ ਕੀਤਾ ਹੈ, ਉਹ ਪੂਰੀ ਗਲਤ ਢੰਗ ਨਾਲ ਲੈ ਗਈ ਹੈ | ਇਥੋਂ ਤੱਕ ਸਾਨੂੰ ਜਾਣਕਾਰੀ ਹੈ ਕਿ ਇਹ ਮਨਜ਼ੂਰੀ ਕੇਂਦਰ ਸਰਕਾਰ ਤੋਂ ਰਾਸਤੇ ਲਈ ਗਈ ਹੈ, ਜਦ ਕਿ ਮੌਕੇ ਤੋਂ ਜੋ ਦਰੱਖਤ ਕੱਟੇ ਗਏ ਹਨ ਉਥੇ ਚਾਰਦੀਵਾਰੀ ਬਣੀ ਹੋਈ ਹੈ ਤੇ ਜਿੱਥੇ ਇਸ ਕਲੋਰੀ ਦੇ ਗੇਟ ਹਨ ਜੋ ਕਿ 20/25 ਫੁੱਟ ਚੌੜੇ ਹਨ ਉਥੇ ਕੋਈ ਦਰੱਖਤ ਨਹੀਂ ਹੈ | ਸਾਨੂੰ ਇਸ ਦਾ ਸ਼ੱਕ ਹੈ ਕੀ ਇਹ ਦਰੱਖਤ ਕਾਲੋਨੀ ਦੀ ਦਿੱਖ ਦਿਖਾਉਣ ਵਾਸਤੇ ਕੱਟੇ ਜਾ ਰਹੇ ਹਨ | ਉਨ੍ਹਾਂ ਮੰਗ ਕੀਤੀ ਕਿ ਕਿਸੇ ਉੱਚ ਅਧਿਕਾਰੀ ਤੋਂ ਹੜਤਾਲ ਕਰਕੇ ਉਸ ਦੀ ਕਾਪੀ 5 ਜਨਵਰੀ 2026 ਤੱਕ ਸਾਨੂੰ ਦਿੱਤੀ ਜਾਵੇ | ਇਸ ਤੋਂ ਪਹਿਲਾਂ ਇਨ੍ਹਾਂ ਦਰੱਖਤਾਂ ਨੂੰ ਕੱਟਿਆ ਨਾ ਜਾਵੇ ਨਹੀਂ ਤਾਂ ਸਮਾਜ ਸੇਵੀਆਂ ਵਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਿੱਧੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ | ਉਨ੍ਹਾਂ ਕਿਹਾ ਕਿ ਹਾਈ ਕੋਰਟ ਵਲੋਂ ਪੰਜਾਬ ਵਿਚ ਕਿਤੇ ਵੀ ਦਰੱਖਤਾਂ ਨਾ ਕੱਟੇ ਜਾਣ ਦੀ ਰੋਕ ਲਗਾਈ ਹੈ | ਹੁਣ ਪੰਜਾਬ ਵਿਚ ਪੰਜਾਬ ਹਾਈਕੋਰਟ ਤੋਂ ਮਨਜ਼ੂਰੀ ਬਿਨ੍ਹਾਂ ਕੋਈ ਵੀ ਦਰਖਤ ਨਹੀਂ ਕੱਟ ਸਕੇਗਾ | ਇਸ ਮੌਕੇ ਸੂਬੇਦਾਰ ਜਗਰਾਜ ਸਿੰਘ, ਹਰ ਮਿਲਾਪ ਗਰੇਵਾਲ, ਨੈਬ ਸਿੰਘ ਲਾਲੇਆਣਾ, ਪ੍ਰਗਟ ਸਿੰਘ, ਐਮ.ਸੀ. ਭੰਗੂ ਸੋਹਣ ਸਿੰਘ ਜੰਵਾਧਾ ਆਦਿ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਬੱਸ ਅੱਡਾ ਬਚਾਓ ਸੰਘਰਸ਼ ਮੋਰਚਾ ਵਲੋਂ ਚੜ੍ਹਦੇ ਵਰੇ੍ਹ 'ਚ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਐਲਾਨ <br/> ਅਗਲੀ ਖ਼ਬਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਸੰਬੰਧੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਆਰੰਭ <br/>
Ad Position 24