20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਦਾਣਾ ਮੰਡੀ 'ਚ ਮੱਕੀ ਦੀ ਫ਼ਸਲ 2501 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕੀ

Ad Position 21
No active advertisement
ਅਜੀਤ ਡੈਸਕ 04-06-2025
ਮਾਛੀਵਾੜਾ ਸਾਹਿਬ, 3 ਜੂਨ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਦਾਣਾ ਮੰਡੀ ਵਿਚ ਮੱਕੀ ਦੀ ਫ਼ਸਲ ਆਉਣੀ ਸ਼ੁਰੂ ਹੋ ਗਈ ਹੈ | ਮੱਕੀ ਦੀ ਫ਼ਸਲ ਖ਼ਰੀਦ ਦਾ ਕੰਮ ਸੱਚਾ ਸੌਦਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ ਨੇ ਸ਼ੁਰੂ ਕਰਵਾਇਆ | ਦਾਣਾ ਮੰਡੀ ਵਿਚ ਪਿੰਡ ਕੋਟਲਾ ਸਮਸ਼ਪੁਰ ਦਾ ਕਿਸਾਨ ਹਰਮਨਜੀਤ ਸਿੰਘ ਮੱਕੀ ਦੀ ਪਹਿਲੀ ਢੇਰੀ ਸਨਮਤੀ ਗਰੇਨ ਟਰੇਡਰਜ਼ ਦੀ ਦੁਕਾਨ 'ਤੇ ਵੇਚਣ ਲਈ ਲੈ ਕੇ ਆਇਆ | ਬੋਲੀ ਰਾਹੀਂ ਇਹ ਮੱਕੀ ਦੀ ਪਹਿਲੀ ਢੇਰੀ 2501 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਪ੍ਰਾਈਵੇਟ ਤੌਰ 'ਤੇ ਚਿਰਾਗ਼ ਟਰੇਡਿੰਗ ਕੰਪਨੀ ਨੇ ਖਰੀਦੀ | ਮੱਕੀ ਫ਼ਸਲ ਦਾ ਮੁੱਲ ਸਰਕਾਰ ਵਲੋਂ 2400 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਹੈ ਪਰ ਇਹ ਸੁੱਕੀ ਫ਼ਸਲ ਸਮਰਥਨ ਮੁੱਲ ਤੋਂ 101 ਰੁਪਏ ਪ੍ਰਤੀ ਕੁਇੰਟਲ ਵੱਧ ਵਿਕੀ ਜਿਸ ਕਾਰਨ ਫ਼ਸਲ ਵੇਚਣ ਆਏ ਕਿਸਾਨ ਬਾਗੋ ਬਾਗ ਨਜ਼ਰ ਆਇਆ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੋਹਿਤ ਕੁੰਦਰਾ ਨੇ ਦੱਸਿਆ ਕਿ ਕਿਸਾਨਾਂ ਦੀ ਸੁੱਕੀ ਫ਼ਸਲ ਦਾ ਮੰਡੀ ਵਿਚ ਵਧੀਆ ਮੁੱਲ ਮਿਲੇਗਾ ਅਤੇ ਫ਼ਸਲ ਦੇ ਪ੍ਰਾਈਵੇਟ ਤੌਰ 'ਤੇ ਵਪਾਰੀ ਵੱਧ ਹੋਣ ਕਾਰਨ ਇੱਥੇ ਆਸਪਾਸ ਦੀਆਂ ਮੰਡੀਆਂ ਨਾਲੋਂ ਮੱਕੀ ਦਾ ਮੁੱਲ ਵਿਚ ਤੇਜ਼ੀ ਹੈ | ਉਨ੍ਹਾਂ ਕਿਹਾ ਕਿ ਇੱਕ ਕਿਸਾਨ ਮੱਕੀ ਦੀ ਗਿੱਲੀ ਫ਼ਸਲ ਲੈ ਕੇ ਆਇਆ ਸੀ ਜਿਸ ਕਾਰਨ ਉਸ ਦਾ ਭਾਅ 1800 ਰੁਪਏ ਪ੍ਰਤੀ ਕੁਇੰਟਲ ਲੱਗਿਆ ਅਤੇ ਉਹ ਫ਼ਸਲ ਨਾ ਵਿਕੀ | ਦੂਜੇ ਪਾਸੇ ਕਿਸਾਨ ਮੱਕੀ ਦੀ ਫ਼ਸਲ ਵੇਚਣ ਆਏ ਕਿਸਾਨ ਹਰਮਨਜੀਤ ਸਿੰਘ ਨੇ ਦੱਸਿਆ ਕਿ ਮੱਕੀ ਦੀ ਫ਼ਸਲ ਲਾਹੇਵੰਦ ਹੈ ਅਤੇ 2 ਮਹੀਨੇ ਵਿਚ ਫ਼ਸਲ ਪੱਕ ਕੇ ਤਿਆਰ ਹੁੰਦੀ ਹੈ ਜਿਸ ਦਾ 37 ਤੋਂ 40 ਕੁਇੰਟਲ ਦੇ ਕਰੀਬ ਝਾੜ ਨਿਕਲੇਗਾ |
Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ ਦੇ ਲੋਕ ਆਰ.ਐਸ.ਐਸ. ਦੀ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਨਕਾਰ ਦੇਣਗੇ-ਰਾਜਾ ਵੜਿੰਗ ਅਗਲੀ ਖ਼ਬਰ ਸੜਕ ਹਾਦਸੇ ਵਿਚ ਪਿਤਾ ਦੀ ਮੌਤ, ਧੀ ਜ਼ਖਮੀ
Ad Position 24