22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਪੁਲਿਸ ਅਧਿਕਾਰੀਆਂ ਵਲੋਂ ਨਸ਼ਿਆਂ ਵਿਰੁੱਧ ਲਾਮਬੰਦੀ ਲਈ ਮੀਟਿੰਗ

Ad Position 21
No active advertisement
ਅਜੀਤ ਡੈਸਕ 25-09-2025
ਨਥਾਣਾ, 24 ਸਤੰਬਰ (ਲੁੱਧੜ)- ਪਿੰਡ ਗੰਗਾ ਵਿਖੇ ਪੁਲਿਸ ਅਧਿਕਾਰੀਆਂ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਤਹਿਤ ਲਾਮਬੰਦੀ ਮੀਟਿੰਗ ਕੀਤੀ ਗਈ¢ ਡਿਪਟੀ ਸੁਪਰਡੈਂਟ ਪੁਲਿਸ ਮਨਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਨਸ਼ੇ ਵੇਚਦਾ ਹੈ ਜਾਂ ਨਸ਼ੇ ਦਾ ਸੇਵਨ ਕਰਦਾ ਹੈ ਤਾਂ ਉਸ ਦੀ ਸੂਚਨਾ ਗੁਪਤ ਤੌਰ 'ਤੇ ਪੁਲਿਸ ਨੂੰ ਦਿੱਤੀ ਜਾਵੇ¢ ਉਨ੍ਹਾਂ ਕਿਹਾ ਕਿ ਜਿੱਥੇ ਨਸ਼ਾ ਵੇਚਣ ਵਾਲੇ ਵਿਅਕਤੀਆਂ ਵਿਰੁੱਧ ਪੁਲਿਸ ਵੱਲੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਉੱਥੇ ਨਸ਼ੇ ਦਾ ਸੇਵਨ ਕਰਨ ਵਾਲੇ ਵਿਅਕਤੀਆਂ ਨੂੰ ਉਚਿੱਤ ਨਸ਼ਾ ਛੁਡਾਊ ਕੇਂਦਰ ਵਿਚ ਭੇਜ ਕੇ ਉਨ੍ਹਾਂ ਦਾ ਇਲਾਜ ਕਰਵਾਇਆ ਜਾਵੇਗਾ¢ ਡੀ.ਐਸ.ਪੀ ਮਨਜੀਤ ਸਿੰਘ ਨੇ ਨੌਜਵਾਨਾਂ ਨੂੰ ਪੰਜਾਬ ਦੀ ਅਮੀਰ ਵਿਰਾਸਤ ਅਤੇ ਖੇਡਾਂ ਨਾਲ ਜੁੜਨ ਦਾ ਸੱਦਾ ਦਿੱਤਾ¢ ਮੁੱਖ ਥਾਣਾ ਅਫ਼ਸਰ ਅਮਰਿੰਦਰ ਸਿੰਘ ਅਤੇ ਮੁੱਖ ਮੁਨਸ਼ੀ ਸੁਖਰਾਜ ਸਿੰਘ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਸਮਾਜ ਨੂੰ ਨਸ਼ਾ ਰਹਿਤ ਰੱਖਣ ਲਈ ਪੁਲਿਸ ਨੂੰ ਸਹਿਯੋਗ ਦਿੱਤਾ ਜਾਵੇ¢ ਪਿੰਡ ਦੀ ਪੰਚਾਇਤ ਅਤੇ ਰਾਮਣ ਸਿੰਘ ਯੁਵਕ ਸੇਵਾਵਾਂ ਕਲੱਬ ਦੇ ਨÏਜਵਾਨਾਂ ਵਲੋਂ ਇਲਾਕੇ ਦੀ ਵਿਰਾਸਤ ਨਾਲ ਸੰਬੰਧਿਤ ਪੁਸਤਕ ਪੁਲਿਸ ਅਧਿਕਾਰੀਆਂ ਨੂੰ ਭੇਟ ਕੀਤੀ ਗਈ¢ ਇਸ ਮੌਕੇ ਸਰਪੰਚ ਪ੍ਰਭਦੀਪ ਸਿੰਘ, ਸਾਬਕਾ ਸਰਪੰਚ ਕਾਲਾ ਸਿੰਘ, ਤਰਲੋਚਣ ਸਿੰਘ, ਪੰਚ ਜਗਸੀਰ ਸਿੰਘ, ਪੰਚ ਰੇਸ਼ਮ ਸਿੰਘ, ਪੰਚ ਨਿੱਕਾ ਸਿੰਘ, ਪੰਚ ਕਰਮ ਸਿੰਘ, ਸਹਿਕਾਰੀ ਸਭਾ ਦੇ ਪ੍ਰਧਾਨ ਰਮਿੰਦਰ ਸਿੰਘ, ਮੀਤ ਪ੍ਰਧਾਨ ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਗੋਪੀ ਅਤੇ ਲਾਭ ਸਿੰਘ ਨੰਬਰਦਾਰ ਵੀ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਮੇਅਰ ਮਹਿਤਾ ਨਾਲ ਮੁਲਾਕਾਤ ਉਪਰੰਤ ਦੁਕਾਨਦਾਰਾਂ ਨੇ ਖ਼ਤਮ ਕੀਤਾ ਵਿਰੋਧ, ਹੁਣ ਭਾਗੂ ਰੋਡ ਹੋਵੇਗਾ 50 ਫੁੱਟ ਚੌੜਾ ਅਗਲੀ ਖ਼ਬਰ ਸਾਲਾਨਾ ਭੰਡਾਰਾ ਅੱਜ-ਰਾਸ਼ਨ ਦਾ ਭਰਿਆ ਟਰੱਕ ਰਵਾਨਾ ਕੀਤਾ <br/>
Ad Position 24