06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਪੀ.ਐੱਚ.ਸੀ. ਦੀਆਂ ਬੰਦ ਕੀਤੀਆਂ ਸੇਵਾਵਾਂ ਨੂੰ ਮੁੜ ਚਲਾਉਣ ਤੇ ਸਰਕਾਰੀ ਬੱਸਾਂ ਦੇ ਰੁਕਣ ਲਈ ਲਹਿਰਾ ਮੁਹੱਬਤ ਵਾਸੀਆਂ ਵਲੋਂ ਸੰਕੇਤਕ ਚਿਤਾਵਨੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 31-12-2025

ਲਹਿਰਾ ਮੁਹੱਬਤ, 30 ਦਸੰਬਰ (ਸੁਖਪਾਲ ਸਿੰਘ ਸੁੱਖੀ)-ਨਗਰ ਪੰਚਾਇਤ ਲਹਿਰਾ ਮੁਹੱਬਤ ਵਾਸੀਆਂ ਨੇ ਅੱਜ ਸਵੇਰ ਸਮੇਂ ਵੱਡਾ ਇਕੱਠ ਕਰਕੇ ਆਮ ਆਦਮੀ ਕਲੀਨਿਕ ਬਣਾਕੇ ਬੰਦ ਕੀਤੀਆਂ ਮੁੱਢਲਾ ਸਿਹਤ ਕੇਂਦਰ ਦੀਆਂ ਸਿਹਤ ਸੇਵਾਵਾਂ ਨੂੰ ਮੁੜ ਚਾਲੂ ਕਰਨ ਸਮੇਤ ਥਰਮਲ ਮਾਰਕਿਟ ਦੇ ਮੇਨ ਬੱਸ ਅੱਡੇ 'ਤੇ ਸਰਕਾਰੀ ਬੱਸਾਂ ਨੂੰ ਰੋਕਣ ਤੇ ਪਿੰਡ ਸਮੇਤ ਹਸਪਤਾਲ ਵਿਚ ਹੁੰਦੀਆਂ ਚੋਰੀਆਂ ਨੂੰ ਰੋਕਣ ਲਈ ਨਗਰ ਪੰਚਾਇਤ ਸਮੇਤ ਸਮੂਹ ਸਿਆਸੀ ਤੇ ਕਿਸਾਨ-ਮਜ਼ਦੂਰ ਜਥੇਬੰਦੀਆਂ ਨੇ ਇਕੱਤਰ ਹੋ ਕੇ ਮੀਟਿੰਗ ਦੌਰਾਨ ਸਾਂਝਾ ਫੈਸਲਾ ਕਰਕੇ ਅਹਿਦ ਲਿਆ | ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਇਨਕਾਲਬੀ ਕੇਂਦਰ ਦੇ ਸੂਬਾ ਆਗੂ ਜਗਜੀਤ ਸਿੰਘ ਲਹਿਰਾ, ਬੀ.ਕੇ.ਯੂ ਸਿੱਧੂਪੁਰ ਤੋਂ ਕਿਸਾਨ ਆਗੂ ਗੁਰਮੇਲ ਸਿੰਘ ਲਹਿਰਾ ਨੇ ਕਿਹਾ ਕਿ ਨਿੱਜੀਕਰਨ ਦੀਆਂ ਨੀਤੀਆਂ ਤਹਿਤ ਸਰਕਾਰ ਆਮ ਲੋਕਾਂ ਨੂੰ ਮਿਲਦੀਆਂ ਸਸਤੀਆਂ ਸਿਹਤ ਸਹੂਲਤਾਂ ਤੋਂ ਵਾਝਾਂ ਕਰਕੇ ਪ੍ਰਾਈਵੇਟ ਦੇ ਵਧਾਰੇ ਨੂੰ ਸੱਦਾ ਦਿੱਤਾ ਜਾ ਰਿਹਾ ਹੈ | ਇੱਥੇ 1997 ਤੋਂ ਪੀ.ਐਚ.ਸੀ ਚਲਾਈ ਜਾ ਰਹੀ ਸੀ, ਜਿਸ ਨੂੰ ਵਧਾਉਣ ਦੀ ਥਾਂ ਸਰਕਾਰ ਨੇ ਆਮ ਆਦਮੀ ਕਲੀਨਿਕ ਬਣਾ ਕੇ ਪੀ.ਐਚ.ਸੀ ਦੀਆਂ 24*7 ਘੰਟੇ ਦੀਆਂ ਸੇਵਾਵਾਂ ਨੂੰ ਠੱਪ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਪਿੰਡ ਵਾਸੀ ਨਗਰ ਪੰਚਾਇਤ ਦੇ ਨੁਮਾਇੰਦਿਆਂ ਰਾਹੀਂ ਹਲਕਾ ਵਿਧਾਇਕ ਸਮੇਤ ਡਿਪਟੀ ਕਮਿਸ਼ਨ ਬਠਿੰਡਾ ਨੂੰ ਭਲਕੇ ਮੰਗ ਪੱਤਰ ਦੇਣਗੇ | ਮੰਗ ਪੱਤਰ ਰਾਹੀਂ ਇਨ੍ਹਾਂ ਬੰਦ ਕੀਤੀਆਂ ਸਿਹਤ ਸਹੂਲਤਾਂ ਨੂੰ ਮੁੜ ਚਾਲੂ ਕਰਨ ਸਮੇਤ ਮਾਰਕਿਟ ਬੱਸ ਅੱਡੇ 'ਤੇ ਸਰਕਾਰੀ ਬੱਸਾਂ ਦੇ ਠਹਿਰਾਓ ਤੇ ਹਸਪਤਾਲ ਵਿੱਚ ਲਗਾਤਾਰ ਹੋ ਰਹੀਆਂ ਚੋਰੀਆਂ ਰੋਕਣ ਲਈ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਜਾਵੇਗੀ | ਇਸ ਮੌਕੇ ਨਗਰ ਪੰਚਾਇਤ ਦੇ ਪ੍ਰਧਾਨ ਬਲਵੀਰ ਸਿੰਘ ਬੀਰਾ, ਬਲਜਿੰਦਰ ਸਿੰਘ ਨੰਬਰਦਾਰ, ਕੌਂਸਲਰ ਗੁਰਸੇਵਕ ਸਿੰਘ, ਕੌਂਸਲਰ ਮੁਖਤਿਆਰ ਸਿੰਘ, ਕੌਸਲਰ ਪ੍ਰੀਤਮ ਸਿੰਘ ਸਮੇਤ ਗੁਰਪ੍ਰੀਤ ਸਿੰਘ ਦਾਊਕਾ ਆਪ ਦੇ ਪਿੰਡ ਇਕਾਈ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਦੇ ਜੱਥੇਦਾਰ ਦਲਜੀਤ ਸਿੰਘ ਬਾਬੇ ਤੋਲ੍ਹੇਕਾ, ਹਰਮੇਲ ਸਿੰਘ ਕਿਸਾਨ ਆਗੂ ਸਿੱਧੂਪੁਰ, ਬੀਕੇਯੂ ਧਨੇਰ ਤੋਂ ਕਿਸਾਨ ਆਗੂ ਜੁਗਰਾਜ ਪਾਲੀ ਤੇ ਸੁਖਚਰਨ ਸਿੰਘ, ਪੂਰਨ ਸਿੰਘ ਟਰੈਕਟਰ ਟਰਾਲ਼ੀ ਯੂਨੀਅਨ ਆਗੂ, ਬਲਵੀਰ ਸਿੰਘ ਸਾਬਕਾ ਫੌਜੀ, ਕੌਰ ਸਿੰਘ ਧਰਮੇਕਾ, ਅੰਮਿ੍ਤਪਾਲ ਸਿੰਘ ਕਾਲਾ ਸਮੇਤ ਪਿੰਡ ਵਾਸੀ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਮਨਰੇਗਾ ਨੂੰ ਕਮਜ਼ੋਰ ਕਰਨ ਵਾਲੇ ਨਵੇਂ ਕਾਨੂੰਨ ਦਾ ਪੰਜਾਬ ਭਰ ਵਿਚ ਵਿਰੋਧ <br/> ਅਗਲੀ ਖ਼ਬਰ ਚਾਈਨਾ ਡੋਰ ਸਮੇਤ ਦੋ ਵਿਅਕਤੀ ਗਿ੍ਫ਼ਤਾਰ, 10 ਗੁੱਟੇ ਚਾਈਨਾ ਡੋਰ ਬਰਾਮਦ
Ad Position 24