ਬਠਿੰਡਾ, 24 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸ਼੍ਰੋਮਣੀ ਅਕਾਲੀ ਦਲ ਦੇ ਮਿਹਨਤੀ ਅਤੇ ਸਰਗਰਮ ਆਗੂ ਗੁਰਮੀਤ ਸਿੰਘ ਢੱਡੇ, ਗੁਰਮੇਲ ਸਿੰਘ ਮਾਈਸਰਖਾਨਾ ਅਤੇ ਊਧਮ ਸਿੰਘ ਕੁੱਤੀਵਾਲ ਖ਼ੁਰਦ ਨੂੰ ਪਾਰਟੀ ਵਲੋਂ ਮਾਣ ਬਖ਼ਸ਼ਦਿਆਂ ਜ਼ਿਲ੍ਹਾ ਬਠਿੰਡਾ ਦਿਹਾਤੀ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਜਦਕਿ ਰਣਜੀਤ ਸਿੰਘ ਜੋਧਪੁਰ ਪਾਖਰ ਤੇ ਜੋਗਿੰਦਰ ਸਿੰਘ ਮਾਨ ਨੂੰ ਜਰਨਲ ਸਕੱਤਰ ਬਣਾਇਆ ਗਿਆ | ਇਨ੍ਹਾਂ ਨਿਯੁਕਤੀਆਂ ਦਾ ਪਾਰਟੀ ਆਗੂਆਂ ਤੇ ਵਰਕਰਾਂ ਨੇ ਸਵਾਗਤ ਕੀਤਾ ਹੈ | ਉਕਤ ਨਿਯੁਕਤੀਆਂ ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਜਗਸੀਰ ਸਿੰਘ ਜੱਗਾ ਕਲਿਆਣ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਸਲਾਹ-ਮਸ਼ਵਰੇ ਉਪਰੰਤ ਕੀਤੀਆਂ ਹਨ | ਪ੍ਰਧਾਨ ਜੱਗਾ ਕਲਿਆਣ ਨੇ ਕਿਹਾ ਕਿ ਗੁਰਮੀਤ ਸਿੰਘ ਢੱਡੇ, ਗੁਰਮੇਲ ਸਿੰਘ ਮਾਈਸਰਖਾਨਾ ਅਤੇ ਊਧਮ ਸਿੰਘ ਕੁੱਤੀਵਾਲ ਖ਼ੁਰਦ ਬੜੇ ਹੀ ਮਿਹਨਤੀ ਤੇ ਪਾਰਟੀ ਦੇ ਵਫ਼ਾਦਾਰ ਸਿਪਾਹੀ ਹਨ, ਜੋ ਪਾਰਟੀ ਨਾਲ ਚੰਗੇ-ਮਾੜੇ ਸਮੇਂ ਦੌਰਾਨ ਹਿੱਕ ਡਾਹ ਕੇ ਪਾਰਟੀ ਨਾਲ ਖੜ੍ਹੇ ਰਹੇ ਹਨ ਅਤੇ ਹਮੇਸ਼ਾ ਪਾਰਟੀ ਨੂੰ ਹੇਠਲੇ ਪੱਧਰ 'ਤੇ ਮਜ਼ਬੂਤ ਕਰਨ ਲਈ ਡਟੇ ਰਹਿੰਦੇ ਹਨ | ਪਾਰਟੀ ਨੂੰ ਤਿੰਨੋ ਆਗੂਆਂ ਤੋਂ ਮਾਣ ਹੈ ਅਤੇ ਉਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੀ ਨਿਯੁਕਤੀ ਨਾਲ ਪਾਰਟੀ ਜ਼ਿਲ੍ਹਾ ਬਠਿੰਡਾ ਦਿਹਾਤੀ ਵਿਚ ਹੋਰ ਮਜ਼ਬੂਤ ਹੋ ਕੇ ਉੱਭਰੇਗੀ | ਗੁਰਮੀਤ, ਗੁਰਮੇਲ ਅਤੇ ਊਧਮ ਨੇ ਆਪਣੀਆਂ ਨਿਯੁਕਤੀਆਂ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ, ਹਲਕਾ ਮੌੜ ਦੇ ਮੱੁਖ ਸੇਵਾਦਾਰ ਜਨਮੇਜਾ ਸਿੰਘ ਸੇਖੋਂ ਅਤੇ ਜ਼ਿਲ੍ਹਾ ਪ੍ਰਧਾਨ ਜਗਸੀਰ ਕਲਿਆਣ ਸਮੇਤ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕੀਤਾ ਹੈ ਅਤੇ ਵਿਸ਼ਵਾਸ ਦਿਵਾਇਆ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਂਦੇ ਹੋਏ ਪਾਰਟੀ ਦੀ ਮਜ਼ਬੂਤੀ ਲਈ ਹੋਰ ਤਕੜੇ ਹੋ ਕੇ ਕੰਮ ਕਰਨਗੇ | ਇਸ ਮੌਕੇ ਸੁਖਚੈਨ ਸਿੰਘ ਸਿੱਧੂ ਸਾਬਕਾ ਪ੍ਰਧਾਨ ਨਗਰ ਕੌਂਸਲ ਮੌੜ, ਹਰਦਿਆਲ ਸਿੰਘ ਚਾਉਂਕੇ, ਹਰਭਜਨ ਸਿੰਘ ਮਾਈਸਰਖਾਨਾ, ਕੰਵਰਜੀਤ ਬੰਟੀ ਚੇਅਰਮੈਨ, ਅੰਮਿ੍ਤਪਾਲ ਹਨੀ ਸਵੈਚ, ਕਾਕਾ ਸਿੰਘ ਸਰਪੰਚ ਬੁਰਜ, ਜਗਸੀਰ ਸਿੰਘ ਬੁਰਜ, ਸ਼ਿੰਦਰਪਾਲ ਬੁਰਜ, ਹਰਜਸ ਸਿੰਘ ਘਸੋਖਾਨਾ, ਸੁਖਦੇਵ ਸਿੰਘ ਸਰਪੰਚ ਮਾਈਸਰਖਾਨਾ, ਅਮਰਜੀਤ ਸਿੰਘ ਜੋਧਪੁਰ, ਸੁਰਿੰਦਰ ਮਾਨ ਜੋਧਪੁਰ, ਗੁਰਬਚਨ ਬਾਬਾ ਮੌੜ ਕਲਾਂ, ਯਾਦਵਿੰਦਰ ਸਿੰਘ ਜੈਮੀ, ਗੁਰਨੈਬ ਸਿੰਘ ਕਰਾੜਵਾਲਾ, ਜਥੇਦਾਰ ਬਲਵੀਰ ਸਿੰਘ ਭੂੰਦੜ, ਅੰਮਿ੍ਤਪਾਲ ਮਾਨਸਾ ਕਲਾਂ, ਬਲਜੀਤ ਸਿੰਘ ਸੰਦੋਹਾ, ਹਰਜਿੰਦਰ ਕੱਪੀ, ਮੰਦਰ ਸਿੰਘ ਮੌੜ ਖ਼ੁਰਦ, ਸੰਦੀਪ ਸਿੰਘ ਬਾਠ, ਅਮਨ ਨੰਬਰਦਾਰ ਬਾਲਿਆਂਵਾਲੀ, ਭੋਲਾ ਸਿੰਘ ਮਾਨ, ਜੱਜ ਸਿੰਘ ਪਿੱਥੋ, ਜਗਵਿੰਦਰ ਕੁੱਬੇ, ਜਗਸੀਰ ਸ਼ਰਮਾ ਕੋਟਲੀ ਖ਼ੁਰਦ, ਕਿ੍ਸ਼ਨ ਤਾਇਲ, ਰਵੀ ਉੱਭੇਵਾਲਾ, ਰਵਿੰਦਰ ਸਿੰਘ ਡਿੰਪਾ, ਰਾਜੇਸ਼ ਕੁਮਾਰ ਸ਼ਹਿਰੀ ਪ੍ਰਧਾਨ ਮੌੜ, ਮਨਦੀਪ ਸਿੰਘ ਯੂਥ ਆਗੂ, ਜਸਕਰਨ ਕਮਾਲੂ, ਮਨਦੀਪ ਚਨਾਰਥਲ, ਕ੍ਰਿਸ਼ਨ ਸਿੰਘ ਗਹਿਰੀ ਬਾਰਾ, ਰਾਜਵੰਤ ਸਿੰਘ ਕੋਟਭਾਰਾ, ਚਰਨਜੀਤ ਭਾਈ ਬਖਤੌਰ, ਦੇਵ ਰਾਜ ਬੁੰਮਰਾ ਆਦਿ ਨੇ ਉਕਤ ਆਗੂਆਂ ਦੀ ਨਿਯੁਕਤੀ ਦਾ ਸਵਾਗਤ ਕਰਦਿਆਂ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ |