ਸਾਹਨੇਵਾਲ, 3 ਜੂਨ (ਹਨੀ ਚਾਠਲੀ) ਬਾਬਾ ਮਨਸਾ ਦਾਸ ਜੀ ਦੀ ਸਮਾਧ ਕਨੇਚ ਰੋਡ ਸਾਹਨੇਵਾਲ ਵਿਖੇ ਬਾਬਾ ਬਾਲਕ ਨਾਥ ਜੀ ਦਾ ਜਨਮ ਉਤਸਵ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਗਿਆ | ਇਸ ਦੌਰਾਨ ਗਾਇਕ ਅਮਿਤ ਅਤੇ ਬਾਬਾ ਬਾਲਕ ਨਾਥ ਭਜਨ ਮੰਡਲੀ ਸੇਵਾ ਦਲ ਸਾਹਨੇਵਾਲ ਵਲੋਂ ਬਾਬਾ ਬਾਲਕ ਨਾਥ ਦੇ ਭਜਨ ਸੁਣਾ ਕੇ ਆਈਆਂ ਹੋਈਆਂ ਸੰਗਤਾਂ ਨੰੂ ਨਿਹਾਲ ਕੀਤਾ ਗਿਆ | ਇਸ ਮੌਕੇ ਸੁਰੇਸ਼ ਅਰੋੜਾ, ਰਾਜੇਸ਼ ਕਪਿਲਾ, ਸੰਜੀਵ ਕੁਮਾਰ ਅਤੇ ਨਰੇਸ਼ ਭਾਟੀਆ ਨੇ ਦੱਸਿਆ ਕਿ ਬਾਬਾ ਮਨਸਾ ਦਾਸ ਜੀ ਦੀ ਸਮਾਧ ਕਨੇਚ ਰੋਡ ਸਾਹਨੇਵਾਲ ਵਿਖੇ ਬਾਬਾ ਬਾਲਕ ਨਾਥ ਜੀ ਦਾ ਜਨਮ ਉਤਸਵ ਮਨਾਉਣ ਸਮੇਂ ਸਮਾਗਮ ਦੇ ਅੰਤ ਵਿੱਚ ਸਾਰੇ ਸ਼ਰਧਾਲੂਆ ਨੰੂ ਪ੍ਰਸ਼ਾਦ ਵੰਡਿਆ ਗਿਆ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ | ਇਸ ਮੌਕੇ ਕਰਨ ਅਨੇਜਾ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਸਾਹਨੇਵਾਲ, ਬੱਬੀ ਪ੍ਰਧਾਨ, ਸੁਰੇਸ਼ ਅਰੋੜਾ, ਰਾਜੇਸ਼ ਕਪਿਲਾ, ਸੰਜੀਵ ਕੁਮਾਰ, ਨਰੇਸ਼ ਭਾਟੀਆ, ਪ੍ਰਵੀਨ ਕੁਮਾਰ ਲੁਧਿਆਣਾ, ਪਿ੍ੰਸ ਅਰੋੜਾ ਆਦਿ ਹਾਜ਼ਰ ਸਨ |