ਨਥਾਣਾ, 25 ਸਤੰਬਰ (ਗੁਰਦਰਸ਼ਨ ਲੁੱਧੜ)-ਪਿੰਡ ਪੂਹਲੀ ਦੇ ਮਰਹੂਮ ਸਰੀਰਕ ਸਿੱਖਿਆ ਅਧਿਆਪਕ ਹਰਬੰਸ ਸਿੰਘ (ਪੀ. ਟੀ. ਆਈ) ਦੀ ਦੋਹਤੀ ਪ੍ਰਭਨੂਰ ਕੌਰ ਨੂੰ ਕੈਨੇਡਾ ਦੀ ਰਾਸ਼ਟਰੀ ਪੁਲਿਸ ਫੋਰਸ ਵਿਚ ਭਰਤੀ ਹੋ ਕੇ ਆਰ. ਸੀ. ਐਮ. ਪੀ. ਦੀ ਨਵੀਂ ਮੈਂਬਰ ਬਣਨ ਦਾ ਮਾਣ ਮਿਲਿਆ ਹੈ | ਪ੍ਰਭਨੂਰ ਕੌਰ ਦੇ ਆਰ. ਸੀ. ਐਮ. ਪੀ ਵਿਚ ਭਰਤੀ ਹੋਣ ਉਪਰੰਤ ਪਿੰਡ ਪੂਹਲੀ ਵਿਖੇ ਪੂਰੀ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ | ਪ੍ਰਭਨੂਰ ਕੌਰ ਦੇ ਨਾਨਾ ਹਰਬੰਸ ਸਿੰਘ ਪੀ.ਟੀ.ਆਈ ਨੇ ਜਿੱਥੇ ਪਿੰਡ ਪੂਹਲੀ ਦੇ ਖੇਡ ਵਿਕਾਸ ਲਈ ਹਮੇਸ਼ਾ ਯੋਗਦਾਨ ਪਾਇਆ ਸੀ, ਉੱਥੇ ਪ੍ਰਭਨੂਰ ਕੌਰ ਦੇ ਪਿਤਾ ਡਾ: ਕੁਲਜੀਤ ਸਿੰਘ ਅਤੇ ਰਾਜਨਦੀਪ ਕੌਰ ਵਲੋਂ ਹਰ ਸਾਲ ਪਿੰਡ ਦੇ ਟੂਰਨਾਮੈਂਟ ਅਤੇ ਸਾਂਝੇ ਕੰਮਾਂ ਲਈ ਸਹਿਯੋਗ ਦਿੱਤਾ ਜਾਂਦਾ ਹੈ | ਪਿੰਡ ਪੂਹਲੀ ਦੇ ਸਰਪੰਚ ਹਰਮਨਦੀਪ ਸਿੰਘ, ਹਾਕੀ ਕਲੱਬ ਦੇ ਮੈਂਬਰਾਂ ਗੁਰਟੇਕ ਸਿੰਘ ਸਿੱਧੂ, ਜਗਵਿੰਦਰ ਸਿੰਘ ਕਾਕਾ, ਗੁਰਪ੍ਰੀਤ ਸਿੰਘ,ਸੁਮਨਦੀਪ ਸਿੰਘ ਨੰਬਰਦਾਰ, ਨਿਰਮਲ ਸਿੰਘ ਅਤੇ ਖੇਡਾਂ ਨਾਲ ਜੁੜੇ ਸਮੂਹ ਮੈਂਬਰਾਂ ਵੱਲੋਂ ਪ੍ਰਭ ਨੂਰ ਕੌਰ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਗਈ ਹੈ |