22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਸਾਲਾਨਾ ਭੰਡਾਰਾ ਅੱਜ-ਰਾਸ਼ਨ ਦਾ ਭਰਿਆ ਟਰੱਕ ਰਵਾਨਾ ਕੀਤਾ <br/>

Ad Position 21
No active advertisement
ਅਜੀਤ ਡੈਸਕ 25-09-2025
ਰਾਮਾਂ ਮੰਡੀ, 24 ਸਤੰਬਰ (ਤਰਸੇਮ ਸਿੰਗਲਾ)- ਕਮਲਾ ਟੋਲਾ ਪੈਦਲ ਵੈੱਲਫੇਅਰ ਸੰਘ ਵਲੋਂ ਸੰਘ ਦੀਆਂ ਤਿੰਨ ਹੋਰ ਸ਼ਾਖਾਵਾਂ ਦੇ ਸਹਿਯੋਗ ਨਾਲ ਸ੍ਰੀ ਸਾਲਾਸਰ ਧਾਮ ਅਤੇ ਮਾਤਾ ਪੱਲੂਕੋਟ ਧਾਮ ਦੇ ਦਰਸ਼ਨਾਂ ਲਈ ਵੱਖ-ਵੱਖ ਸ਼ਹਿਰਾਂ ਵਿਚੋਂ ਪੈਦਲ ਯਾਤਰਾ ਕਰਕੇ ਪਹੁੰਚਣ ਵਾਲੇ ਸ਼ਰਧਾਲੂਆਂ ਲਈ ਹਰ ਸਾਲ ਮਾਤਾ ਪੱਲੂਕੋਟ ਧਾਮ ਰਾਜਸਥਾਨ ਦੇ ਨੇੜੇ ਬਣੇ ਟੋਲ ਟੈਕਸ ਦੇ ਨਾਲ ਭੰਡਾਰਾ ਲਾਇਆ ਜਾਂਦਾ ਹੈ¢ ਇਸ ਵਾਰ ਲਗਾਤਾਰ 17ਵਾਂ ਵਿਸ਼ਾਲ ਭੰਡਾਰਾ ਉਕਤ ਸਥਾਨ 'ਤੇ 25 ਸਤੰਬਰ 2025 ਨੂੰ ਲਾਇਆ ਜਾਵੇਗਾ¢ ਭੰਡਾਰੇ ਦੇ ਆਯੋਜਨ ਲਈ ਰਾਸ਼ਨ ਦਾ ਭਰਿਆ ਟਰੱਕ ਬੀਤੀ ਰਾਤ ਸ੍ਰੀ ਦੁਰਗਾ ਮੰਦਰ ਰਾਮਾਂ ਤੋਂ ਮੰਦਰ ਕਮੇਟੀ ਦੇ ਸਲਾਹਕਾਰ ਅਮਰਜੀਤ ਮਿੱਤਲ ਸੁਖਲੱਧੀ ਨੇ ਨਾਰੀਅਲ ਤੋੜਨ ਦੀ ਰਸਮ ਕਰਕੇ ਰਵਾਨਾ ਕੀਤਾ ਅਤੇ ਸ਼ਰਧਾਲੂਆਂ ਦੀ ਮੰਗਲ ਯਾਤਰਾ ਲਈ ਮੰਦਰ ਦੇ ਪੁਜਾਰੀ ਪੰਡਿਤ ਗੋਰਾ ਲਾਲ ਭਾਰਗਵ ਰਾਹੀਂ ਪੂਜਾ ਸੰਪੰਨ ਕੀਤੀ¢ ਇਸ ਮੌਕੇ ਪੰਡਿਤ ਗੋਰਾ ਲਾਲ ਭਾਰਗਵ ਨੇ ਭੰਡਾਰੇ ਦੇ ਆਯੋਜਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਗਤਾਂ ਦੀ ਸੇਵਾ ਕਰਨ ਨਾਲ ਵੀ ਭਗਵਾਨ ਖ਼ੁਸ਼ ਹੁੰਦੇ ਹਨ¢ ਇਸ ਮੌਕੇ ਆਯੋਜਕ ਅਨਮੋਲ ਚੱਠਾ, ਬਾਵਾ ਚÏਧਰੀ, ਸੈਟੀ ਚੌਧਰੀ, ਪਾਲੀ ਮਿੱਤਲ, ਬੌਬੀ ਚੌਧਰੀ, ਰਮੇਸ਼ ਸੋਨੀ, ਨੀਟਾ ਪੱਕਾ, ਤੁਲਸੀ ਮਿੱਤਲ, ਚਿੰਨੂ ਮਿੱਤਲ, ਵਿੱਕੀ ਮਿੱਤਲ, ਆਦਿ ਮੌਜੂਦ ਸਨ¢

Ad Position 22
No active advertisement
ਪਿਛਲੀ ਖ਼ਬਰ ਪੁਲਿਸ ਅਧਿਕਾਰੀਆਂ ਵਲੋਂ ਨਸ਼ਿਆਂ ਵਿਰੁੱਧ ਲਾਮਬੰਦੀ ਲਈ ਮੀਟਿੰਗ ਅਗਲੀ ਖ਼ਬਰ ਡਾ. ਹੋਮਜ਼ ਅਕੈਡਮੀ ਜੀਦਾ ਵਿਖੇ ਵਿਸ਼ਵ ਪੰਜਾਬੀ ਦਿਵਸ ਮਨਾਇਆ <br/>
Ad Position 24