05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਅੱਠਵੇਂ ਪੀਪਲਜ਼ ਲਿਟਰੇਰੀ ਫ਼ੈਸਟੀਵਲ ਦਾ ਹੋਇਆ ਆਗਾਜ਼ <br/>

Ad Position 21
repet_subhas-goyals [Copy P29]
ਅਜੀਤ ਡੈਸਕ 26-12-2025
ਬਠਿੰਡਾ, 25 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੱਜ ਅੱਠਵੇਂ ਪੀਪਲਜ਼ ਲਿਟਰੇਰੀ ਫ਼ੈਸਟੀਵਲ ਦਾ ਸਥਾਨਕ ਟੀਚਰਜ਼ ਹੋਮ ਵਿਖੇ ਆਗਾਜ਼ ਹੋ ਗਿਆ | ਇਸ ਮੌਕੇ ਉਦਘਾਟਨੀ ਸੈਸ਼ਨ ਦੌਰਾਨ 'ਰੰਗ, ਨਸਲ, ਰਾਸ਼ਟਰਵਾਦ ਦੇ ਬਿਰਤਾਂਤ-ਆਧੁਨਿਕ ਸੂਚਨਾ ਤਕਨਾਲੋਜੀ ਦਾ ਰੋਲ' ਵਿਸ਼ੇ 'ਤੇ ਬੋਲਦਿਆਂ ਪ੍ਰਸਿੱਧ ਪੱਤਰਕਾਰ ਸੀਤਲ ਪੀ. ਸਿੰਘ ਦਿੱਲੀ ਨੇ ਕਿਹਾ ਕਿ ਸੰਚਾਰ ਸਾਧਨਾਂ ਵਿਚ ਤਕਨੀਕੀ ਕ੍ਰਾਂਤੀ ਆਉਣ ਦੇ ਨਾਲ ਮੀਡੀਆ ਉੱਤੇ ਕਾਰਪੋਰੇਟੀ ਸੱਤਾ ਘਰਾਣਿਆਂ ਦਾ ਗਲਬਾ ਸਥਾਪਿਤ ਹੋ ਗਿਆ ਹੈ¢ ਸਿੱਟੇ ਵਜੋਂ ਵਿਚਾਰਧਾਰਕ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਗੰਭੀਰ ਖ਼ਤਰੇ ਪੈਦਾ ਹੋ ਗਏ ਹਨ¢ ਇਸ ਸਮੇਂ ਸਮਾਜ ਵਿਚ ਹਰ ਕਿਸਮ ਦੀ ਵਿਚਾਰਕ ਵਿਭਿੰਨਤਾ ਨੂੰ ਖ਼ਤਮ ਕਰਕੇ ਸੱਤਾ ਮੁਆਫਿਕ ਰੰਗ ਵਿਚ ਰੰਗਿਆ ਜਾ ਰਿਹਾ ਹੈ¢ ਦੁਨੀਆਂ ਭਰ ਵਿਚ ਫਾਸ਼ੀਵਾਦੀ ਤਾਕਤਾਂ ਤਕਨੀਕੀ ਸੰਚਾਰ ਸਾਧਨਾਂ ਦੀ ਮਦਦ ਨਾਲ ਲੋਕ ਮਸਲਿਆਂ ਨੂੰ ਅਣਗੌਲੇ ਕਰ ਰਹੀਆਂ ਹਨ¢ ਸੰਸਥਾ ਪੀਪਲਜ਼ ਫੋਰਮ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਪੀਪਲਜ਼ ਲਿਟਰੇਰੀ ਫ਼ੈਸਟੀਵਲ ਵਿਚਾਰਕ ਸੰਵਾਦ ਦਾ ਮੰਚ ਹੈ¢ ਮੁੱਖ ਮਹਿਮਾਨ ਜਸਵੰਤ ਸਿੰਘ ਜ਼ਫ਼ਰ ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੀਪਲਜ਼ ਲਿਟਰੇਰੀ ਫ਼ੈਸਟੀਵਲ ਵਰਗੇ ਮੰਚ ਸਮਾਜ ਦੇ ਬੌਧਿਕ ਵਿਕਾਸ ਵਿਚ ਆਪਣਾ ਵੱਡਾ ਰੋਲ ਨਿਭਾ ਰਹੇ ਹਨ¢ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਪ੍ਰੋ. ਸ਼ੁੱਭਪ੍ਰੇਮ ਬਰਾੜ ਨੇ ਕੀਤੀ¢ ਜਦਕਿ ਸੈਸ਼ਨ ਦਾ ਸੰਚਾਲਨ ਜਸਪਾਲ ਮਾਨਖੇੜਾ ਨੇ ਕੀਤਾ¢ ਇਸ ਮੌਕੇ ਕਰਨਲ ਬਲਬੀਰ ਸਿੰਘ ਸਰਾਂ ਦੀ ਪੁਸਤਕ 'ਗੁਰੂ ਨਾਨਕ ਦੀ ਸਾਖੀ' ਅਤੇ 'ਤਾਸਮਾਨ' ਮੈਗਜ਼ੀਨ ਦਾ ਨਵਾਂ ਅੰਕ ਵੀ ਜਾਰੀ ਕੀਤਾ ਗਿਆ¢ ਦੂਜੇ ਸੈਸ਼ਨ ਵਿਚ ਪੁਸਤਕ 'ਪੰਜਾਬ: ਫ਼ਸਲਾਂ ਹੇਠੋਂ ਖਿਸਕਦੀ ਜ਼ਮੀਨ' ਉਪਰ ਭਖਵੀਂ ਵਿਚਾਰ ਚਰਚਾ ਵਿਚ ਇਹ ਤੱਥ ਉਭਰ ਕੇ ਸਾਹਮਣੇ ਆਇਆ ਕਿ ਖੇਤੀ ਹੇਠੋਂ ਘੱਟਦੀ ਜ਼ਮੀਨ ਵੱਡੇ ਸਭਿਆਚਾਰਕ ਸੰਕਟ ਪੈਦਾ ਕਰ ਰਹੀ ਹੈ¢ ਇਸ ਦਾ ਮੁਲਾਂਕਣ ਸਿਰਫ਼ ਆਰਥਿਕ ਪੱਖ ਤੋਂ ਕਰਨਾ, ਸਮਾਜਿਕ ਪੱਖੋਂ ਵਾਜਬ ਨਹੀਂ¢ ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਜ਼ਮੀਨ ਬਚਾਉਣ ਦੀ ਲੜਾਈ ਕਿਸਾਨ ਅਤੇ ਮਜ਼ਦੂਰ ਦੀ ਸਾਂਝੀ ਲੜਾਈ ਹੈ¢ ਖੇਤੀ ਵਿਗਿਆਨੀ ਨਵਤੇਜ ਸਿੰਘ ਬੈਂਸ ਅਨੁਸਾਰ ਸਰਕਾਰੀ ਨੀਤੀਆਂ ਜ਼ਮੀਨ ਦੇ ਸਮਾਜਕ ਪੱਖ ਤੋਂ ਦੋਸ਼ ਪੂਰਨ ਹਨ¢ ਮਜ਼ਦੂਰ ਆਗੂ ਲਖਵੀਰ ਸਿੰਘ ਲੌਂਗੋਵਾਲ ਨੇ ਮਜ਼ਦੂਰਾਂ ਦੇ ਕਾਨੂੰਨੀ ਹੱਕ ਪ੍ਰਾਪਤ ਕਰਨ ਵਿਚ ਸਮਾਜਕ ਅੜਚਣਾਂ ਦੀ ਗੱਲ ਕੀਤੀ¢ ਗੁਰਪ੍ਰੀਤ ਸਿੰਘ ਤੂਰ ਨੇ ਕਿਹਾ ਕਿ ਲੈਂਡ ਪੂਲਿੰਗ ਵਰਗੇ ਖ਼ਤਰਨਾਕ ਵਰਤਾਰਿਆਂ ਨੂੰ ਸਮਝਣ ਲਈ ਅਜਿਹੀਆਂ ਲਿਖਤਾਂ ਦੀ ਲੋੜ ਹੈ¢ ਇਸ ਮੌਕੇ ਪੁਸਤਕ ਸਭਿਆਚਾਰ ਦੇ ਪ੍ਰਚਾਰ-ਪਾਸਾਰ ਹਿੱਤ ਕੰਮ ਕਰਨ ਵਾਲੇ ਮਾਸਟਰ ਗਿਆਨ ਸਿੰਘ ਨੂੰ ਸਨਮਾਨਿਤ ਕੀਤਾ ਗਿਆ¢ ਇਸ ਤੋਂ ਪਹਿਲਾਂ ਜਸਵੰਤ ਸਿੰਘ ਜ਼ਫ਼ਰ ਨੇ ਪੁਸਤਕ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ¢ ਪੁਸਤਕ ਪ੍ਰਦਰਸ਼ਨੀ ਵਿਚ ਪੰਜਾਬੀ ਹਿੰਦੀ ਅਤੇ ਅੰਗਰੇਜ਼ੀ ਦੇ 15 ਤੋਂ ਵੱਧ ਪ੍ਰਕਾਸ਼ਕ ਸ਼ਾਮਲ ਹਨ¢ ਗੁਰਪ੍ਰੀਤ ਬਠਿੰਡਾ ਅਤੇ ਨਿਰਲੇਪ ਸਿੰਘ ਮੁਹਾਲੀ ਵਲੋਂ 'ਸੁਖਨ ਜਿਨ੍ਹਾਂ ਦੇ ਪੱਲੇ' ਸਿਰਲੇਖ ਅਧੀਨ ਪੰਜਾਬੀ ਲੇਖਕਾਂ ਦੇ ਚਿੱਤਰਾਂ ਦੀ ਖ਼ੂਬਸੂਰਤ ਪ੍ਰਦਰਸ਼ਨੀ ਲਗਾਈ ਗਈ¢

Ad Position 22
No active advertisement
ਪਿਛਲੀ ਖ਼ਬਰ ਸ਼ਿਵਾਲਿਕ ਹਿੱਲਜ਼ ਪਬਲਿਕ ਸਕੂਲ ਵਿਖੇ 'ਸਫ਼ਰ-ਏ-ਸ਼ਹਾਦਤ' ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਗੁਪਤਾ ਹਸਪਤਾਲ 'ਚ 77 ਸਾਲਾਂ ਦੇਵੀ ਦਿਆਲ ਦੇ ਦੋਵੇਂ ਗੋਡਿਆਂ ਦੀ ਰੋਬੋਟਿਕ ਰਾਹੀਂ ਸਫ਼ਲ ਸਰਜਰੀ ਹੋਈ <br/>
Ad Position 24