22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਸਹਿਕਾਰੀ ਸਭਾ ਕੋਟਸ਼ਮੀਰ ਵਿਚ ਲੱਖਾਂ ਦਾ ਘਪਲਾ-ਦਰਜਾ ਚਾਰ ਕਰਮਚਾਰੀ ਤੋਂ ਸੈਕਟਰੀ ਬਣੇ ਮੁਲਾਜ਼ਮ ਨੇ ਖਪਤਕਾਰਾਂ ਨੂੰ ਲਾਇਆ ਚੂਨਾ

Ad Position 21
No active advertisement
ਅਜੀਤ ਡੈਸਕ 26-09-2025
ਕੋਟਫੱਤਾ, 25 ਸਤੰਬਰ (ਰਣਜੀਤ ਸਿੰਘ ਬੁੱਟਰ)- ਬਠਿੰਡਾ ਜ਼ਿਲੇ੍ਹ ਦੇ ਪਿੰਡ ਕੋਟਸ਼ਮੀਰ ਦੀ ਚਹਿਲ ਪੱਤੀ ਸਥਿਤ ਸਹਿਕਾਰੀ ਸਭਾ ਉਸ ਸਮੇਂ ਵਿਵਾਦਾਂ ਵਿਚ ਘਿਰ ਗਈ ਜਦੋਂ ਦਰਜਾ ਚਾਰ ਕਰਮਚਾਰੀ ਤੋਂ ਸੈਕਟਰੀ ਬਣੇ ਮੁਲਾਜ਼ਮ ਨੇ ਲੱਖਾਂ ਰੁਪਏ ਦਾ ਘਪਲਾ ਕਰ ਲਿਆ¢ ਉਕਤ ਮੁਲਾਜ਼ਮ ਅੰਗਰੇਜ਼ ਸਿੰਘ ਖਿਲਾਫ ਨਗਰ ਪੰਚਾਇਤ ਕੋਟਸ਼ਮੀਰ ਦੇ ਮੀਤ ਪ੍ਰਧਾਨ ਜਸਕਰਨ ਸਿੰਘ ਨੇ ਡਿਪਟੀ ਰਜਿਸਟਰ ਸਹਿਕਾਰੀ ਸਭਾਵਾਂ ਨੂੰ ਮਿਲ ਕੇ ਅੰਗਰੇਜ਼ ਸਿੰਘ ਨੂੰ ਸਹਿਕਾਰੀ ਸਭਾ ਦਾ ਸੈਕਟਰੀ ਬਣਾਉਣ 'ਤੇ ਇਤਰਾਜ਼ ਵੀ ਉਠਾਇਆ ਸੀ ਪਰ ਸਹਿਕਾਰੀ ਸਭਾਵਾਂ ਦੀ ਅਫ਼ਸਰਸ਼ਾਹੀ ਨੇ ਜਸਕਰਨ ਸਿੰਘ ਦੀ ਗੱਲ ਵੱਲ ਕੋਈ ਧਿਆਨ ਨਾਂ ਦਿੱਤਾ¢ ਰÏਲਾ ਪੈਣ ਤੋਂ ਬਾਅਦ ਅੰਗਰੇਜ਼ ਸਿੰਘ ਨੂੰ 10 ਸਤੰਬਰ ਨੂੰ ਮੁਅੱਤਲ ਕਰਕੇ ਘਪਲੇ ਦੀ ਜਾਂਚ ਆਰੰਭ ਕਰ ਦਿੱਤੀ¢ ਸਹਿਕਾਰੀ ਸਭਾ ਦੀ ਕੁਝ ਕੁ ਖਪਤਕਾਰਾਂ ਨੇ ਜਾਂਚ ਅਧਿਕਾਰੀ ਅੱਗੇ ਪੇਸ਼ ਹੋ ਕੇ ਦੱਸਿਆ ਕਿ ਉਨ੍ਹਾਂ ਦਾ ਪੈਸਾ ਉਨ੍ਹਾਂ ਦੇ ਖਾਤਿਆਂ ਵਿੱਚ ਜਮਾ ਨਹੀਂ ਹੋਇਆ ਤੇ ਖਾਦ ਆਦਿ ਦਾ ਸਟਾਕ ਵੀ ਘੱਟ ਪਾਇਆ ਗਿਆ¢ ਸਹਿਕਾਰੀ ਸਭਾਵਾਂ ਦੇ ਉੱਚ ਅਧਿਕਾਰੀਆਂ ਨੇ ਰਿਕਾਰਡ ਮਿਲਾਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਪਰ ਅਧਿਕਾਰੀ ਖਾਤੇ ਵਿਚ ਜਮ੍ਹਾ ਨਾਂ ਹੋਣ ਵਾਲੀ ਰਾਸ਼ੀ ਬਾਰੇ ਜਾਣਕਾਰੀ ਦੇਣ ਤੋਂ ਟਾਲਾ ਵੱਟ ਰਹੇ ਹਨ¢ ਸਹਿਕਾਰੀ ਸਭਾ ਦੇ ਮੈਂਬਰ ਨੇ ਆਪਣੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਗਿਆ ਕਿ ਜੇਕਰ ਸਹਿਕਾਰੀ ਸਭਾਵਾਂ ਦੇ ਰਿਕਾਰਡ ਦੀ ਚੰਗੀ ਤਰ੍ਹਾਂ ਜਾਂਚ ਕਰਵਾਈ ਜਾਂਦੀ ਹੈ ਤੇ ਕਾਫੀ ਕੁਝ ਸਾਹਮਣੇ ਆਉਣ ਦੀ ਸੰਭਾਵਨਾ ਹੈ ਉਨ੍ਹਾਂ ਦੱਸਿਆ ਕਿ 1000 ਤੋਂ ਲੈ ਕੇ 1200 ਤੱਕ ਗੱਟਾ ਯੂਰੀਆ ਖਾਦ 'ਤੇ 200 ਤੋਂ ਲੈ ਕੇ 250 ਗੱਟੇ ਤੱਕ ਡੀਏਪੀ ਖਾਦ ਦੀ ਮਿਕਦਾਰ ਘੱਟ ਪਾਈ ਜਾ ਸਕਦੀ ਹੈ ਜਦੋਂ ਕਿ ਕਿਸਾਨਾਂ ਨੂੰ ਇਕ-ਇਕ ਗੱਟੇ ਲਈ ਲਾਈਨ ਵਿਚ ਲੱਗਣਾ ਪੈਂਦਾ ਸੀ¢ 30 ਸਤੰਬਰ ਨੂੰ ਸਹਿਕਾਰੀ ਸਭਾ ਕੋਟਸ਼ਮੀਰ ਦੀ ਪ੍ਰਬੰਧਕੀ ਕਮੇਟੀ ਦੀ ਇਕ ਮੀਟਿੰਗ ਬੁਲਾਈ ਗਈ ਹੈ ਜਿਸ ਵਿਚ ਇਸ ਮਸਲੇ ਦੇ ਵਿਚਾਰ ਕੀਤਾ ਜਾਣਾ ਹੈ¢ ਭਾਵੇਂ ਅਧਿਕਾਰੀ ਇਸ ਸਾਰੇ ਮਸਲੇ ਨੂੰ ਬਹੁਤ ਛੋਟਾ ਮੰਨ ਰਹੇ ਹਨ ਪਰ ਸੂਤਰਾਂ ਦੇ ਕਹਿਣ ਮੁਤਾਬਿਕ ਘਪਲਾ ਕਾਫੀ ਵੱਡਾ ਹੈ¢ ਕੁਝ ਕੁ ਖਪਤਕਾਰ ਜਿਹੜੇ ਕਮੇਟੀ ਅੱਗੇ ਪੇਸ਼ ਹੋਏ ਉਨ੍ਹਾਂ ਦੇ ਦੱਸਣ ਮੁਤਾਬਿਕ ਘਪਲਾ 6 ਲੱਖ ਦੇ ਲਗਭਗ ਸੀ ਪਰ ਘਪਲੇ ਦੀਆਂ ਹੋਰ ਪਰਤਾਂ 15 ਅਕਤੂਬਰ ਤੋਂ ਬਾਅਦ ਖੁੱਲ੍ਹਣ ਦੀ ਸੰਭਾਵਨਾ ਹੈ¢ ਮੁਲਾਜ਼ਮ ਅੰਗਰੇਜ਼ ਸਿੰਘ ਨੂੰ 15 ਅਕਤੂਬਰ 2025 ਤੱਕ ਦਾ ਸਮਾਂ ਦਿੱਤਾ ਗਿਆ ਤਾਂ ਕਿ ਉਹ ਆਪਣਾ ਪੱਖ ਰੱਖ ਸਕੇ¢
Ad Position 22
No active advertisement
ਪਿਛਲੀ ਖ਼ਬਰ ਦੂਨ ਸਕੂਲ ਕਰਾੜਵਾਲਾ ਵਿਖੇ ਵਿਸ਼ਵ ਪੰਜਾਬੀ ਦਿਵਸ ਮਨਾਇਆ ਅਗਲੀ ਖ਼ਬਰ ਜੀ. ਜੀ. ਐਸ. ਪੀ. ਐਸ. ਜੋਗੇਵਾਲਾ ਵਲੋਂ ਵਿਸ਼ਵ ਪੰਜਾਬੀ ਦਿਵਸ ਮਨਾਇਆ ਡਾ: ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਸਿਰਜਿਆ...
Ad Position 24