ਬਠਿੰਡਾ, 25 ਦਸੰਬਰ (ਵੀਰਪਾਲ ਸਿੰਘ)-ਵਿਦਿਆਰਥੀ ਲੋਕ ਭਲਾਈ ਸੰਗਠਨ ਪੰਜਾਬ ਅਤੇ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਵਲੋਂ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਖਿਲਾਫ ਸੰਘਰਸ਼ ਵਿੱਢਣ ਦੀਆਂ ਤਿਆਰੀਆਂ ਨੂੰ ਲੈ ਟੀਚਰ ਹੋਮ ਵਿਖੇ ਮੀਟਿੰਗ ਕੀਤੀ ਗਈ, ਜਿਸ ਵਿਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਬਿਜਲੀ ਬਿੱਲ ਤੇ ਮਨਰੇਗਾ ਵਿਰੋਧੀਆਂ ਮਨਸੂਬਿਆਂ ਖਿਲਾਫ ਪਿੰਡਾਂ ਦੇ ਮਜ਼ਦੂਰਾਂ ਅਤੇ ਧਰਾਤਲ ਮਜ਼ਦੂਰ ਜਥੇਬੰਦੀ ਆਗੂਆਂ ਵਲੋਂ ਭਾਗ ਲਿਆ ਗਿਆ | ਇਸ ਮੌਕੇ ਹਾਜਰੀਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇਹ ਯੋਜਨਾ ਦਾ ਨਾਮ ਹੀ ਨਹੀਂ ਬਦਲਿਆ ਸਗੋਂ ਆਪਣਾ ਯੋਗਦਾਨ 90 ਫ਼ੀਸਦੀ ਤੋਂ ਘਟਾ ਕੇ 60 ਫ਼ੀਸਦੀ ਕਰਨ ਨਾਲ ਮਨਰੇਗਾ ਸਕੀਮ ਨੂੰ ਖ਼ਤਮ ਕਰਕੇ ਮਜ਼ਦੂਰ ਦੇ ਚੁੱਲਿ੍ਹਆਂ ਨੂੰ ਠੰਡਾ ਕੀਤਾ ਜਾ ਰਿਹਾ ਹੈ¢ ਇਸ ਮੌਕੇ ਦੇਸ਼ ਵਾਸੀ ਵਿਦਿਆਰਥੀ ਲੋਕ ਭਲਾਈ ਸੰਗਠਨ ਪੰਜਾਬ ਦੇ ਸੂਬਾ ਪ੍ਰਧਾਨ ਇੰਜੀਨੀਅਰ ਰਜਿੰਦਰ ਸਿੰਘ ਮੌੜ ਤੇ ਸੂਬਾ ਸਕੱਤਰ ਹਰਵਿੰਦਰ ਸਿੰਘ ਸੇਮਾ ਨੇ ਕਿਹਾ ਕਿ ਰਾਜ ਸਰਕਾਰਾਂ 40 ਫ਼ੀਸਦੀ ਹਿੱਸਾ ਪਾਉਣ ਤੋਂ ਅਸਮਰੱਥ ਹਨ | ਮਜ਼ਦੂਰ ਅਤੇ ਹੋਰ ਸੰਘਰਸ਼ੀ ਜਥੇਬੰਦੀਆਂ ਵਲੋਂ ਮੰਗ ਕਰਦੇ ਹੋਏ ਤੁਰੰਤ ਨਵੇਂ ਕਾਨੂੰਨ ਨੂੰ ਰੱਦ ਕੀਤਾ ਜਾਣ ਅਤੇ ਪੁਰਾਣੀ ਮਨਰੇਗਾ ਸਕੀਮ (ਐਕਟ 2005 ਤਹਿਤ) ਬਹਾਲ ਰੱਖੇ ਜਾਣ ਦੇ ਨਾਲ ਪੂਰੇ ਸਾਲ ਵਿਚ ਘੱਟੋ-ਘੱਟ 200 ਦਿਨ ਕੰਮ ਤੇ 700 ਦਿਹਾੜੀ ਦੇਣ ਦੀ ਮੰਗ ਕੀਤੀ | ਕੇਂਦਰ ਸਰਕਾਰ ਵਲੋਂ ਮਜਦੂਰਾਂ ਦੀਆਂ ਹੱਕੀ ਅਧਿਕਾਰੀ ਪੰਚਾਇਤ ਤੋਂ ਖੋਹ ਕੇ ਕਾਰਪੋਰੇਟ ਘਰਾਣਿਆਂ ਦਾ ਕਬਜਾ ਕਰਵਾਉਣਾ ਚਾਹੁੰਦੀ ਹੈ | ਇਸ ਦੇ ਵਿਰੋਧ ਵਿਚ ਲਈ ਬਠਿੰਡਾ ਵਿਖੇ ਦੇਸ਼ਵਾਸੀ ਵਿਦਿਆਰਥੀ ਲੋਕ ਭਲਾਈ ਸੰਗਠਨ ਪੰਜਾਬ, ਪਿੰਡਾਂ ਦੇ ਮਨਰੇਗਾ ਮਜ਼ਦੂਰ ਅਤੇ ਧਰਾਤਲ ਜਥੇਬੰਦੀਆਂ ਦੀ ਸਾਂਝ ਨਾਲ 1 ਜਨਵਰੀ 2026 ਨੂੰ ਬਠਿੰਡਾ ਵਿਖੇ ਰੋਸ ਰੈਲੀ ਕਰਕੇ ਸੰਘਰਸ਼ ਦਾ ਐਲਾਨ ਕਰੇਗਾ¢ ਇਸ ਸਮੇਂ ਸੂਬਾ ਕਮੇਟੀ ਆਗੂ ਰਮਨਦੀਪ ਕੌਰ ਬੰਗੀ, ਸੂਬਾ ਕਮੇਟੀ ਆਗੂ ਅਮਨਦੀਪ ਕੌਰ ਬੰਗੀ, ਦਫ਼ਤਰ ਇੰਚਾਰਜ ਜਸਪ੍ਰੀਤ ਕੌਰ, ਰਮਨਦੀਪ ਕੌਰ, ਬੇਅੰਤ ਕੌਰ, ਸੁਮਨਦੀਪ ਕੌਰ, ਲੱਛਮੀ ਕੌਰ, ਜਰਨੈਲ ਸਿੰਘ, ਸੁਖਦੇਵ ਸਿੰਘ, ਬੂਟਾ ਸਿੰਘ, ਪਰਮਜੀਤ ਕੌਰ, ਰਾਣੀ ਕੌਰ, ਪਰਮਜੀਤ ਕੌਰ, ਬਲਦੇਵ ਕੌਰ, ਉੱਡਤ ਭਗਤ ਰਾਮ ਬਾਦਲ ਸਿੰਘ, ਦਫ਼ਤਰ ਇੰਚਾਰਜ ਅਮਨਦੀਪ ਕੌਰ, ਬੱਬੂ ਕੌਰ, ਨਾਜ਼ਰ ਸਿੰਘ, ਸਵਨੀਸ਼ ਕੌਰ, ਜਸਮੀਤ ਕੌਰ, ਬੂਟਾ ਸਿੰਘ, ਚੱਕ ਹੀਰਾ ਸਿੰਘ ਨਵਰੀਤ ਕੌਰ, ਸੁਖਪ੍ਰੀਤ ਕੌਰ, ਚਰਨਜੀਤ ਕੌਰ, ਅਰਸ਼ਦੀਪ ਕੌਰ, ਪਾਲੋ ਕੌਰ, ਸਿਮਰਜੀਤ ਕੌਰ, ਮਨਪ੍ਰੀਤ ਕੌਰ, ਗੁਰਜੀਤ ਕੌਰ, ਰਾਜਵਿੰਦਰ ਕੌਰ, ਗੁਰਪਿੰਦਰ ਕੌਰ, ਭੰਮਾ ਖ਼ੁਰਦ ਕ੍ਰਿਸ਼ਨਾ ਕੌਰ, ਸੁਖਵਿੰਦਰ ਕੌਰ, ਕੋਟਲੀ ਖ਼ੁਰਦ ਹਰਮਨ ਕੌਰ, ਹਰਮਲਦੀਪ ਕੌਰ, ਇੰਦਰਜੀਤ ਕੌਰ, ਕਰਮਜੀਤ ਕੌਰ ਸ਼ਾਮਿਲ ਸਨ¢