ਸੀਂਗੋ ਮੰਡੀ, 24 ਸਤੰਬਰ (ਲਕਵਿੰਦਰ ਸ਼ਰਮਾ): ਸ਼੍ਰੋਮਣੀ ਅਕਾਲੀ ਦਲ ਵਲੋਂ ਦਿੱਤੀਆਂ ਜਾ ਰਹੀਆਂ ਅਹੁਦੇਦਾਰੀਆਂ ਵਿਚ ਸੀਂਗੋ ਮੰਡੀ ਦੇ ਸਾਬਕਾ ਸਰਪੰਚ ਮੱਖਣ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਕੌਂਸਲ ਦਾ ਮੈਂਬਰ, ਲਹਿਰੀ ਦੇ ਸਾਬਕਾ ਸਰਪੰਚ ਗੁਰਮੀਤ ਸਿੰਘ ਮੀਤਾ ਨੂੰ ਸੀਂਗੋ ਮੰਡੀ ਸਰਕਲ ਪ੍ਰਧਾਨ, ਪਿੰਡ ਨਥੇਹਾ ਦੇ ਸਾਬਕਾ ਬਲਾਕ ਸੰਮਤੀ ਮੈਂਬਰ ਬਲਵੰਤ ਸਿੰਘ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਤੇ ਪਿੰਡ ਕੌਰੇਆਣਾ ਦੇ ਯੂਥ ਅਕਾਲੀ ਆਗੂ ਜਾਦਵਿੰਦਰ ਸਿੰਘ ਨੂੰ ਰਾਜਸੀ ਮਾਮਲਿਆਂ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ, ਚੁਣੇ ਹੋਏ ਅਹੁਦੇਦਾਰਾਂ ਦਾ ਤਲਵੰਡੀ ਸਾਬੋ ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਸਿਰੋਪਾ ਪਾ ਕੇ ਸਨਮਾਨ ਕੀਤਾ ਗਿਆ | ਇਸ ਸੰਬੰਧੀ ਸੀਂਗੋ ਮੰਡੀ ਦੇ ਸਾਬਕਾ ਸਰਪੰਚ ਮੱਖਣ ਸਿੰਘ ਤੇ ਹਰਤਾਵਲ ਸਿੰਘ ਸੁੱਖੀ ਨਿੱਜੀ ਸਹਾਇਕ ਨੇ ਦੱਸਿਆ ਕਿ ਅਕਾਲੀ ਆਗੂਆਂ ਨੂੰ ਅਕਾਲੀ ਦਲ ਦੀ ਮਜ਼ਬੂਤੀ ਕਰਨ ਲਈ ਅਹੁਦੇਦਾਰੀਆਂ ਦਿੱਤੀਆਂ ਗਈਆਂ ਹਨ, ਜਿਸ ਲਈ ਸਾਰੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਤੇ ਹਲਕਾ ਇੰਚਾਰਜ ਰਵੀ ਪ੍ਰੀਤ ਸਿੰਘ ਸਿੱਧੂ ਦਾ ਧੰਨਵਾਦ ਕਰਦੇ ਹੋਏ ਵਿਸ਼ਵਾਸ ਦਿਵਾਉਂਦੇ ਹਾਂ ਕਿ ਸਾਨੂੰ ਜੋ ਵੀ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ, ਉਨ੍ਹਾਂ ਨੂੰ ਤਨਦੇਹੀ ਨਾਲ ਨਿਭਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਾਂਗੇ | ਉਨ੍ਹਾਂ ਦੱਸਿਆ ਕਿ ਚੁਣੇ ਹੋਏ ਅਹੁਦੇਦਾਰ ਜਸਵਿੰਦਰ ਸਿੰਘ, ਸਰਪੰਚ ਬੂਟਾ ਸਿੰਘ ਲਾਲੇਆਣਾ, ਅਮਨਦੀਪ ਸਿੰਘ, ਬਲਵਿੰਦਰ ਸਿੰਘ ਭਿੰਦਾ ਜੱਜਲ, ਹਰਮਹਿੰਦਰ ਸਿੰਘ, ਬਲਵਿੰਦਰ ਸਿੰਘ ਬਿੰਦਰ (ਸਾਰੇ ਸਰਕਲ ਪ੍ਰਧਾਨ), ਹਰਭਗਤ ਸਿੰਘ ਗਿਆਨਾ, ਤਰਸੇਮ ਸਿੰਘ ਮਾਨਵਾਲਾ, ਸਿਮਰਜੀਤ ਸਿੰਘ ਲਾਲੇਆਣਾ, ਅਵਤਾਰ ਸਿੰਘ ਨਵਾਂ ਪਿੰਡ, ਸੁਖਮੰਦਰ ਸਿੰਘ ਭਾਗੀਬਾਂਦਰ ਤੇ ਰਣਜੀਤ ਸਿੰਘ ਮਲਕਾਣਾ ਦਾ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਸਿਰੋਪਾ ਪਾ ਕੇ ਸਨਮਾਨ ਕੀਤਾ ਗਿਆ |