ਬਠਿੰਡਾ, 25 ਦਸੰਬਰ (ਪੱਤਰ ਪ੍ਰੇਰਕ)-ਹੈਲਪ ਫ਼ਾਰ ਨੀਡੀ ਫਾਊਾਡੇਸ਼ਨ ਵਲੋਂ ਨੈਸ਼ਨਲ ਸੇਵ ਦਾ ਹਿਊਮੈਨਿਟੀ ਅਵਾਰਡ ਸੀਜ਼ਨ-3 ਬਠਿੰਡਾ 'ਚ ਕਰਵਾਇਆ ਗਿਆ | ਜਿਸ ਵਿਚ ਵੱਖ-ਵੱਖ ਸਾਰੇ ਰਾਜਾਂ ਤੋਂ ਆਏ ਸਮਾਜਸੇਵੀਆਂ ਦਾ ਸਨਮਾਨ ਕੀਤਾ ਗਿਆ | ਇਸ ਪ੍ਰੋਗਰਾਮ 'ਚ ਮੁੱਖ ਮਹਿਮਾਨ ਵਜੋਂ ਆਈਲੈਟਸ ਅਤੇ ਇੰਮੀਗੇ੍ਰਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਲਵਪ੍ਰੀਤ ਸਿੰਘ ਥਿੰਦ ਅਤੇ ਸੁਰਨੀਲ ਗੋਇਲ ਕੌਰ ਕਮੇਟੀ ਮੈਂਬਰ ਨੇ ਹਿੱਸਾ ਲਿਆ | ਇਸ ਮੌਕੇ ਹੈਲਪ ਫ਼ਾਰ ਨੀਡੀ ਫਾਊਾਡੇਸ਼ਨ ਦੇ ਅਹੁਦੇਦਾਰਾਂ ਵਲੋਂ ਆਈਲੈਟਸ ਅਤੇ ਇੰਮੀਗ੍ਰੇਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਲਵਪ੍ਰੀਤ ਸਿੰਘ ਥਿੰਦ ਵਲੋਂ ਕੀਤੇ ਜਾ ਰਹੇ ਸਮਾਜਸੇਵੀ ਕੰਮਾਂ ਨੂੰ ਦੇਖਦੇ ਹੋਏ ਸਨਮਾਨ ਚਿੰਨਦੇ ਕੇ ਸਨਮਾਨਿਤ ਕੀਤਾ ਗਿਆ ਹੈ | ਲਵਪ੍ਰੀਤ ਸਿੰਘ ਥਿੰਦ ਨੇ ਕਿਹਾ ਕਿ ਉਨਾਂ ਵਲੋਂ ਸੰਸਥਾ ਦੇ ਅਹੁਦੇਦਾਰਾਂ ਨੂੰ ਇਸ ਸਮਾਗਮ ਲਈ ਮੁਬਾਰਕਬਾਦ ਦਿੱਤੀ ਗਈ ਤੇ ਕਿਹਾ ਕਿ ਇਹ ਇਕ ਚੰਗਾ ਉੱਦਮ ਉਪਰਾਲਾ ਹੈ, ਜੋ ਸਮੇਂ-ਸਮੇਂ ਸਿਰ ਸਮਾਜਸੇਵੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ |