ਚਾਉਕੇ, 25 ਦਸੰਬਰ (ਮਨਜੀਤ ਸਿੰਘ ਘੜੈਲੀ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ਼ਿਵਾਲਿਕ ਹਿੱਲਜ਼ ਪਬਲਿਕ ਸਕੂਲ ਰਾਮਪੁਰਾ ਵਿਖੇ 'ਸਫ਼ਰ ਏ ਸ਼ਹਾਦਤ' ਨੂੰ ਸਮਰਪਿਤ ਧਾਰਮਿਕ ਸਮਾਗਮ ਬੜੀ ਸ਼ਰਧਾ ਨਾਲ ਮਨਾਇਆ ਗਿਆ¢ ਇਸ ਪ੍ਰੋਗਰਾਮ ਦੀ ਸ਼ੁਰੂਆਤ ਬੱਚਿਆਂ ਵਲੋਂ ਗੁਰਬਾਣੀ ਸ਼ਬਦ ਦੁਆਰਾ ਕੀਤੀ ਗਈ¢ ਸਾਰੇ ਵਿਦਿਆਰਥੀਆਂ ਨੇ ਸੰਗਤ ਰੂਪ ਚ ਇਸ ਪ੍ਰੋਗਰਾਮ ਦਾ ਆਨੰਦ ਲਿਆ¢ ਵਿਦਿਆਰਥੀਆਂ ਨੇ ਗੁਰੂ ਸਾਹਿਬਾਨ ਅਤੇ ਚਾਰ ਸਾਹਿਬਜ਼ਾਦਿਆਂ ਦੇ ਜੀਵਨ ਨਾਲ ਸਬੰਧਿਤ ਕਵਿਤਾਵਾਂ ਤੇ ਵਾਰਾਂ ਦੁਆਰਾ ਸਭ ਨੂੰ ਨਿਹਾਲ ਕੀਤਾ¢ ਪੰਜਾਬੀ ਅਧਿਆਪਕ ਮੈਡਮ ਜਸਵੀਰ ਕÏਰ ਨੇ ਬਹੁਤ ਹੀ ਸੰਖੇਪ ਰੂਪ 'ਚ ਸਫ਼ਰ ਏ ਸ਼ਹਾਦਤ ਦੇ ਇਤਿਹਾਸ ਨਾਲ ਬੱਚਿਆਂ ਨੂੰ ਜਾਣੂੰ ਕਰਵਾਇਆ¢ ਜਿਸ ਵਿਚ 'ਰੈੱਡ ਹਾਊਸ' ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ¢ ਇਸ ਸਮਾਗਮ ਦÏਰਾਨ ਵਿਦਿਆਰਥੀਆਂ ਨੇ ਲੰਗਰ ਸੇਵਾ ਚ ਵੱਧ-ਚੜ੍ਹ ਕੇ ਹਿੱਸਾ ਲਿਆ¢ਇਸ ਮÏਕੇ ਤੇ ਐੱਮ. ਡੀ. ਗਗਨਦੀਪ ਸ਼ਰਮਾ, ਮੈਡਮ ਆਕਾਸ਼ਦੀਪ ਸ਼ਰਮਾ ਅਤੇ ਪਿ੍ੰਸੀਪਲ ਮੈਡਮ ਰਵਿੰਦਰਪਾਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਇਹਨਾਂ ਦਿਨਾਂ ਨੂੰ ਸ਼ਰਧਾ ਨਾਲ ਮਨਾਉਣ ਦੇ ਨਾਲ-ਨਾਲ ਸਾਨੂੰ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਦੇ ਜੀਵਨ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ¢ ਉਨ੍ਹਾਂ ਕਿਹਾ ਕਿ ਸਾਹਿਬਜ਼ਾਦੇ ਉਮਰਾਂ ਚ ਭਾਵੇਂ ਛੋਟੇ ਸਨ ਪਰ ਉਨ੍ਹਾਂ ਦਾ ਜੀਵਨ ਸਾਨੂੰ ਆਪਣੇ ਸਿਦਕ 'ਚ ਪਰਪੱਕ ਰਹਿਣ ਦੀ ਝਾਕੀ ਦਿਖਾਉਂਦਾ ਹੈ¢ ਉਨ੍ਹਾਂ ਦੀ ਅਡੋਲ ਅਵਸਥਾ, ਦਿ੍ੜ੍ਹ ਇਰਾਦੇ ਅੱਗੇ ਸਾਰਿਆਂ ਦਾ ਸਿਰ ਝੁਕਦਾ ਹੈ ਅਤੇ ਉਨ੍ਹਾਂ ਦੀ ਕੁਰਬਾਨੀ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ¢ ਸਮੂਹ ਸਕੂਲ ਸਟਾਫ਼ ਨੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਸਿਜਦਾ ਕੀਤਾ¢