ਲਹਿਰਾ ਮੁਹੱਬਤ, 25 ਸਤੰਬਰ (ਸੁਖਪਾਲ ਸਿੰਘ ਸੁੱਖੀ)-ਸਿਲਵਰ ਓਕਸ ਸਕੂਲ ਲਹਿਰਾ ਬੇਗਾ (ਰਾਮਪੁਰਾ ਰੋਡ ਬਠਿੰਡਾ) ਵਲੋਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਗਿਆ | ਜੋ ਵਿਦਿਆਰਥੀਆਂ ਨੇ ਅਪ੍ਰੈਲ ਤੋਂ ਸਤੰਬਰ ਮਹੀਨੇ ਤੱਕ ਹੋਏ ਇੰਟਰ-ਹਾਊਸ ਅਤੇ ਇੰਟਰਾ-ਕਲਾਸ ਗਤੀਵਿਧੀਆਂ ਵਿਚ ਆਪਣੀ ਕਾਬਲੀਅਤ, ਸਮਰਪਣ ਅਤੇ ਖੇਡ-ਭਾਵਨਾ ਦਾ ਪ੍ਰਦਰਸ਼ਨ ਕੀਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕੀਤਾ ਗਿਆ | ਗਿਆਨ ਮੰਥਨ ਦੇ ਨਿਰਦੇਸ਼ਕਾਂ ਸ੍ਰੀਮਤੀ ਬਰਨਿੰਦਰ ਪਾਲ ਸੇਖੋਂ ਦਾ ਨਿੱਘਾ ਸਵਾਗਤ ਕਰਨ ਉਪਰੰਤ ਸਮਾਰੋਹ ਦੀ ਸ਼ੁਰੂਆਤ ਸ਼ਮ੍ਹਾ ਜਗਾ ਕੇ ਕੀਤੀ | ਇਸ ਦੌਰਾਨ ਯੂ.ਕੇ.ਜੀ ਦੇ ਵਿਦਿਆਰਥੀਆਂ ਵਲੋਂ ਪੇਸ਼ ਕੀਤੀ ਨਿ੍ਤਯ ਪ੍ਰਸਤੁਤੀ ਨੇ ਸਭ ਦਾ ਮਨ ਮੋਹ ਲਿਆ | ਇੰਟਰ-ਹਾਊਸ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਆਪਣੀ ਕਲਾ ਨੂੰ ਈਕੋ ਆਰਟ ਮੁਕਾਬਲਾ, ਪੋਸਟਰ ਮੇਕਿੰਗ ਤੇ ਈ-ਕਾਰਡ ਬਣਾਉਣ ਦੀ ਪ੍ਰਤੀਯੋਗਤਾ ਵਿਚ ਪ੍ਰਦਰਸ਼ਿਤ ਕੀਤਾ | ਇੰਟਰਾ-ਕਲਾਸ ਮੁਕਾਬਲਿਆਂ ਨੇ ਵਿਦਿਆਰਥੀਆਂ ਦੀ ਵਿਅਕਤੀਗਤ ਕਾਬਲੀਅਤ ਨੂੰ ਅਲਫਾਬੈਟ ਮਾਡਲ ਸ਼ੋਅ, ਕੈਲੀਗ੍ਰਾਫੀ ਮੁਕਾਬਲੇ ਨਾਲ ਉਭਾਰਿਆ | ਸਕੂਲ ਦੇ ਨਿਰਦੇਸ਼ਕਾਂ ਬਰਨਿੰਦਰ ਪਾਲ ਸੇਖੋਂ ਨੇ ਸੰਬੋਧਨ ਕਰਦਿਆਂ ਵਿਦਿਆਰਥੀਆਂ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹੋ ਜਿਹੀਆਂ ਗਤੀਵਿਧੀਆਂ ਉਨ੍ਹਾਂ ਦੇ ਚਹੁੰਮੁੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ | ਸਕੂਲ ਪਿ੍ੰਸੀਪਲ ਛਾਇਆ ਵਿਨੋਚਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੰਚ 'ਤੇ ਪ੍ਰਦਰਸ਼ਨ ਕਰਨ ਲਈ ਹਿੰਮਤ ਦੀ ਲੋੜ ਹੁੰਦੀ ਹੈ ਤੇ ਬੱਚਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਵਧਾਈ ਦਿੰਦੇ ਹੋਏ ਕਿਹਾ ਕਿ ਜਿੱਤ ਹਾਰ ਮੁਕਾਬਲੇ ਦੇ ਦੋ ਪਹਿਲੂ ਹਨ | ਇਨ੍ਹਾਂ ਪ੍ਰੇਨਾਦਾਇਕ ਸ਼ਬਦਾਂ ਨਾਲ ਵਿਦਿਆਰਥੀਆਂ ਦੇ ਹੌਸਲੇ ਅਤੇ ਮਨੋਬਲ ਨੂੰ ਬਹੁਤ ਵਿਸ਼ਵਾਸ ਮਿਲਿਆ | ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨ ਕੀਤਾ |