05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਪੁਲਿਸ ਨੇ 5.80 ਗ੍ਰਾਮ ਹੈਰੋਇਨ ਫੜੀ

Ad Position 21
repet_subhas-goyals [Copy P29]
ਅਜੀਤ ਡੈਸਕ 26-12-2025
ਕੋਟਫੱਤਾ, 25 ਦਸੰਬਰ (ਰਣਜੀਤ ਸਿੰਘ ਬੁੱਟਰ)-ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਦੇ ਤਹਿਤ ਥਾਣਾ ਕੋਟਫੱਤਾ ਦੀ ਪੁਲਿਸ ਪਾਰਟੀ ਨੇ ਪਿੰਡ ਧੰਨ ਸਿੰਘ ਖਾਨਾ ਦੇ ਇਕ ਨੌਜਵਾਨ ਨੂੰ 5.80 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ¢ ਸਬ ਇੰਸਪੈਕਟਰ ਅਮਰੀਕ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ ਕਿ ਭਾਈ ਬਖਤÏਰ ਕੋਲ ਬਣੇ ਰੇਲਵੇ ਓਵਰ ਬਿ੍ਜ ਦੇ ਹੇਠ ਇੱਕ ਸ਼ੱਕੀ ਵਿਅਕਤੀ ਦਿਖਾਈ ਦਿੱਤਾ ਜਿਸਨੂੰ ਲੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 5.80 ਗ੍ਰਾਮ ਹੈਰੋਇਨ ਬਰਾਮਦ ਹੋਈ | ਜਿਸ 'ਤੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ¢ ਗਿ੍ਫ਼ਤਾਰ ਵਿਅਕਤੀ ਪਹਿਚਾਣ ਚਮਕੌਰ ਸਿੰਘ ਵਾਸੀ ਧੰਨ ਸਿੰਘ ਖਾਨਾ ਵਜੋਂ ਹੋਈ¢ ਸਬ ਇੰਸਪੈਕਟਰ ਅਮਰੀਕ ਸਿੰਘ ਨੇ ਚਮਕÏਰ ਸਿੰਘ ਖਿਲਾਫ ਨਸ਼ਾ ਰੋਕੂ ਐਕਟ ਤਹਿਤ ਮਾਮਲਾ ਦਰਜ ਕਰ ਲਿਆ¢
20 ਗੁੱਟੇ ਚਾਈਨਾ ਡੋਰ ਸਮੇਤ ਇਕ ਕਾਬੂ
ਬਠਿੰਡਾ, 25 ਦਸੰਬਰ (ਵੀਰਪਾਲ ਸਿੰਘ)-ਬਸੰਤ ਪੰਚਮੀ ਦਾ ਤਿਉਹਾਰ ਨੇੜੇ ਆਉਂਦਿਆਂ ਬਠਿੰਡਾ ਵਿਚ ਪਤੰਗਾਂ ਅਤੇ ਚਾਇਨਾ ਡੋਰ ਵਿਕਣ ਦਾ ਬਾਜ਼ਾਰ ਗਰਮ ਰਹਿੰਦਾ ਹੈ | ਪ੍ਰਸ਼ਾਸ਼ਨ ਦੀ ਸਖ਼ਤੀ ਦੇ ਬਾਵਜੂਦ ਬਠਿੰਡਾ ਵਿਚ ਚਾਇਨਾ ਡੋਰ ਵੇਚਣ ਦੀ ਕਾਲਾਬਾਜ਼ਾਰੀ ਦਾ ਜ਼ੋਰ ਰਿਹਾ, ਬਠਿੰਡਾ ਪੁਲਿਸ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਚਾਇਨਾ ਡੋਰ ਦਾ ਕੰਮ ਕਰਨ ਵਾਲੇ ਵਿਅਕਤੀ ਨੂੰ ਗਿ੍੍ਰਫ਼ਤਾਰ ਕਰਕੇ 20 ਗੁੱਟੇ ਚਾਇਨਾ ਡੋਰ ਦੇ ਬਰਾਮਦ ਕੀਤੇ ਗਏ ਹਨ | ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਗੁਰਸਾਹਿਬ ਸਿੰਘ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਖ਼ਬਰ ਵਲੋਂ ਥਾਣਾ ਸਿਵਲ ਲਾੲ ੀਨ ਵਿਖੇ ਇਤਲਾਹ ਦਿੱਤੀ ਗਈ ਸੀ ਕਿ ਆਕਾਸ਼ ਨਾਂਅ ਦਾ ਇਕ ਵਿਅਕਤੀ ਬਾਹਰੋਂ ਚਾਇਨਾ ਡੋਰ ਮੰਗਵਾ ਕੇ ਬਠਿੰਡਾ ਜ਼ਿਲ੍ਹੇ ਦੇ ਬਜ਼ਾਰਾਂ ਵਿਚ ਗਾਹਕਾਂ ਨੂੰ ਵੇਚਣ ਦਾ ਕੰਮ ਕਰਦਾ ਹੈ | ਪਿੁਲਸ ਵਲੋਂ ਮੁਖ਼ਬਰੀ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਚਾਇਨਾ ਡੋਰ ਵੇਚਣ ਦੇ ਆਦੀ ਆਕਾਸ਼ ਵਾਸੀ ਧੋਬੀਆਣਾ ਬਸਤੀ ਬਠਿੰਡਾ ਨੂੰ ਗਿ੍ਫ਼ਤਾਰ ਕਰਕੇ 20 ਗੁੱਟੇ ਚਾਈਨਾ ਡੋਰ ਬਰਾਮਦ ਕਰ ਲਈ ਗਈ | ਉਕਤ ਵਿਅਕਤੀ 'ਤੇ ਥਾਣਾ ਸਿਵਲ ਲਾਈਨ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ |
ਬੀ.ਜੀ.ਐਨ ਸਕੂਲ ਵਿਖੇ ਗੱਤਕਾ ਕੋਚਿੰਗ ਕਲਾਸਾਂ ਦੀ ਸ਼ੁਰੂਆਤ
ਸੀਂਗੋ ਮੰਡੀ, 25 ਦਸੰਬਰ (ਪਿ੍ੰਸ ਗਰਗ)- ਬੀ.ਜੀ.ਐਨ ਸਕੂਲ ਸ਼ੇਰਗੜ੍ਹ ਨੇ ਗੱਤਕਾ ਕੋਚਿੰਗ ਕਲਾਸਾਂ ਸ਼ੁਰੂ ਕਰਕੇ ਵਿਦਿਆਰਥੀਆਂ ਵਿਚ ਸਰੀਰਕ ਤੰਦਰੁਸਤੀ, ਅਨੁਸ਼ਾਸਨ ਅਤੇ ਸਭਿਆਚਾਰਕ ਵਿਰਾਸਤ ਦੀ ਕਦਰ ਨੂੰ ਉਤਸ਼ਾਹਿਤ ਕਰਕੇ ਸੰਪੂਰਨ ਸਿੱਖਿਆ ਵੱਲ ਇਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਹੈ¢ ਇਹ ਜਾਣਕਾਰੀ ਦਿੰਦਿਆਂ ਸਕੂਲ ਪਿ੍ੰਸੀਪਲ ਮੈਡਮ ਤਿ੍ਪਤਾ ਬਜਾਜ ਨੇ ਕਿਹਾ ਕਿ ਇਹ ਪਹਿਲ ਕਦਮੀ ਸਕੂਲ ਵਿੱਚ ਪੜਾਈ ਤੋਂ ਇਲਾਵਾ ਨÏਜਵਾਨ ਮਨਾ ਨੂੰ ਪਾਲਣ ਵਿੱਚ ਦਿ੍ੜ੍ਹ ਵਿਸ਼ਵਾਸ ਨੂੰ ਦਰਸਾਉਂਦੀ ਹੈ¢ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਲਈ ਮਾਹਿਰ ਕੋਚਾਂ ਦੀ ਨਿਯੁਕਤੀ ਕੀਤੀ ਗਈ ਸੀ, ਜਿਸ ਨਾਲ ਵਿਦਿਆਰਥੀਆਂ ਵਿੱਚ ਆਤਮਵਿਸ਼ਵਾਸ ਅਤੇ ਸਵੈ ਅਨੁਸ਼ਾਸਨ ਬਣਾਉਣ ਵਿੱਚ ਮਦਦ ਮਿਲੀ¢ ਵਿਦਿਆਰਥੀਆਂ ਨੇ ਸ਼ਲਾਘਾਯੋਗ ਪ੍ਰਦਰਸ਼ਨ ਕੀਤੇ¢ ਸਕੂਲ ਚੇਅਰਮੈਨ ਅਮਿਤ ਗੁਪਤਾ ਤੇ ਪਿ੍ੰਸੀਪਲ ਸ੍ਰੀਮਤੀ ਤਿ੍ਪਤਾ ਬਜਾਜ ਦੀ ਦੂਰਦਰਸ਼ੀ ਅਗਵਾਈ ਹੇਠ ਸਕੂਲ ਪੇਂਡੂ ਖੇਤਰ ਵਿਚ ਚੰਗੀ ਸਿੱਖਿਆ ਪ੍ਰਦਾਨ ਕਰਨ ਦੇ ਆਪਣੇ ਮਿਸ਼ਨ ਨੂੰ ਜਾਰੀ ਰੱਖਦਾ ਹੈ¢ ਖੇਡਾਂ, ਗੈਸਟ ਲੈਕਚਰਾਂ ਤੇ ਸਿੱਖਣ ਆਧਾਰਿਤ ਗਤੀਵਿਧੀਆਂ ਰਾਹੀਂ ਸਕੂਲ ਵਿਦਿਆਰਥੀਆਂ ਨੂੰ ਲਗਾਤਾਰ ਤਰੱਕੀ ਦੇ ਮੌਕੇ ਦੇ ਰਿਹਾ ਹੈ¢


Ad Position 22
No active advertisement
ਪਿਛਲੀ ਖ਼ਬਰ ਇਕ ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ਾਂ ਹੇਠ ਤਿੰਨ ਨਾਮਜ਼ਦ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ-ਸੰਮਤੀ ਚੋਣ ਨਤੀਜੇ ਲੋਕਾਂ ਨੇ ਕਾਂਗਰਸ ਲੀਡਰਸ਼ਿਪ ਨੂੰ ਸਪੱਸ਼ਟ ਤੌਰ 'ਤੇ ਕੀਤਾ ਰੱਦ <br/>
Ad Position 24