ਮਹਿਰਾਜ, 21 ਦਸੰਬਰ (ਸੁਖਪਾਲ ਮਹਿਰਾਜ)-ਸਰਕਾਰੀ ਪ੍ਰਾਇਮਰੀ ਸਕੂਲ ਪੱਤੀ ਕਾਲਾ ਮਹਿਰਾਜ ਵਿਖੇ ਸੈਂਟਰ ਹੈੱਡ ਟੀਚਰ ਯਮਨਦੀਪ ਕੁਮਾਰ ਦੀ ਅਗਵਾਈ ਹੇਠ ਸਮੁੱਚੇ ਸਟਾਫ਼ ਦੇ ਸਹਿਯੋਗ ਨਾਲ ਇੱਕ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ¢ ਇਸ ਮੌਕੇ ਸੀ.ਐਚ.ਸੀ. ਮਹਿਰਾਜ ਦੀ ਡਾਕਟਰ ਅਮਨਦੀਪ ਕÏਰ ਤੇ ਡ: ਆਂਚਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਿਨ੍ਹਾਂ ਵਲੋਂ ਸਕੂਲ ਦੀ ਸਾਲਾਨਾ ਗੁਲਦਸਤਾ ਮੈਗਜ਼ੀਨ ਰਿਲੀਜ਼ ਕੀਤੀ ਗਈ¢ ਸਮਾਗਮ ਦੌਰਾਨ ਸਟੇਜ ਦੀ ਪੇਸ਼ਕਾਰੀ ਅਧਿਆਪਕਾ ਕੁਲਦੀਪ ਕੌਰ ਅਤੇ ਅਮਨਦੀਪ ਕੌਰ ਵਲੋਂ ਕੀਤੀ ਗਈ, ਜਿਨ੍ਹਾਂ ਨੇ ਢੁਕਵੀਂ ਸ਼ੇਅਰੋ-ਸ਼ਾਇਰੀ ਰਾਹੀਂ ਸਮਾਗਮ ਵਿਚ ਖੂਬ ਰੰਗ ਭਰਿਆ¢ ਅਧਿਆਪਕਾ ਰਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਲਦਸਤਾ ਮੈਗਜ਼ੀਨ ਨੂੰ ਤਿਆਰ ਕਰਨ ਵਿੱਚ ਬਿੱਕਰ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ, ਜਦਕਿ ਇਸ ਮੈਗਜ਼ੀਨ ਵਿਚ ਬੱਚਿਆਂ ਅਤੇ ਅਧਿਆਪਕਾਂ ਦੀਆਂ ਸੁੰਦਰ ਤੇ ਰਚਨਾਤਮਿਕ ਰਚਨਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ¢ ਮੱੁਖ ਮਹਿਮਾਨ ਡਾ.ਅਮਨਦੀਪ ਕੌਰ ਅਤੇ ਡਾ. ਆਂਚਲ ਨੇ ਮੈਗਜ਼ੀਨ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੀਆਂ ਸਰਗਰਮੀਆਂ ਬੱਚਿਆਂ ਦੇ ਅੰਦਰ ਲੁਕੀ ਪ੍ਰਤਿਭਾ ਨੂੰ ਨਿਖਾਰਨ ਦੇ ਨਾਲ-ਨਾਲ ਉਨ੍ਹਾਂ ਨੂੰ ਆਤਮ-ਵਿਸ਼ਵਾਸ ਵੀ ਪ੍ਰਦਾਨ ਕਰਦੀਆਂ ਹਨ¢ ਸਮਾਗਮ ਦੇ ਅੰਤ ਵਿਚ ਸੈਂਟਰ ਹੈੱਡ ਟੀਚਰ ਯਮਨਦੀਪ ਕੁਮਾਰ ਨੇ ਮੁੱਖ ਮਹਿਮਾਨਾਂ, ਬੱਚਿਆਂ ਦੇ ਮਾਪਿਆਂ ਅਤੇ ਸਕੂਲ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕੀਤਾ | ਸਕੂਲ ਵਲੋਂ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ¢ ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਸਮੇਤ ਇਲਾਕੇ ਦੇ ਪਤਵੰਤੇ ਵੀ ਹਾਜ਼ਰ ਸਨ¢