25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਬੈਂਕ ਲਾਕਰਾਂ ਦਾ ਸ਼ਿੰਗਾਰ ਬਣ ਕੇ ਰਹਿ ਗਏ ਹਨ ਸੋਨੇ ਦੇ ਗਹਿਣੇ-ਬੱਬੂ ਸਰਾਫ

Ad Position 21
No active advertisement
ਅਜੀਤ ਡੈਸਕ 01-06-2025
ਰਾਮਾਂ ਮੰਡੀ, 31 ਮਈ (ਤਰਸੇਮ ਸਿੰਗਲਾ)-ਭਾਵੇਂ ਸੋਨੇ ਚਾਂਦੀ ਦੇ ਗਹਿਣੇ ਪੁਰਾਣੇ ਸਮੇਂ ਤੋਂ ਹੀ ਵਿਆਹ ਸ਼ਾਦੀਆਂ ਖ਼ਾਸਕਰ ਮਹਿਲਾਵਾਂ ਦਾ ਸਭ ਤੋਂ ਵੱਡਾ ਸ਼ਿੰਗਾਰ ਮੰਨਿਆਂ ਜਾਂਦਾ ਹੈ, ਪਰ ਪਿਛਲੇ ਕੁਝ ਸਾਲਾਂ ਵਿਚ ਸੋਨੇ ਚਾਂਦੀ ਦੇ ਭਾਅ ਵਿੱਚ ਆਈ ਨਜਾਇਜ਼ ਤੇਜ਼ੀ ਕਾਰਨ ਜਿੱਥੇ ਸੋਨੇ ਚਾਂਦੀ ਦੇ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ, ਉਥੇ ਗਹਿਣੇ ਹੁਣ ਸਿਰਫ਼ ਬੈਂਕ ਲਾਕਰਾਂ ਦਾ ਸ਼ਿੰਗਾਰ ਬਣ ਕੇ ਰਹਿ ਗਏ ਹਨ¢ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਵਰਨਕਾਰ ਸੰਘ ਰਾਮਾਂ ਦੇ ਸਾਬਕਾ ਪ੍ਰਧਾਨ ਅਜੀਤ ਸਿੰਘ ਬੱਬੂ ਸਰਾਫ ਨੇ ਕਿਹਾ ਕਿ ਦੇਸ਼ ਵਿਚ ਸਭ ਤੋਂ ਪ੍ਰਸਿੱਧ ਸੋਨੇ ਚਾਂਦੀ ਦਾ ਕਾਰੋਬਾਰ ਅੱਜ ਸਰਕਾਰਾਂ ਦੀਆਂ ਗਲਤ ਨੀਤੀਆਂ ਅਤੇ ਨਜਾਇਜ਼ ਮਹਿੰਗਾਈ ਕਾਰਨ ਸਭ ਤੋਂ ਕਮਜ਼ੋਰ ਕਾਰੋਬਾਰ ਬਣ ਕੇ ਰਹਿ ਗਿਆ ਹੈ¢ ਸਮੂਹ ਸਵਰਨਕਾਰ ਦੁਕਾਨਾਂ ਤੇ ਸਾਰਾ ਦਿਨ ਵਿਹਲੇ ਬੈਠੇ ਰਹਿੰਦੇ ਹਨ¢ ਸੋਨਾ ਚਾਂਦੀ ਨਜਾਇਜ਼ ਮਹਿੰਗਾ ਹੋਣ ਕਾਰਨ ਲੋਕ ਗਹਿਣੇ ਪਹਿਨ ਕੇ ਘਰੋਂ ਬਾਹਰ ਤਾਂ ਕੀ ਨਿਕਲ ਸਕਦੇ ਹਨ, ਘਰਾਂ ਵਿਚੋਂ ਹੀ ਰੋਜ਼ਾਨਾ ਗਹਿਣੇ ਚੋਰੀ ਹੋ ਰਹੇ ਹਨ¢ ਅਜੀਤ ਸਿੰਘ ਨੇ ਕਿਹਾ ਕਿ ਲੋਕਾਂ ਨੇ ਨਵੇਂ ਗਹਿਣੇ ਤਾਂ ਕੀ ਖ਼ਰੀਦਣੇ ਸਨ, ਪਹਿਲਾਂ ਦੇ ਪੁਰਾਣੇ ਹੀ ਚੋਰੀਆਂ ਤੋਂ ਡਰਦੇ ਹੋਏ ਬੈਂਕ ਲਾਕਰਾਂ ਵਿਚ ਸੰਭਾਲ ਕੇ ਰੱਖੇ ਹੋਏ ਹਨ¢ ਮਹਿੰਗਾਈ ਕਾਰਨ ਲੋਕ ਨਵੇਂ ਗਹਿਣੇ ਖ਼ਰੀਦਣ ਵਿੱਚ ਅਸਮਰਥ ਹੋਣ ਕਾਰਨ ਵਿਆਹ ਸ਼ਾਦੀਆਂ ਵਿਚ ਪੁਰਾਣੇ ਗਹਿਣਿਆਂ ਦੀ ਤੋੜ ਭੰਨ ਕਰਕੇ ਹੀ ਕੰਮ ਚਲਾ ਰਹੇ ਹਨ¢ ਇਸ ਤੋਂ ਇਲਾਵਾ ਕਈ ਥਾਵਾਂ ਤੇ ਸਵਰਨਕਾਰਾਂ ਦੀਆਂ ਦੁਕਾਨਾਂ ਤੇ ਵੀ ਲੁਟੇਰਿਆਂ ਵਲੋਂ ਜਾਨ ਮਾਲ ਤੇ ਹਮਲਾ ਕਰਨ ਦੇ ਮਾਮਲੇ ਸਾਹਮਣੇ ਆਏ ਹਨ, ਦੇ ਬਾਵਜੂਦ ਵੀ ਸਰਕਾਰ ਵਲੋਂ ਸਵਰਨਕਾਰਾਂ ਦੇ ਕਾਰੋਬਾਰਾਂ ਨੂੰ ਬਚਾਉਣ ਲਈ ਸਖ਼ਤ ਕਦਮ ਨਹੀਂ ਚੁੱਕੇ ਗਏ¢ ਉਨ੍ਹਾਂ ਕਿਹਾ ਕਿ ਜਿੱਥੇ ਸੋਨਾ ਲੋਕਾਂ ਖ਼ਾਸਕਰ ਮਹਿਲਾਵਾਂ ਦਾ ਸਭ ਤੋਂ ਵੱਡਾ ਸ਼ਿੰਗਾਰ ਮੰਨਿਆ ਗਿਆ ਹੈ ਉਥੇ ਸਰਕਾਰ ਦੀ ਤਰੱਕੀ ਦਾ ਵੀ ਸਭ ਤੋਂ ਵੱਡਾ ਸਾਧਨ ਹੈ¢ ਅਜੀਤ ਸਿੰਘ ਬੱਬੂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿ ਸੋਨੇ ਚਾਂਦੀ ਦੇ ਕਾਰੋਬਾਰ ਨੂੰ ਬਚਾਉਣ ਅਤੇ ਭਾਅ ਕੰਟਰੋਲ ਕਰਨ ਲਈ ਸੋਨੇ ਚਾਂਦੀ ਨੂੰ ਸੱਟਾ ਬਾਜ਼ਾਰ ਵਿਚੋਂ ਬਾਹਰ ਕੱਢਿਆ ਜਾਵੇ¢
Ad Position 22
No active advertisement
ਪਿਛਲੀ ਖ਼ਬਰ ਧੁੰਨੀ ਕੇ ਸਕੂਲ ਵਿਖੇ ਅਧਿਆਪਕ ਮਾਪੇ ਮਿਲਣੀ ਕਰਵਾਈ ਅਗਲੀ ਖ਼ਬਰ ਨੌਜਵਾਨ ਦੀ ਰੇਲਵੇ ਲਾਈਨਾਂ 'ਤੋਂ ਮਿਲੀ ਲਾਸ਼
Ad Position 24