ਰਾਮਾਂ ਮੰਡੀ, 25 ਸਤੰਬਰ (ਤਰਸੇਮ ਸਿੰਗਲਾ)- ਰਾਮਾਂ ਥਾਣੇ ਦੇ ਹੌਲਦਾਰ ਸੁਖਰਾਜ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋਂ ਬੁੱਧਵਾਰ ਨੂੰ ਗਸ਼ਤ ਦੌਰਾਨ ਸ਼ਹਿਰ ਵਿਚੋਂ ਇਕ ਵਿਅਕਤੀ ਇਕਬਾਲ ਸਿੰਘ ਵਾਸੀ ਪਿੰਡ ਰਾਮਾਂ ਨੂੰ ਹੈਰੋਇਨ ਦਾ ਸੇਵਨ ਕਰਦੇ ਹੋਏ ਮੌਕੇ 'ਤੇ ਗਿ੍ਫ਼ਤਾਰ ਕਰ ਲਏ ਜਾਣ ਦਾ ਸਮਾਚਾਰ ਹੈ¢ ਉਕਤ ਇਕਬਾਲ ਸਿੰਘ ਵਿਰੁੱਧ ਰਾਮਾਂ ਥਾਣੇ ਵਿਚ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ¢ ਹੌਲਦਾਰ ਸੁਖਰਾਜ ਸਿੰਘ ਨੇ ਕਿਹਾ ਦੱਸਿਆ ਕਿ ਉਕਤ ਇਕਬਾਲ ਸਿੰਘ ਦੀ ਸਹਿਮਤੀ ਅਨੁਸਾਰ ਨਸ਼ਾ ਛੱਡਣ ਲਈ ਉਸ ਨੇ ਐਨ.ਡੀ.ਪੀ.ਐਸ. ਐਕਟ ਦੀ ਇਕ ਹੋਰ ਧਾਰਾ 95-ਏ ਦੇ ਤਹਿਤ ਹਸਪਤਾਲ ਵਿਚ ਦਾਖਲ ਕਰਵਾਇਆ ਜਾਵੇਗਾ¢